menu-icon
Punjabi Story Line
  • Home
  • News
  • Punjab
  • ਅੰਮ੍ਰਿਤਸਰ 'ਚ ਅੱਧੀ ਰਾਤ ਨੂੰ ਪੈਸੇ ਦੇ ਝਗੜੇ ਵਿੱਚ ਹੋਟਲ ਮੈਨੇਜਰ ਨੂੰ ਮਾਰੀ ਗੋਲੀ

ਅੰਮ੍ਰਿਤਸਰ 'ਚ ਅੱਧੀ ਰਾਤ ਨੂੰ ਪੈਸੇ ਦੇ ਝਗੜੇ ਵਿੱਚ ਹੋਟਲ ਮੈਨੇਜਰ ਨੂੰ ਮਾਰੀ ਗੋਲੀ

ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਰਵਿੰਦਰ ਸਿੰਘ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਮਦਦ ਲਈ ਸੀਸੀਟੀਵੀ ਫੁਟੇਜ ਦੀ ਵੀ ਖੰਗਾਲ ਰਹੀ ਹੈ।

Date Updated Last Updated : 27 December 2023, 12:49 PM IST
Share:

ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਥਿਤ ਇੱਕ ਹੋਟਲ ਦੇ ਮੈਨੇਜਰ ਨੂੰ ਅੱਧੀ ਰਾਤ ਨੂੰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਜੇਕੇ ਹੋਟਲ ਵਿੱਚ ਠਹਿਰੇ ਸਨ

ਫਰੀਦਕੋਟ ਦਾ ਰਹਿਣ ਵਾਲਾ ਰਣਦੀਪ ਕੁਮਾਰ ਅਤੇ ਉੱਤਰਾਖੰਡ ਦਾ ਰੋਹਿਤ ਸਿੰਘ 2 ਦਿਨਾਂ ਤੋਂ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਥਿਤ ਜੇਕੇ ਹੋਟਲ 'ਚ ਠਹਿਰੇ ਹੋਏ ਸਨ। ਦੋਵੇਂ ਮੋਹਾਲੀ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਨੇ ਦੁਬਈ ਦੇ ਰਹਿਣ ਵਾਲੇ ਜਤਿੰਦਰ ਸਿੰਘ ਨਾਲ ਉਤਰਾਖੰਡ ਦੇ ਇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਲਈ 25 ਲੱਖ ਰੁਪਏ ਵਿਚ ਡੀਲ ਕੀਤੀ ਸੀ।

 

ਦਿੱਲੀ ਭੇਜੇ ਜਾ ਚੁੱਕੇ ਸਨ ਨੌਜਵਾਨ

ਆਸਟ੍ਰੇਲੀਆ ਭੇਜੇ ਜਾਣ ਵਾਲੇ ਨੌਜਵਾਨਾਂ ਨੂੰ ਦਿੱਲੀ ਭੇਜਿਆ ਜਾ ਚੁੱਕਾ ਸੀ। ਉਸ ਤੋਂ ਬਾਅਦ ਜਤਿੰਦਰ ਸਿੰਘ ਵੱਲੋਂ ਟਿਕਟ ਕਰਵਾਉਣ ਅਤੇ ਵੀਜ਼ਾ ਦੇਣ ਤੋਂ ਪਹਿਲਾਂ ਪੈਸੇ ਦੀ ਮੰਗ ਕੀਤੀ ਗਈ। ਇਹੀ ਪੈਸੇ ਦੇਣ ਲਈ ਰਣਦੀਪ ਕੁਮਾਰ ਅਤੇ ਰੋਹਿਤ ਸਿੰਘ ਨੇ 16 ਤੋਂ 17 ਲੱਖ ਰੁਪਏ ਕਢਵਾ ਲਏ। ਪੈਸੇ ਲਿਆਉਣ ਲਈ ਜਤਿੰਦਰ ਸਿੰਘ ਨੇ ਆਪਣੇ ਭਰਾ ਰਵਿੰਦਰ ਸਿੰਘ ਉਰਫ਼ ਰਿੱਕੀ ਨੂੰ ਹੋਟਲ ਭੇਜਿਆ।

ਰਵਿੰਦਰ ਸਿੰਘ ਆਪਣੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਲੈ ਕੇ ਆਇਆ। ਪਹਿਲਾਂ ਉਸਨੇ ਹੋਟਲ ਦੇ ਕਮਰੇ ਵਿੱਚ ਪੈਸੇ ਗਿਣੇ। ਫਿਰ ਰਣਦੀਪ ਅਤੇ ਰੋਹਿਤ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਪੈਸੇ ਲੈ ਕੇ ਭੱਜਣ ਲੱਗੇ। ਉਨ੍ਹਾਂ ਨੇ ਕਮਰੇ ਵਿੱਚੋਂ ਹੀ ਸ਼ੋਰ ਮਚਾਉਣਾ ਸ਼ੁਰੂ ਕੀਤਾ, ਜਿਸ ਨੂੰ ਸੁਣ ਕੇ ਹੋਟਲ ਦੇ ਮੈਨੇਜਰ ਮਨਰੂਪ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਗੋਲੀ ਮਨਰੂਪ ਸਿੰਘ ਦੇ ਹੱਥ ਵਿੱਚ ਲੱਗ ਗਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

Tags :

Recent News