ਸ਼ੱਕੀ ਹਲਾਤਾ ਵਿੱਚ ASI ਦੇ ਜਬਾੜੇ ਵਿੱਚ ਲੱਗੀ ਗੋਲੀ,DMC ਵਿੱਚ ਦਾਖਲ

ਲੁਧਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਸ਼ੱਕੀ ਹਾਲਾਤਾਂ ਵਿੱਚ ਜਬਾੜੇ ਵਿੱਚ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ।ਜ਼ਖਮੀ ਪੁਲਿਸ ਮੁਲਾਜ਼ਮ ਨੂੰ ਉਸ ਦੇ ਗੁਆਂਢੀ ਨੇ ਤੁਰੰਤ ਕਾਰ ਵਿਚ ਹਸਪਤਾਲ ਲਿਆਂਦਾ। ਉਸ ਦੀ ਸਰਜਰੀ ਦੇਰ ਰਾਤ ਡੀਐੱਮਸੀ ਜਿਸ ਤੋਂ ਬਾਅਦ ਹੁਣ ਸਥਿਤੀ ਸਥਿਰ ਹੋ ਗਈ ਹੈ। ਜ਼ਖ਼ਮੀ ਏਐੱਸਆਈ ਦੀ ਪਛਾਣ ਬਲਬੀਰ ਸਿੰਘ ਵਾਸੀ ਬੱਦੋਵਾਲ ਵਿਕਟੋਰੀਆ ਕਲੋਨੀ ਵਜੋਂ […]

Palwinder Singh
Calendar

Share:

ਲੁਧਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਸ਼ੱਕੀ ਹਾਲਾਤਾਂ ਵਿੱਚ ਜਬਾੜੇ ਵਿੱਚ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ।ਜ਼ਖਮੀ ਪੁਲਿਸ ਮੁਲਾਜ਼ਮ ਨੂੰ ਉਸ ਦੇ ਗੁਆਂਢੀ ਨੇ ਤੁਰੰਤ ਕਾਰ ਵਿਚ ਹਸਪਤਾਲ ਲਿਆਂਦਾ। ਉਸ ਦੀ ਸਰਜਰੀ ਦੇਰ ਰਾਤ ਡੀਐੱਮਸੀ ਜਿਸ ਤੋਂ ਬਾਅਦ ਹੁਣ ਸਥਿਤੀ ਸਥਿਰ ਹੋ ਗਈ ਹੈ। ਜ਼ਖ਼ਮੀ ਏਐੱਸਆਈ ਦੀ ਪਛਾਣ ਬਲਬੀਰ ਸਿੰਘ ਵਾਸੀ ਬੱਦੋਵਾਲ ਵਿਕਟੋਰੀਆ ਕਲੋਨੀ ਵਜੋਂ ਹੋਈ ਹੈ।

ਸ਼ਿਫਟ ਪੂਰੀ ਕਰ ਆਇਆ ਸੀ ਘਰ

ਏਐੱਸਆਈ ਬਲਬੀਰ ਦੇ ਗੁਆਂਢੀ ਨੇ ਦੱਸਿਆ ਕਿ ਬਲਬੀਰ ਥਾਣਾ ਜਮਾਲਪੁਰ ਵਿੱਚ ਤਾਇਨਾਤ ਹੈ। ਰਾਤ ਦੀ ਸ਼ਿਫਟ ਪੂਰੀ ਕਰਕੇ ਉਹ ਘਰ ਪਹੁੰਚ ਗਿਆ। ਉਹ ਆਪਣੀਆਂ ਵਰਦੀਆਂ ਆਦਿ ਉਤਾਰ ਕੇ ਆਰਾਮ ਕਰ ਰਿਹਾ ਸਨ। ਇਸੇ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਉਸ ਦੀ ਪਤਨੀ ਨੇ ਦੇਖਿਆ ਤਾਂ ਉਹ ਦੰਗ ਰਹਿ ਗਈ। ਕਮਰੇ ਵਿੱਚ ਖੂਨ ਖਿਲਰਿਆ ਪਿਆ ਸੀ। ਬਲਬੀਰ ਦੇ ਜਬਾੜੇ ਵਿੱਚ ਗੋਲੀ ਲੱਗੀ ਸੀ।

ਨਹੀਂ ਪਤਾ ਲੱਗਿਆ ਗੋਲੀ ਚੱਲਣ ਦਾ ਕਾਰਨ

ਉਸ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਗੋਲੀ ਕਿਸ ਹਾਲਾਤ ਵਿਚ ਚਲਾਈ ਗਈ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਬਲਬੀਰ ਸਿੰਘ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਵਿਦੇਸ਼ ਵਿੱਚ ਹਨ ਪੀੜਤ ਦੇ ਬੱਚੇ

ਪੀੜਤ ਬਲਬੀਰ ਸਿੰਘ ਦੇ ਬੱਚੇ ਵਿਦੇਸ਼ ਵਿੱਚ ਪੜ੍ਹਦੇ ਹਨ। ਉਸ ਦੀ ਪਤਨੀ ਘਰ ਵਿਚ ਇਕੱਲੀ ਸੀ, ਜਿਸ ਨੇ ਤੁਰੰਤ ਉਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਗੁਆਂਢੀ ਅਨੁਸਾਰ ਉਹ ਖੂਨ ਨਾਲ ਲੱਥਪੱਥ ਬਲਬੀਰ ਸਿੰਘ ਨੂੰ ਤੁਰੰਤ ਡੀਐੱਮਸੀ ਹਸਪਤਾਲ ਲੈ ਗਿਆ। ਫਿਲਹਾਲ ਡਾਕਟਰਾਂ ਨੇ ਉਸ ਨੂੰ ਹਸਪਤਾਲ ‘ਚ ਦਾਖਲ ਕਰ ਸਰਜਰੀ ਕੀਤੀ ਗਈ ਹੈ।