menu-icon
Punjabi Story Line
  • Home
  • News
  • Punjab
  • Gangster Bishnoi Jail Interview: ਹਾਈ ਕੋਰਟ ਵਿੱਚ ਕੱਲ ਦੀ ਸੁਣਵਾਈ ਤੋਂ ਪਹਿਲੇ SIT ਨੇ ਤੇਜ਼ ਕੀਤੀ ਜਾਂਚ 

Gangster Bishnoi Jail Interview: ਹਾਈ ਕੋਰਟ ਵਿੱਚ ਕੱਲ ਦੀ ਸੁਣਵਾਈ ਤੋਂ ਪਹਿਲੇ SIT ਨੇ ਤੇਜ਼ ਕੀਤੀ ਜਾਂਚ 

SIT ਨੇ ਵੀ ਇਸ ਮਾਮਲੇ ਵਿੱਚ ਰਾਜਸਥਾਨ ਜਾਣ ਦੀ ਤਿਆਰੀ ਕੀਤੀ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਰਾਜਸਥਾਨ ਦੀ ਇਕ ਜੇਲ੍ਹ ਵਿੱਚਾ ਬੰਦ ਸੀ। ਇਸ ਕਾਰਕੇ ਟੀਮ ਨੂੰ ਉਥੋਂ ਦੇ ਜੇਲ੍ਹ ਸਟਾਫ ਤੋਂ ਵੀ ਪੁੱਛਗਿੱਛ ਕਰੇਗੀ। ਅਜੇ ਤੱਕ ਐਸਆਈਟੀ ਅੱਗੇ ਇਹ ਸਵਾਲ ਬਣਿਆ ਹੋਇਆ ਹੈ ਕਿ ਇੰਟਰਵਿਊ ਆਖਿਰ ਕਿਸ ਜੇਲ੍ਹ ਚੋਂ ਲਈ ਗਈ ਸੀ।

Date Updated Last Updated : 09 January 2024, 11:55 AM IST
Share:

Gangster Bishnoi Jail Interview Case: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਕੱਤਲ ਨੂੰ ਲੈ ਕੇ ਚਰਚਾ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੇ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹੁਣ ਅਦਾਲਤ ਵਿੱਚ ਕੱਲ ਇਸ ਮਾਮਲੇ ਦੀ ਫਿਰ ਤੋਂ ਸੁਣਵਾਈ ਹੋਣੀ ਹੈ। SIT ਨੇ ਵੀ ਇਸ ਮਾਮਲੇ ਵਿੱਚ ਰਾਜਸਥਾਨ ਜਾਣ ਦੀ ਤਿਆਰੀ ਕੀਤੀ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਰਾਜਸਥਾਨ ਦੀ ਇਕ ਜੇਲ੍ਹ ਵਿੱਚਾ ਬੰਦ ਸੀ। ਇਸ ਕਾਰਕੇ ਟੀਮ ਨੂੰ ਉਥੋਂ ਦੇ ਜੇਲ੍ਹ ਸਟਾਫ ਤੋਂ ਵੀ ਪੁੱਛਗਿੱਛ ਕਰੇਗੀ। ਅਜੇ ਤੱਕ ਐਸਆਈਟੀ ਅੱਗੇ ਇਹ ਸਵਾਲ ਬਣਿਆ ਹੋਇਆ ਹੈ ਕਿ ਇੰਟਰਵਿਊ ਆਖਿਰ ਕਿਸ ਜੇਲ੍ਹ ਚੋਂ ਲਈ ਗਈ ਸੀ। ਦਸ ਦੇਈਏ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪਿਛਲੇ ਸਾਲ 14 ਅਤੇ 17 ਮਾਰਚ ਨੂੰ ਦੋ ਵਾਰੀ ਪ੍ਰਸਾਰਿਤ ਕੀਤਾ ਗਿਆ ਸੀ। ਹਾਲਾਂਕਿ ਉਸ ਸਮੇਂ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਹੋ ਗਏ ਸਨ। ਫਿਰ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ। ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਲਈ ਗਈ ਸੀ। 

ਹੁਣ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ ਲਾਰੈਂਸ 

ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਡਰੱਗ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਹੁਣ ਉਹ ਆਉਣ ਵਾਲੇ ਸਮੇਂ 'ਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚ ਦਰਜ ਕੇਸਾਂ 'ਚ ਸਰੀਰਕ ਤੌਰ 'ਤੇ ਪੇਸ਼ ਨਹੀਂ ਹੋਵੇਗਾ। ਉਸ ਦੀ ਪੇਸ਼ੀ ਗੁਜਰਾਤ ਦੇ ਅਹਿਮਦਾਬਾਦ ਸਥਿਤ ਕੇਂਦਰੀ ਜੇਲ੍ਹ ਤੋਂ ਆਨਲਾਈਨ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਜਾ ਰਹੀ ਹੈ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਉਨ੍ਹਾਂ 'ਤੇ ਸੀਆਰਪੀਸੀ ਦੀ ਧਾਰਾ 268 ਲਗਾਈ ਹੈ। ਗੁਜਰਾਤ ਪੁਲਿਸ ਨੇ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਦਿੱਤੀ ਹੈ।

Recent News