menu-icon
Punjabi Story Line
  • Home
  • News
  • Punjab
  • Punjab Education Department 'ਚ ਆਨਲਾਈਨ ਭਰੀ ਜਾਵੇਗੀ ACR, ਸਿੱਖਿਆ ਮੰਤਰੀ ਬੋਲੇ- ਮੁਲਾਜ਼ਮਾਂ ਨੂੰ ਮਿਲੇਗਾ ਫਾਇਦਾ

Punjab Education Department 'ਚ ਆਨਲਾਈਨ ਭਰੀ ਜਾਵੇਗੀ ACR, ਸਿੱਖਿਆ ਮੰਤਰੀ ਬੋਲੇ- ਮੁਲਾਜ਼ਮਾਂ ਨੂੰ ਮਿਲੇਗਾ ਫਾਇਦਾ

ਸਿੱਖਿਆ ਵਿਭਾਗ ਵੱਲੋਂ ਏਸੀਆਰ ਭਰਨ ਦਾ ਪੂਰਾ ਸ਼ਡਿਊਲ ਬਣਾ ਦਿੱਤਾ ਗਿਆ ਹੈ। ਇਹ ਸਾਰੀ ਪ੍ਰਕਿਰਿਆ ਪੰਜ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਨਾਨ-ਟੀਚਿੰਗ ਸਟਾਫ ਲਈ ਏਸੀਆਰ ਦੀ ਮਿਆਦ 1 ਅਪ੍ਰੈਲ ਤੋਂ 31 ਜੁਲਾਈ ਤੱਕ ਹੋਵੇਗੀ। ਜਦੋਂ ਕਿ ਟੀਚਿੰਗ ਸਟਾਫ਼ ਦੀ ਏਸੀਆਰ ਭਰਨ ਦਾ ਸਮਾਂ 1 ਜੁਲਾਈ ਤੋਂ 30 ਅਕਤੂਬਰ ਤੱਕ ਪੂਰਾ ਹੋ ਜਾਵੇਗਾ।

Date Updated Last Updated : 18 February 2024, 10:00 AM IST
Share:

Punjab News: ਸੂਬਾ ਸਰਕਾਰ ਨੇ ਪੰਜਾਬ ਸਿੱਖਿਆ ਵਿਭਾਗ ਵਿੱਚ ਤਾਇਨਾਤ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਲਈ ਇੱਕ ਨਵਾਂ ਅਹਿਮ ਫੈਸਲਾ ਲਿਆ ਹੈ। ਹੁਣ ਸਿੱਖਿਆ ਵਿਭਾਗ ਵਿੱਚ ਤਾਇਨਾਤ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਸਾਲਾਨਾ ਕੋਨਫੀਡੈਂਸ ਰਿਪੋਰਟ (ਏਸੀਆਰ) ਆਨਲਾਈਨ ਭਰੀ ਜਾਵੇਗੀ। ਇਸ ਫੈਸਲੇ ਪਿੱਛੇ ਕੋਸ਼ਿਸ਼ ਹੈ ਕਿ ਸਟਾਫ਼ ਦੀ ਤਰੱਕੀ ਤੋਂ ਲੈ ਕੇ ਹੋਰ ਕੰਮਾਂ ਤੱਕ ਦੇ ਸਾਰੇ ਕੰਮ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਅਦਾਲਤੀ ਕੇਸਾਂ ਤੋਂ ਬਚਿਆ ਜਾ ਸਕੇ।

IHRMS ਪੋਰਟਲ ਵਿੱਚ ਭਰੀ ਜਾਵੇਗੀ ਰਿਪੋਰਟ

ਇਸ ਦੇ ਨਾਲ ਹੀ ਇਸ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਰਿਕਾਰਡ ਗਾਇਬ ਹੋਣ ਦੀ ਸੰਭਾਵਨਾ ਵੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਹ ਰਿਪੋਰਟ IHRMS ਪੋਰਟਲ ਵਿੱਚ ਭਰੀ ਜਾਵੇਗੀ। ਇਸ ਦੇ ਨਾਲ ਹੀ, ਹਾਰਡ ਕਾਪੀ ਦੇ ਰੂਪ ਵਿੱਚ ਜਮ੍ਹਾਂ ਕਰਵਾਈਆਂ ਗਈਆਂ ACR ਰਿਪੋਰਟਾਂ ਨੂੰ ਹੁਣ ਸਵੀਕਾਰ ਨਹੀਂ ਕੀਤਾ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਨਾਲ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ।

7 ਮੈਂਬਰੀ ਕਮੇਟੀ ਸਮੁੱਚੀ ਪ੍ਰਕਿਰਿਆ 'ਤੇ ਨਜ਼ਰ ਰੱਖੇਗੀ

ਏ.ਸੀ.ਆਰ ਦੇ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਦੀ ਤਰਫੋਂ 49 ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਏਸੀਆਰ ਨਾਲ ਸਬੰਧਤ ਸੱਤ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਵਿੱਚ ਰਿਪੋਰਟ ਦੀ ਮਿਤੀ ਦਰਜ ਕਰਨਾ, ਰਿਪੋਰਟਿੰਗ ਫਿਕਸਿੰਗ, ਸਮੀਖਿਆ ਅਥਾਰਟੀ, ਪ੍ਰਵਾਨਿਤ ਏਸੀਆਰ ਦੇ ਰਿਕਾਰਡ ਨੂੰ ਕਾਇਮ ਰੱਖਣਾ, ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ, ਗਲਤ ਅਥਾਰਟੀ ਨੂੰ ਭੇਜੀ ਗਈ ਕਿਸੇ ਵੀ ਰਿਪੋਰਟ ਨੂੰ ਵਾਪਸ ਲੈਣਾ ਅਤੇ ਸਹੀ ਅਥਾਰਟੀ ਨੂੰ ਭੇਜਣਾ ਅਤੇ ਐਨਆਰਸੀ ਬਣਾਉਣਾ ਸ਼ਾਮਲ ਹੈ। ਇਨ੍ਹਾਂ ਅਧਿਕਾਰੀਆਂ ਨੂੰ ਜਲਦੀ ਹੀ ਇਸ ਕੰਮ ਲਈ ਸਿਖਲਾਈ ਦਿੱਤੀ ਜਾਵੇਗੀ। ਵਿਸ਼ੇਸ਼ ਸਕੱਤਰ ਸਕੂਲ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਇਸ ਸਮੁੱਚੀ ਪ੍ਰਕਿਰਿਆ 'ਤੇ ਨਜ਼ਰ ਰੱਖੇਗੀ। ਇਸ ਨਾਲ 1.25 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ।

Recent News