menu-icon
Punjabi Story Line
  • Home
  • News
  • Punjab
  • ਜਲੰਧਰ ਵਿੱਚ ਕੁੱਟਮਾਰ ਕਰਨ ਤੋਂ ਬਾਅਦ ਮਹਿਲਾ ਨੂੰ ਸਾੜਨ ਦੀ ਕੋਸ਼ਿਸ਼, ਮੂੰਹ ਸੜਿਆ, ਮਹਿਲਾ ਨੂੰ ਹਸਪਤਾਲ ਵਿੱਚ ਕਰਵਾਇਆ ਭਰਤੀ

ਜਲੰਧਰ ਵਿੱਚ ਕੁੱਟਮਾਰ ਕਰਨ ਤੋਂ ਬਾਅਦ ਮਹਿਲਾ ਨੂੰ ਸਾੜਨ ਦੀ ਕੋਸ਼ਿਸ਼, ਮੂੰਹ ਸੜਿਆ, ਮਹਿਲਾ ਨੂੰ ਹਸਪਤਾਲ ਵਿੱਚ ਕਰਵਾਇਆ ਭਰਤੀ

ਮਹਿਲਾ ਦੇ ਵਿਆਹ ਤੋਂ ਸੱਸ ਅਤੇ ਨਨਾਣ ਨਹੀਂ ਸੀ ਖੁਸ਼, ਰੋਜਾਨਾ ਹੀ ਕਰਦੇ ਸਨ ਕੁੱਟਮਾਰ,

Date Updated Last Updated : 10 November 2023, 06:33 PM IST
Share:

ਜਲੰਧਰ ਦੇ ਪਿੰਡ ਜਾਹਲਾ 'ਚ ਸੱਸ ਤੇ ਭਰਜਾਈ ਨੇ ਮਿਲ ਕੇ ਇਕ ਔਰਤ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਔਰਤ ਦੇ ਮੂੰਹ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਗਿਆ। ਘਟਨਾ ਤੋਂ ਬਾਅਦ ਝੁਲਸੀ ਮਹਿਲਾ ਨੂੰ ਤੁਰੰਤ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ । ਮਾਮਲੇ ਦੀ ਜਾਂਚ ਲਈ ਜਲੰਧਰ ਦੇਹਾਤ ਪੁਲਿਸ ਮੌਕੇ 'ਤੇ ਪਹੁੰਚੀ।

ਲੁਧਿਆਣਾ ਦੀ ਰਹਿਣ ਵਾਲੀ ਪਿੰਕੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਜਲੰਧਰ ਬੁਲਾਇਆ ਸੀ। ਉਹ ਆਪਣੇ ਪਤੀ ਨੂੰ ਮਿਲਣ ਲਈ ਪਿੰਡ ਜੌਹਲਾ ਪਹੁੰਚੀ ਸੀ। ਘਰ ਪਹੁੰਚ ਕੇ ਜਦੋਂ ਪੀੜਤਾ ਨੇ ਆਪਣੀ ਸੱਸ ਦੇ ਪੈਰ ਛੂਹੇ ਤਾਂ ਉਸ ਨੇ ਆਪਣੀ ਨੂੰਹ ਨਾਲ ਮਿਲ ਕੇ ਉਸਦੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ। ਪਿੰਕੀ ਦੇ ਨਾਲ ਮੌਜੂਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ।

5 ਸਾਲ ਪਹਿਲੇ ਹੋਇਆ ਸੀ ਵਿਆਹ

ਪਿੰਕੀ ਨੇ ਦੱਸਿਆ ਕਿ ਉਹ ਲੁਧਿਆਣਾ ਵਿੱਚ ਬਿਊਟੀਸ਼ੀਅਨ ਦਾ ਕੰਮ ਕਰਦੀ ਹੈ। ਕਰੀਬ ਸਾਢੇ 5 ਸਾਲ ਪਹਿਲਾਂ ਉਸ ਦੀ ਮੁਲਾਕਾਤ ਜਲੰਧਰ ਦੇ ਰਹਿਣ ਵਾਲੇ ਸੁਖਵਿੰਦਰ ਨਾਂ ਦੇ ਵਿਅਕਤੀ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਵੇਂ ਲਿਵ-ਇਨ 'ਚ ਆ ਗਏ। ਦੋਵਾਂ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਪਰ ਉਸ ਦੀ ਸੱਸ ਅਤੇ ਨਨਾਣ ਇਸ ਵਿਆਹ ਤੋਂ ਖੁਸ਼ ਨਹੀਂ ਸਨ, ਜਿਸ ਕਾਰਨ ਉਸ ਦੀ ਰੋਜ਼ਾਨਾ ਕੁੱਟਮਾਰ ਕਰਦੇ ਸਨ।

Recent News