menu-icon
Punjabi Story Line
  • Home
  • News
  • Punjab
  • ਸੁਲਤਾਨਪੁਰ ਲੋਧੀ ਵਿੱਚ ਸਟਾਕ ਕੀਤੀ 700 ਏਕੜ ਪਰਾਲੀ ਹੋਈ ਸੜ ਕੇ ਸਵਾਹ

ਸੁਲਤਾਨਪੁਰ ਲੋਧੀ ਵਿੱਚ ਸਟਾਕ ਕੀਤੀ 700 ਏਕੜ ਪਰਾਲੀ ਹੋਈ ਸੜ ਕੇ ਸਵਾਹ

ਕਿਸਾਨ ਰਣਜੀਤ ਸਿੰਘ ਪਰਾਲੀ ਸਟਾਕ ਕਰਨ ਦਾ ਕੰਮ ਕਰਦਾ ਹੈ। ਉਸਨੇ ਪਿਛਲੇ ਦਿਨਾਂ ਵਿੱਚ ਪਰਾਲੀ ਸਟਾਕ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਉਸਨੇ ਬੈਂਕ ਤੋਂ ਲੋਨ ਵੀ ਲਿਆ ਸੀ। ਪਰ ਕਿਸੀ ਸ਼ਰਾਰਤੀ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ।

Date Updated Last Updated : 04 December 2023, 02:06 PM IST
Share:

ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿੱਚ ਭਾਰੀ ਮਾਤਰਾ ਵਿੱਚ ਸਟਾਕ ਕੀਤੀ ਗਈ ਪਰਾਲੀ ਨੂੰ ਅੱਗ ਲਗ ਗਈ। ਇਹ ਪਰਾਲੀ ਨੇੜਲੇ ਪਿੰਡਾਂ ਵਿੱਚੋਂ ਇਕੱਠੀ ਕੀਤੀ ਗਈ ਸੀ ਤੇ ਇਸਦਾ ਨਿਪਟਾਰਾ ਕਰਨਾ ਸੀ। ਪਰ ਪਹਿਲੇ ਹੀ ਕਿਸੀ ਨੇ ਇਸ ਨੂੰ ਅੱਗ ਲਗਾ ਦਿੱਤੀ। ਦਸਿਆ ਜਾ ਰਿਹਾ ਹੈ ਕਿ 60 ਤੋਂ 70 ਲੱਖ ਦਾ ਨੁਕਸਾਨ ਹੋਇਆ ਹੈ। ਪਿੰਡ ਨਸੀਰਪੁਰ ਦਾ ਰਹਿਣ ਵਾਲਾ ਕਿਸਾਨ ਰਣਜੀਤ ਸਿੰਘ ਪਰਾਲੀ ਸਟਾਕ ਕਰਨ ਦਾ ਕੰਮ ਕਰਦਾ ਹੈ। ਉਸਨੇ ਪਿਛਲੇ ਦਿਨਾਂ ਵਿੱਚ ਪਰਾਲੀ ਸਟਾਕ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਉਸਨੇ ਬੈਂਕ ਤੋਂ ਲੋਨ ਵੀ ਲਿਆ ਸੀ। ਪਰ ਕਿਸੀ ਸ਼ਰਾਰਤੀ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ। ਉਹਨਾਂ ਨੂੰ ਆਸ ਸੀ ਕਿ ਥੋੜੇ ਮਹੀਨਿਆਂ ਵਿੱਚ ਕੰਮ ਚੱਲ ਜਾਵੇਗਾ, ਪਰ ਪਹਿਲਾਂ ਹੀ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ। ਉਹਨਾਂ ਨੇ ਸਰਕਾਰ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ। ਉਹਨਾਂ ਦੀ ਟਰਾਲੀ ਵੀ ਅੱਗ ਵਿੱਚ ਸੜ ਗਈ। 

ਕਿਸਾਨ ਨੇ ਕਰਜ਼ਾ ਲੈ ਕੇ ਸ਼ੁਰੂ ਕੀਤਾ ਸੀ ਕੰਮ 

ਜਾਣਕਾਰੀ ਅਨੁਸਾਰ  ਕਿਸਾਨ ਰਣਜੀਤ ਸਿੰਘ ਪਰਾਲੀ ਨੂੰ ਸਟਾਕ ਕਰਦਾ ਹੈ। ਪਿੰਡ ਜੱਬੋਵਾਲ ਨੇੜੇ ਕਾਲਜ ਕੋਲ ਪਰਾਲੀ ਦਾ ਸਟਾਕ ਕੀਤਾ ਗਿਆ ਸੀ। ਸੋਮਵਾਰ ਸਵੇਰੇ ਅਚਾਨਕ ਪਰਾਲੀ ਦੇ ਸਟਾਕ ਨੂੰ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਇਸ ਅੱਗ 'ਚ ਕਰੀਬ 700 ਏਕੜ ਪਰਾਲੀ ਦੀਆਂ ਗੰਢਾਂ, ਦੋ ਟਰਾਲੀਆਂ, ਪਾਣੀ ਦੀ ਟੈਂਕੀ ਅਤੇ ਹੋਰ ਸਾਮਾਨ ਸੜ ਗਿਆ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਪਤਾ ਲੱਗਾ ਹੈ ਕਿ ਕਿਸਾਨ ਨੇ ਕਰਜ਼ਾ ਲੈ ਕੇ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।
 

Recent News