menu-icon
Punjabi Story Line
  • Home
  • News
  • Punjab
  • ਜਲੰਧਰ 'ਚ ਬੇਖੌਫ ਗੈਂਗਸਟਰ, ਪਰਿਵਾਰਕ ਮੈਂਬਰ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਨ ਪਹੁੰਚੇ ਵਿਅਕਤੀ ਤੇ ਚਲਾਈਆਂ ਗੋਲੀਆਂ

ਜਲੰਧਰ 'ਚ ਬੇਖੌਫ ਗੈਂਗਸਟਰ, ਪਰਿਵਾਰਕ ਮੈਂਬਰ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਨ ਪਹੁੰਚੇ ਵਿਅਕਤੀ ਤੇ ਚਲਾਈਆਂ ਗੋਲੀਆਂ

ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਾਰਦਾਤ ਵਾਲੀ ਥਾਂ ਤੋਂ ਇਕ ਖੋਲ ਬਰਾਮਦ ਕੀਤਾ। ਪੁਲਿਸ ਵੱਲੋਂ ਘਟਨਾ ਦੀ ਸੀਸੀਟੀਵੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗੈਂਗਸਟਰ ਪ੍ਰਿੰਸ ਬਾਬਾ ਅਤੇ ਆਕਾਸ਼ ਸਮੇਤ ਬੱਬੂ, ਵਿਸ਼ਾਲ ਦੂਬੇ ਅਤੇ ਗੋਪੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Date Updated Last Updated : 15 November 2023, 08:28 AM IST
Share:

ਪੰਜਾਬ ਦੇ ਜਲੰਧਰ 'ਚ ਬੇਖੌਫ ਗੈਂਗਸਟਰਾਂ ਨੇ ਇੱਕ ਵਿਅਕਤੀ ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਬਸਤੀ ਬਾਵਾ ਖੇਲ 'ਚ ਸਥਿਤ ਕਟਹਿਰਾ ਮੁਹੱਲੇ ਦੀ ਹੈ ਜਿੱਥੇ ਮੰਗਲਵਾਰ ਦੇਰ ਰਾਤ ਇਕ ਸਵਿਫਟ ਕਾਰ 'ਚ ਆਏ 5 ਹਥਿਆਰਬੰਦ ਨੌਜਵਾਨਾਂ ਨੇ ਵਿਅਕਤੀ ਨੂੰ ਉਸਦੇ ਘਰ ਦੇ ਬਾਹਰ ਘੇਰ ਲਿਆ। ਮੁਲਜ਼ਮਾਂ ਨੇ ਪੀੜਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ।

ਘਰ ਦੇ ਬਾਹਰ ਖੜਾ ਸੀ ਪੀੜਤ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਵਿੰਦਰ ਬਿੱਲਾ ਵਾਸੀ ਮਖਦੂਮਪੁਰਾ ਨੇ ਦੱਸਿਆ ਕਿ ਉਸ ਦਾ ਜੱਦੀ ਘਰ ਕਟਹਿਰਾ ਮੁਹੱਲੇ ਵਿੱਚ ਹੈ। ਜਿੱਥੇ ਉਹ ਆਪਣੇ ਪਰਿਵਾਰਕ ਮੈਂਬਰ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਨ ਪਹੁੰਚੇ ਹੋਏ ਸਨ। ਦੇਰ ਰਾਤ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਰਿਸ਼ਤੇਦਾਰਾਂ ਨਾਲ ਗੱਲਾਂ ਕਰ ਰਿਹਾ ਸੀ। ਉਦੋਂ ਪਿੱਛੇ ਤੋਂ ਗ੍ਰੇ ਰੰਗ ਦੀ ਸਵਿਫਟ ਕਾਰ ਉਸ ਦੇ ਨੇੜੇ ਆ ਕੇ ਰੁਕੀ। ਉਸ ਵਿੱਚੋਂ ਪੰਜ ਨੌਜਵਾਨ ਬਾਹਰ ਆਏ ਅਤੇ ਉਸਦੀ ਕੁੱਟਮਾਰ ਕਰਨ ਲੱਗੇ।

ਹਵਾ ਵਿੱਚ ਕੀਤੇ ਫਾਇਰ

ਪੀੜਤ ਨੇ ਦੱਸਿਆ ਕਿ ਜਦੋਂ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਡੱਬੇ ਵਿੱਚੋਂ ਪਿਸਤੌਲ ਕੱਢ ਲਿਆ। ਇਸ ਦੌਰਾਨ ਪ੍ਰਿੰਸ ਬਾਬਾ ਨੇ ਹਵਾ ਵਿੱਚ ਗੋਲੀ ਚਲਾਈ। ਜਦੋਂ ਮੁਲਜ਼ਮ ਨੇ ਦੂਜੀ ਗੋਲੀ ਚਲਾਈ ਤਾਂ ਉਹ ਪਿਸਤੌਲ ਵਿੱਚ ਫਸ ਗਈ। ਜਿਸ ਤੋਂ ਬਾਅਦ ਉਸਦੇ ਤੀਜੇ ਸਾਥੀ ਨੇ ਆਪਣਾ ਰਿਵਾਲਵਰ ਕੱਢ ਕੇ ਹਵਾ 'ਚ ਫਾਇਰ ਕਰ ਦਿੱਤਾ।

ਪੁਲਿਸ ਤੇ ਲਾਏ ਦੋਸ਼

ਦਵਿੰਦਰ ਨੇ ਦੋਸ਼ ਲਾਇਆ ਹੈ ਕਿ ਘਟਨਾ ਸਬੰਧੀ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨ ਦੇ ਬਾਵਜੂਦ ਬਸਤੀ ਬਾਵਾ ਖੇਲ ਪੁਲਿਸ ਇੱਕ ਘੰਟੇ ਬਾਅਦ ਮੌਕੇ ਤੇ ਪੁੱਜੀ। ਇਸ ਮਾਮਲੇ ਵਿੱਚ ਏਸੀਪੀ ਵੈਸਟ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਘਟਨਾ ਵਾਲੀ ਥਾਂ ਤੋਂ ਇਕ ਖੋਲ ਬਰਾਮਦ ਹੋਇਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Recent News