Moga: ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਬਦਮਾਸ਼ ਤਿੰਨ ਪਿਸਤੌਲਾਂ ਸਣੇ ਗ੍ਰਿਫ਼ਤਾਰ

Moga: ਮੋਗਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ’ਤੇ ਜਾ ਕੇ ਦਵਿੰਦਰ ਬੰਬੀਹਾ ਗਰੋਹ ਦੇ ਛੇ ਸਾਥੀਆਂ ਨੂੰ ਤਿੰਨ ਪਿਸਤੌਲਾਂ, ਇੱਕ ਦੇਸੀ ਪਿਸਤੌਲ, ਪੰਜ ਕਾਰਤੂਸ ਅਤੇ ਇੱਕ ਫਾਰਚੂਨਰ ਤੇ ਵਰਨਾ ਕਾਰ ਸਮੇਤ ਕਾਬੂ ਕੀਤਾ ਹੈ।

Share:

Moga: ਮੋਗਾ ਸੀਆਈਏ ਸਟਾਫ਼ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਦੋਸ਼ੀਆਂ ਨੂੰ ਮਹਿਣਾ ਦੇ ਬੱਸ ਅੱਡੇ ਨੇੜਿਓਂ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 30 ਬੋਰ ਦੇ ਤਿੰਨ ਪਿਸਤੌਲ ਤਿੰਨ ਕਾਰਤੂਸ, 315 ਬੋਰ ਦਾ ਇੱਕ ਦੇਸੀ ਪਿਸਤੌਲ ਸਮੇਤ ਦੋ ਕਾਰਤੂਸ, ਫਾਰਚੂਨਰ ਅਤੇ ਵਰਨਾ ਕਾਰ ਬਰਾਮਦ ਹੋਈ ਹੈ। ਮੋਗਾ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਿਣਾ ਦੇ ਬੱਸ ਸਟਾਪ 'ਤੇ 6 ਵਿਅਕਤੀ ਫਾਰਚੂਨਰ ਅਤੇ ਵਰਨਾ ਗੱਡੀਆਂ ਸਮੇਤ ਗੈਰ ਕਾਨੂੰਨੀ ਹਥਿਆਰਾਂ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਖੜ੍ਹੇ ਹਨ। ਮੋਗਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ’ਤੇ ਜਾ ਕੇ ਦਵਿੰਦਰ ਬੰਬੀਹਾ ਗਰੋਹ ਦੇ ਛੇ ਸਾਥੀਆਂ ਨੂੰ ਤਿੰਨ ਪਿਸਤੌਲਾਂ, ਇੱਕ ਦੇਸੀ ਪਿਸਤੌਲ, ਪੰਜ ਕਾਰਤੂਸ ਅਤੇ ਇੱਕ ਫਾਰਚੂਨਰ ਤੇ ਵਰਨਾ ਕਾਰ ਸਮੇਤ ਕਾਬੂ ਕੀਤਾ ਹੈ।

ਸਾਰੇ ਮੁਲਜ਼ਮ ਮੋਗਾ ਦੇ ਰਹਿਣ ਵਾਲੇ

ਫੜੇ ਗਏ ਮੁਲਜ਼ਮ ਲਵਪ੍ਰੀਤ ਸਿੰਘ, ਸੁਨੀਲ ਕੁਮਾਰ ਬੰਬੀਹਾ ਗਰੋਹ ਦੇ ਸਾਥੀ ਹਨ। ਜਦੋਂ ਕਿ ਕਰਨ, ਵਿੱਕੀ ਗਾਂਧੀ, ਹੇਮਪ੍ਰੀਤ ਚੀਮਾ, ਸਾਹਿਲ ਸ਼ਰਮਾ ਸ਼ਾਲੂ ਲਵਪ੍ਰੀਤ ਸਿੰਘ ਅਤੇ ਸੁਨੀਲ ਕੁਮਾਰ ਦੇ ਗਰੋਹ ਵਿੱਚ ਕੰਮ ਕਰਦੇ ਸਨ। ਸਾਰੇ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ। ਸਾਰਿਆਂ ਖਿਲਾਫ ਥਾਣਾ ਮੇਹਣਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਕਾਬੂ ਕੀਤੇ ਮੁਲਜ਼ਮ ਵਿੱਕੀ ਗਾਂਧੀ ਖ਼ਿਲਾਫ਼ ਮੋਗਾ ਵਿੱਚ ਛੇ ਅਪਰਾਧਿਕ ਮਾਮਲੇ ਦਰਜ ਹਨ। ਸੁਨੀਲ ਕੁਮਾਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 13 ਕੇਸ ਦਰਜ ਹਨ। ਲਾਭਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਹੈ। ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

ਇਹ ਵੀ ਪੜ੍ਹੋ

Tags :