ਪੰਜਾਬ ਦੀ ਇੱਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਰੀ ਕਰ ਦਿੱਤਾ। ਜ਼ੀਰਾ ਦੀ ਇੱਕ ਅਦਾਲਤ ਨੇ ਇਹ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਜਦੋਂ ਨਗਰ ਪੰਚਾਇਤ ਮੱਲਾਂਵਾਲਾ ਅਤੇ ਨਗਰ ਪੰਚਾਇਤ ਮੱਖੂ ਦੀਆਂ ਚੋਣਾਂ ਸਨ ਤਾਂ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਸਨ। ਜਿਸਦੇ ਵਿਰੋਧ 'ਚ ਅਕਾਲੀ ਦਲ ਨੇ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਬੰਗਾਲੀ ਵਾਲਾ ਪੁਲ ਉਪਰ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਉਪਰੰਤ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਸਮੇਤ 50 ਦੇ ਲਗਪਗ ਆਗੂਆਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲੇ 'ਚ ਅਦਾਲਤ ਨੇ ਫੈਸਲਾ ਸੁਣਾਇਆ।
ਜੇ ਇਹਨਾਂ ਦਾ ਕੰਮ ਚੰਗਾ ਸੀ ❗️
— Bikram Singh Majithia (@bsmajithia) November 29, 2023
ਜੇ ਇਹ ਚੋਰਾਂ ਨਾਲ ਨਹੀ ਰਲੇ ਸੀ❗️
ਫਿਰ ਇਹਨਾਂ ਦੇ ਮਹਿਕਮੇ ਬਦਲਣ ਦੀ ਕੀ ਲੋੜ ਸੀ ??? @harjotbains @BhagwantMann pic.twitter.com/iQvo2vzz4R
ਸੱਚ ਦੀ ਮੁੱਢ ਤੋਂ ਹੀ ਜਿੱਤ
ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਦੇ ਇਸ ਫੈਸਲੇ ਦਾ ਸੁਆਗਤ ਕੀਤਾ। ਉਹਨਾਂ ਕਿਹਾ ਕਿ ਹਮੇਸ਼ਾਂ ਨਿਆਂਪਾਲਿਕਾ 'ਤੇ ਵਿਸ਼ਵਾਸ ਕੀਤਾ ਹੈ। ਜਿਹੜਾ ਅੱਜ ਫੈਸਲਾ ਸੁਣਾਇਆ ਗਿਆ, ਉਸਦੇ ਲਈ ਉਹ ਨਿਆਂਪਾਲਿਕਾ ਦੇ ਹਮੇਸ਼ਾਂ ਰਿਣੀ ਰਹਿਣਗੇ। ਜਿਹੜੇ ਮਾਮਲੇ ਸਿਆਸੀ ਜਾਂ ਨਿੱਜੀ ਰੰਜਿਸ਼ ਅਧੀਨ ਦਰਜ ਕੀਤੇ ਜਾਂਦੇ ਹਨ, ਉਹਨਾਂ ਦਾ ਇਨਸਾਫ ਅਦਾਲਤਾਂ ਕਰਦੀਆਂ ਹਨ। ਸੱਚ ਦੀ ਮੁੱਢ ਤੋਂ ਹੀ ਜਿੱਤ ਹੁੰਦੀ ਰਹੀ ਹੈ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦੀ ਰਾਜਨੀਤੀ ਕਰ ਰਹੀ ਹੈ। ਮਾਈਨਿੰਗ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੁੰਮੇਵਾਰ ਹੈ।