menu-icon
Punjabi Story Line
  • Home
  • News
  • Punjab
  • ਭਗਵੰਤ ਮਾਨ ਸਰਕਾਰ ਵੱਲੋਂ ਕੁੜੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਭਗਵੰਤ ਮਾਨ ਸਰਕਾਰ ਵੱਲੋਂ ਕੁੜੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਪਹਿਲ ਭਗਵੰਤ ਮਾਨ ਸਰਕਾਰ ਵੱਲੋਂ ਪਬਲਿਕ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਸਭ ਲਈ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦੀ ਹੈ, ਜਿੱਥੇ ਕੁੜੀਆਂ ਨੂੰ ਜਾਗਰੂਕਤਾ, ਆਤਮਵਿਸ਼ਵਾਸ, ਸਤਿਕਾਰ ਅਤੇ ਗੁਣਵੱਤਾ ਭਰਪੂਰ ਸਿਹਤ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕੀਤੀ ਜਾ ਰਹੀ ਹੈ। ਮਾਹਵਾਰੀ ਸਿਹਤ ਸਿੱਖਿਆ ਨੂੰ ਇੰਨੇ ਵੱਡੇ ਪੱਧਰ ‘ਤੇ ਕਲਾਸਰੂਮਾਂ ਤੱਕ ਪਹੁੰਚਾ ਕੇ ਪੰਜਾਬ ਸਰਕਾਰ ਨੇ ਇੱਕ ਅਜਿਹੇ ਵਿਸ਼ੇ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ

Date Updated Last Updated : 04 June 2026, 02:08 PM IST
Share:

ਰਾਜ ਵਿੱਚ ਕੁੜੀਆਂ ਦੀ ਸਿੱਖਿਆ, ਕਿਸ਼ੋਰ ਸਿਹਤ ਅਤੇ ਲਿੰਗ-ਸੰਵੇਦਨਸ਼ੀਲ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਕਿਸ਼ੋਰ ਅਵਸਥਾ ਦੀਆਂ ਕੁੜੀਆਂ ਲਈ ਭਾਰਤ ਦੀਆਂ ਸਭ ਤੋਂ ਵੱਡੀਆਂ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਪਹਿਲਕਦਮੀਆਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ ਹੈ।

ਮਾਹਵਾਰੀ ਸਵੱਛਤਾ ਪਾਠਕ੍ਰਮ” ਦੇ ਪੜਾਅਵਾਰ ਰਾਜ ਪੱਧਰੀ ਵਿਸਥਾਰ ਦਾ ਐਲਾਨ

28 ਮਈ ਨੂੰ ਮਾਹਵਾਰੀ ਸਵੱਛਤਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਨੇ ਰਾਜ ਦੇ ਸਾਰੇ 23 ਜ਼ਿਲ੍ਹਿਆਂ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ “ਮਾਹਵਾਰੀ ਸਵੱਛਤਾ ਪਾਠਕ੍ਰਮ” ਦੇ ਪੜਾਅਵਾਰ ਰਾਜ ਪੱਧਰੀ ਵਿਸਥਾਰ ਦਾ ਐਲਾਨ ਕੀਤਾ। ਪਾਠਕ੍ਰਮ ਦਾ ਪਹਿਲਾ ਸੈਸ਼ਨ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਕੱਲ੍ਹ ਭਾਵ 29.05.2026 ਨੂੰ ਆਯੋਜਿਤ ਕੀਤਾ ਗਿਆ। ਇਸ ਪਹਿਲ ਤੋਂ 3,600 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਛੇਵੀਂ ਤੋਂ ਦਸਵੀਂ ਜਮਾਤ ਦੀਆਂ 3.4 ਲੱਖ ਤੋਂ ਵੱਧ ਵਿਦਿਆਰਥਣਾਂ ਨੂੰ ਸਿੱਧੇ ਤੌਰ ‘ਤੇ ਲਾਭ ਮਿਲਣ ਦੀ ਉਮੀਦ ਹੈ।
ਇਹ ਪਹਿਲ ਭਗਵੰਤ ਮਾਨ ਸਰਕਾਰ ਵੱਲੋਂ ਪਬਲਿਕ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਸਭ ਲਈ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦੀ ਹੈ, ਜਿੱਥੇ ਕੁੜੀਆਂ ਨੂੰ ਜਾਗਰੂਕਤਾ, ਆਤਮਵਿਸ਼ਵਾਸ, ਸਤਿਕਾਰ ਅਤੇ ਗੁਣਵੱਤਾ ਭਰਪੂਰ ਸਿਹਤ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕੀਤੀ ਜਾ ਰਹੀ ਹੈ। ਮਾਹਵਾਰੀ ਸਿਹਤ ਸਿੱਖਿਆ ਨੂੰ ਇੰਨੇ ਵੱਡੇ ਪੱਧਰ ‘ਤੇ ਕਲਾਸਰੂਮਾਂ ਤੱਕ ਪਹੁੰਚਾ ਕੇ ਪੰਜਾਬ ਸਰਕਾਰ ਨੇ ਇੱਕ ਅਜਿਹੇ ਵਿਸ਼ੇ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ, ਜੋ ਰਵਾਇਤੀ ਤੌਰ ‘ਤੇ ਚੁੱਪੀ, ਝਿਜਕ, ਮਿੱਥਾਂ ਅਤੇ ਸਮਾਜਿਕ ਡਰ ਵਿੱਚ ਘਿਰਿਆ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਾਹਵਾਰੀ ਕਦੇ ਵੀ ਕੁੜੀਆਂ ਦੀ ਸਿੱਖਿਆ, ਆਤਮਵਿਸ਼ਵਾਸ, ਭਾਗੀਦਾਰੀ, ਭਲਾਈ ਜਾਂ ਸਕੂਲ ਜੀਵਨ ਵਿੱਚ ਰੁਕਾਵਟ ਨਾ ਬਣੇ। ਇਹ ਪ੍ਰੋਗਰਾਮ ਭਾਰਤ ਦੇ ਸੁਪਰੀਮ ਕੋਰਟ ਦੀਆਂ ਉਨ੍ਹਾਂ ਟਿੱਪਣੀਆਂ ਦੇ ਅਨੁਰੂਪ ਹੈ, ਜਿਨ੍ਹਾਂ ਵਿੱਚ ਇਹ ਮੰਨਿਆ ਗਿਆ ਹੈ ਕਿ ਮਾਹਵਾਰੀ ਸਿਹਤ ਅਤੇ ਸਵੱਛਤਾ ਸਿੱਧੇ ਤੌਰ ‘ਤੇ ਕਿਸ਼ੋਰ ਕੁੜੀਆਂ ਦੀ ਗਰੀਮਾ, ਸਿੱਖਿਆ ਅਤੇ ਸਮਾਨਤਾ ਨਾਲ ਜੁੜੀ ਹੋਈ ਹੈ।

ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਕਲਾਸ ਸੈਸ਼ਨ

ਭਗਵੰਤ ਮਾਨ ਸਰਕਾਰ ਨੇ ਇਹ ਪ੍ਰੋਗਰਾਮ ਵਾਸ਼ ਯੂਨਾਈਟਿਡ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ, ਜੋ ਮਾਹਵਾਰੀ ਸਿਹਤ ਸਿੱਖਿਆ ਅਤੇ ਜਾਗਰੂਕਤਾ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਅੰਤਰਰਾਸ਼ਟਰੀ ਗੈਰ-ਲਾਭਕਾਰੀ ਸੰਸਥਾ ਹੈ। ਇਸ ਪਹਿਲ ਤਹਿਤ “ਮਾਹਵਾਰੀ ਸਵੱਛਤਾ ਪ੍ਰਬੰਧਨ” ਨਾਂ ਦੇ ਇੱਕ ਬਣਤਰੀ ਪਾਠਕ੍ਰਮ ਰਾਹੀਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਕਲਾਸ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤਾ ਗਿਆ ਹੈ ਤਾਂ ਜੋ ਵਿਦਿਆਰਥਣਾਂ ਵਿਸ਼ਾ-ਵਸਤੂ ਨੂੰ ਬਿਹਤਰ ਢੰਗ ਨਾਲ ਸਮਝ ਸਕਣ।
ਇਸ ਸੈਸ਼ਨ ਦੇ ਅੰਤਰਗਤ ਗਾਈਡ ਦੇ ਮੁੱਖ ਪਾਤਰ ਵਜੋਂ 10 ਸਾਲਾ ਲੜਕੀ ਰੂਬੀ ਦੀ ਕਹਾਣੀ ਪੇਸ਼ ਕੀਤੀ ਜਾਂਦੀ ਹੈ। ਨਾਲ ਹੀ ਵਿਦਿਆਰਥਣਾਂ ਲਈ ਸਿੱਖਣ ਦੀ ਪ੍ਰਕਿਰਿਆ ਨੂੰ ਦਿਲਚਸਪ, ਭਾਗੀਦਾਰੀ ਵਾਲੀ ਅਤੇ ਸੁਰੱਖਿਅਤ ਬਣਾਉਣ ਲਈ ਕਲਾਸਰੂਮ ਵਿੱਚ ਵਿਚਾਰ-ਵਟਾਂਦਰੇ ਅਤੇ ਭਾਗੀਦਾਰੀ ਅਧਾਰਤ ਗਤੀਵਿਧੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਹ ਸੈਸ਼ਨ ਵਿਦਿਆਰਥਣਾਂ ਨੂੰ ਮਾਹਵਾਰੀ ਅਤੇ ਸਰੀਰਕ ਤਬਦੀਲੀਆਂ ਨੂੰ ਸਮਝਣ, ਸਵੱਛਤਾ ਤੇ ਸਵੈ-ਦੇਖਭਾਲ ਸੰਬੰਧੀ ਆਦਤਾਂ ਬਾਰੇ ਜਾਣਕਾਰੀ ਦੇਣ, ਆਤਮਵਿਸ਼ਵਾਸ ਅਤੇ ਆਤਮ-ਸਤਿਕਾਰ ਵਧਾਉਣ ਤੇ ਸਕੂਲ ਅਤੇ ਸਾਥੀਆਂ ਵਿਚਕਾਰ ਸਹਿਯੋਗੀ ਮਾਹੌਲ ਤਿਆਰ ਕਰਨ ‘ਤੇ ਕੇਂਦ੍ਰਿਤ ਹਨ।

7,200 ਅਧਿਆਪਕਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ

ਰਾਜ ਭਰ ਵਿੱਚ ਇਸਦੇ ਪ੍ਰਭਾਵਸ਼ਾਲੀ ਕਿਰਿਆਨਵਯਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਭਗ 7,200 ਅਧਿਆਪਕਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਤਾਂ ਜੋ ਉਹ ਇਨ੍ਹਾਂ ਸੈਸ਼ਨਾਂ ਨੂੰ ਕਲਾਸਰੂਮਾਂ ਵਿੱਚ ਸੁਖਾਲੇ ਢੰਗ ਨਾਲ ਚਲਾ ਸਕਣ। ਇਹ ਪ੍ਰੋਗਰਾਮ ਇੱਕ ਬਣਤਰੀ ਤਿੰਨ-ਸੈਸ਼ਨੀ ਦਖਲ ਮਾਡਲ ਤਹਿਤ ਕੰਮ ਕਰਦਾ ਹੈ, ਜਿਸ ਵਿੱਚ ਕਹਾਣੀ-ਅਧਾਰਤ ਸਿੱਖਿਆ ਅਤੇ ਉਮਰ-ਅਨੁਕੂਲ ਮਾਹਵਾਰੀ ਸਿਹਤ ਸਿੱਖਿਆ ਸ਼ਾਮਲ ਹੈ।
100 ਸਟੇਟ ਰਿਸੋਰਸ ਪਰਸਨਾਂ ਨੂੰ ਪਹਿਲਾਂ ਮਾਸਟਰ ਟ੍ਰੇਨਰ ਵਜੋਂ ਸਿਖਲਾਈ ਦਿੱਤੀ ਗਈ
ਭਗਵੰਤ ਮਾਨ ਸਰਕਾਰ ਵੱਲੋਂ ਰਾਜ ਭਰ ਵਿੱਚ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਧਿਆਪਕਾਂ ਨੂੰ ਵਿਆਪਕ ਪੱਧਰ ‘ਤੇ ਤਿਆਰ ਕੀਤਾ ਗਿਆ ਹੈ। ਲਗਭਗ 100 ਸਟੇਟ ਰਿਸੋਰਸ ਪਰਸਨਾਂ ਨੂੰ ਪਹਿਲਾਂ ਮਾਸਟਰ ਟ੍ਰੇਨਰ ਵਜੋਂ ਸਿਖਲਾਈ ਦਿੱਤੀ ਗਈ, ਜਿਸ ਤੋਂ ਬਾਅਦ ਹਜ਼ਾਰਾਂ ਸਰਕਾਰੀ ਸਕੂਲ ਅਧਿਆਪਕਾਂ ਨੂੰ ਤਿਆਰ ਕਰਨ ਲਈ ਜ਼ਿਲ੍ਹਿਆਂ ਵਿੱਚ ਕ੍ਰਮਿਕ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਅਧਿਆਪਕ ਸਿਖਲਾਈ ਸੁਰੱਖਿਅਤ ਕਲਾਸਰੂਮ ਮਾਹੌਲ ਤਿਆਰ ਕਰਨ ਵਿੱਚ ਮਦਦ ਕਰੇਗੀ, ਜਿੱਥੇ ਕੁੜੀਆਂ ਖੁੱਲ ਕੇ ਸਵਾਲ ਪੁੱਛ ਸਕਣਗੀਆਂ ਅਤੇ ਬਿਨਾਂ ਸ਼ਰਮ ਜਾਂ ਡਰ ਦੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ।

ਪਾਇਲਟ ਪ੍ਰੋਗਰਾਮ ਦੇ ਉਤਸ਼ਾਹਜਨਕ ਨਤੀਜੇ

ਇਸ ਪਹਿਲ ਦੀ ਸ਼ੁਰੂਆਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 100 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਚਲਾਏ ਗਏ ਇੱਕ ਪੂਰਵ ਪਾਇਲਟ ਪ੍ਰੋਗਰਾਮ ਦੇ ਉਤਸ਼ਾਹਜਨਕ ਨਤੀਜਿਆਂ ਨੂੰ ਦੇਖਦਿਆਂ ਕੀਤੀ ਗਈ ਹੈ, ਜਿਸ ਵਿੱਚ 45,000 ਤੋਂ ਵੱਧ ਵਿਦਿਆਰਥੀ ਸ਼ਾਮਲ ਸਨ। ਪੰਜਾਬ ਸਰਕਾਰ ਵੱਲੋਂ ਸਾਂਝੇ ਕੀਤੇ ਗਏ ਨਤੀਜਿਆਂ ਅਨੁਸਾਰ, ਇਸ ਪਾਇਲਟ ਪ੍ਰੋਗਰਾਮ ਵਿੱਚ ਸ਼ਾਮਲ 97 ਪ੍ਰਤੀਸ਼ਤ ਅਧਿਆਪਕਾਂ ਨੇ ਕਿਹਾ ਕਿ ਉਹ ਨਵੇਂ ਪਾਠਕ੍ਰਮ ਰਾਹੀਂ ਪੀਰੀਅਡਜ਼ ਸੰਬੰਧੀ ਸਿੱਖਿਆ ਪ੍ਰਦਾਨ ਕਰਨ ਵਿੱਚ ਸੁਖੀ ਮਹਿਸੂਸ ਕਰਦੇ ਹਨ, ਜਦੋਂ ਕਿ 94 ਪ੍ਰਤੀਸ਼ਤ ਨੇ ਸਿਫਾਰਸ਼ ਕੀਤੀ ਕਿ ਇਸ ਪ੍ਰੋਗਰਾਮ ਦਾ ਵਿਸਥਾਰ ਪੂਰੇ ਪੰਜਾਬ ਵਿੱਚ ਕੀਤਾ ਜਾਣਾ ਚਾਹੀਦਾ ਹੈ। ਲਗਭਗ 88 ਪ੍ਰਤੀਸ਼ਤ ਅਧਿਆਪਕਾਂ ਨੇ ਪਾਠਕ੍ਰਮ ਨੂੰ ਪਹਿਲਾਂ ਦੇ ਤਰੀਕਿਆਂ ਦੇ ਮੁਕਾਬਲੇ ਵਧੇਰੇ ਸਰਲ ਅਤੇ ਪ੍ਰਭਾਵਸ਼ਾਲੀ ਦੱਸਿਆ, ਜਦੋਂ ਕਿ 80 ਪ੍ਰਤੀਸ਼ਤ ਨੇ ਕਲਾਸ ਸੈਸ਼ਨਾਂ ਦੌਰਾਨ ਵਿਦਿਆਰਥਣਾਂ ਦੀ ਸਰਗਰਮ ਭਾਗੀਦਾਰੀ ਵੇਖੀ।
ਪਾਇਲਟ ਪ੍ਰੋਗਰਾਮ ਨਾਲ ਜੁੜੇ ਅਧਿਆਪਕਾਂ ਨੇ ਕਿਹਾ ਕਿ ਪਾਠਕ੍ਰਮ ਰਾਹੀਂ ਕੁੜੀਆਂ ਬਿਨਾਂ ਕਿਸੇ ਝਿਜਕ ਦੇ ਮਾਹਵਾਰੀ ਬਾਰੇ ਖੁੱਲ ਕੇ ਚਰਚਾ ਕਰ ਸਕੀਆਂ ਅਤੇ ਉਨ੍ਹਾਂ ਨੂੰ ਮਾਹਵਾਰੀ ਨਾਲ ਜੁੜੇ ਸਮਾਜਿਕ ਡਰ ਨੂੰ ਦੂਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਫ਼ਰੀਦਕੋਟ ਦੀ ਇੱਕ ਅਧਿਆਪਿਕਾ ਜਸਪ੍ਰੀਤ ਕੌਰ ਨੇ ਕਿਹਾ, “ਮਾਹਵਾਰੀ ਦੌਰਾਨ ਸਵੱਛਤਾ ਸੰਬੰਧੀ ਇਹ ਪਾਠਕ੍ਰਮ ਕੁੜੀਆਂ ਲਈ ਸਵਾਲ ਪੁੱਛਣ ਅਤੇ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਇੱਕ ਸੁਰੱਖਿਅਤ ਮਾਹੌਲ ਤਿਆਰ ਕਰਦਾ ਹੈ, ਜਿਸ ਨਾਲ ਮਾਹਵਾਰੀ ਨਾਲ ਜੁੜੀਆਂ ਮਿੱਥਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕੀਤਾ ਜਾ ਸਕਦਾ ਹੈ। ਕਹਾਣੀਆਂ, ਖੇਡਾਂ ਅਤੇ ਵਿਜ਼ੂਅਲ ਸਮੱਗਰੀ ਰਾਹੀਂ ਅਪਣਾਈ ਗਈ ਇੰਟਰਐਕਟਿਵ ਵਿਧੀ ਸਿੱਖਣ ਦੀ ਪ੍ਰਕਿਰਿਆ ਨੂੰ ਵਧੇਰੇ ਸੁਖਾਲੀ ਅਤੇ ਅਪਣੱਤ ਵਾਲੀ ਬਣਾਉਂਦੀ ਹੈ ਅਤੇ ਡਰ ਤੇ ਝਿਜਕ ਦੀ ਭਾਵਨਾ ਨੂੰ ਘਟਾਉਂਦੀ ਹੈ। ਇਹ ਨਿਸ਼ਚਿਤ ਤੌਰ ‘ਤੇ ਆਤਮ-ਸਤਿਕਾਰ ਅਤੇ ਭਾਗੀਦਾਰੀ ਵਧਾਉਣ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ।”
ਅੰਮ੍ਰਿਤਸਰ ਦੀ ਇੱਕ ਹੋਰ ਅਧਿਆਪਿਕਾ ਮੋਨਿਕਾ ਸੂਦ ਨੇ ਕਿਹਾ ਕਿ ਕੁੜੀਆਂ ਨੇ ਸੈਸ਼ਨਾਂ ਵਿੱਚ ਉਤਸ਼ਾਹਪੂਰਵਕ ਭਾਗ ਲਿਆ ਅਤੇ ਖੁੱਲ ਕੇ ਇਹ ਸਾਂਝਾ ਕੀਤਾ ਕਿ ਘਰਾਂ ਅਤੇ ਭਾਈਚਾਰਿਆਂ ਵਿੱਚ ਮਾਹਵਾਰੀ ਨੂੰ ਕਿਸ ਪ੍ਰਕਾਰ ਵੇਖਿਆ ਅਤੇ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਹਵਾਰੀ ਸਵੱਛਤਾ ਪ੍ਰਤੀ ਜਾਗਰੂਕਤਾ ਦੀ ਕਮੀ ਕਿਸ਼ੋਰੀਆਂ ਲਈ ਕਈ ਸਿਹਤ ਸੰਬੰਧੀ ਚੁਣੌਤੀਆਂ ਪੈਦਾ ਕਰ ਸਕਦੀ ਹੈ, ਜਦੋਂ ਕਿ ਇਹ ਮਾਰਗਦਰਸ਼ਨ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਆਤਮਵਿਸ਼ਵਾਸ ਅਤੇ ਸਤਿਕਾਰ ਨਾਲ ਸਮਝਣ ਵਿੱਚ ਸਹਾਇਤਾ ਕਰਦਾ ਹੈ।

ਮਾਹਵਾਰੀ ‘ਤੇ ਖੁੱਲ ਕੇ ਗੱਲਬਾਤ ਕਰਨਾ ਸੰਭਵ

ਅਧਿਆਪਕਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਕਾਰਨ ਕਲਾਸਰੂਮਾਂ ਵਿੱਚ ਮਾਹਵਾਰੀ ‘ਤੇ ਖੁੱਲ ਕੇ ਗੱਲਬਾਤ ਕਰਨਾ ਸੰਭਵ ਹੋ ਪਿਆ ਹੈ। ਮੋਗਾ ਦੀ ਇੱਕ ਅਧਿਆਪਿਕਾ ਸਿਲਵੀ ਨੇ ਕਿਹਾ ਕਿ ਕੁੜੀਆਂ ਹੀ ਨਹੀਂ, ਸਗੋਂ ਉਹ ਅਧਿਆਪਿਕਾਵਾਂ ਵੀ ਜੋ ਪਹਿਲਾਂ ਮਾਹਵਾਰੀ ‘ਤੇ ਗੱਲ ਕਰਨ ਵਿੱਚ ਝਿਜਕ ਮਹਿਸੂਸ ਕਰਦੀਆਂ ਸਨ, ਹੁਣ ਸੈਸ਼ਨਾਂ ਦੌਰਾਨ ਖੁੱਲ ਕੇ ਅਤੇ ਆਤਮਵਿਸ਼ਵਾਸ ਨਾਲ ਇਸ ਵਿਸ਼ੇ ‘ਤੇ ਚਰਚਾ ਕਰਨ ਲੱਗੀਆਂ ਹਨ।
ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੇ ਵੀ ਸੈਸ਼ਨਾਂ ਨੂੰ ਲੈ ਕੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ। ਸੰਗਰੂਰ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਕੋਮਲ ਪ੍ਰੀਤ ਕੌਰ ਨੇ ਕਿਹਾ ਕਿ ਇਨ੍ਹਾਂ ਸੈਸ਼ਨਾਂ ਨੇ ਉਸਦਾ ਆਤਮਵਿਸ਼ਵਾਸ ਵਧਾਇਆ ਅਤੇ ਉਸਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਮਾਹਵਾਰੀ ਇੱਕ ਸਾਧਾਰਨ ਜੈਵਿਕ ਪ੍ਰਕਿਰਿਆ ਹੈ, ਕੋਈ ਬਿਮਾਰੀ ਨਹੀਂ। ਮੋਗਾ ਦੀ ਇੱਕ ਹੋਰ ਵਿਦਿਆਰਥਣ ਡਿੰਪਲ ਰਾਣੀ ਨੇ ਕਿਹਾ ਕਿ ਉਸਨੂੰ ਇਹ ਸੈਸ਼ਨ ਬਹੁਤ ਦਿਲਚਸਪ ਲੱਗੇ ਅਤੇ ਉਸਨੇ ਘਰ ਜਾ ਕੇ ਆਪਣੀ ਮਾਂ ਨਾਲ ਆਪਣੇ ਸਿੱਖਣ ਦੇ ਤਜ਼ਰਬੇ ਸਾਂਝੇ ਕੀਤੇ। ਦਸਵੀਂ ਜਮਾਤ ਦੀ ਵਿਦਿਆਰਥਣ ਤਨੀਸ਼ਾ ਨੇ ਕਿਹਾ ਕਿ ਪਾਠਕ੍ਰਮ ਦੇ ਕਾਰਨ ਕੁੜੀਆਂ ਸੈਸ਼ਨਾਂ ਦੌਰਾਨ ਬਿਨਾਂ ਸ਼ਰਮ ਮਹਿਸੂਸ ਕੀਤੇ ਖੁੱਲ ਕੇ ਗੱਲ ਕਰ ਸਕੀਆਂ, ਕਿਉਂਕਿ ਇਸ ਨਾਲ ਉਨ੍ਹਾਂ ਵਿੱਚ ਆਤਮਵਿਸ਼ਵਾਸ ਵਿਕਸਤ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਪਹਿਲ ਰਾਹੀਂ ਪੰਜਾਬ ਨਾ ਸਿਰਫ਼ ਮਾਹਵਾਰੀ ਸਿਹਤ ਜਾਗਰੂਕਤਾ ਦਾ ਵਿਸਥਾਰ ਕਰ ਰਿਹਾ ਹੈ, ਸਗੋਂ ਕਿਸ਼ੋਰੀਆਂ ਲਈ ਵਧੇਰੇ ਸੰਵੇਦਨਸ਼ੀਲ, ਪ੍ਰਗਤੀਸ਼ੀਲ ਅਤੇ ਸਹਿਯੋਗਾਤਮਕ ਸਿੱਖਿਆ ਪ੍ਰਣਾਲੀ ਦਾ ਨਿਰਮਾਣ ਵੀ ਕਰ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਮਾਹਵਾਰੀ ਸਿਹਤ ਸਿੱਖਿਆ ਨੂੰ ਸੰਸਥਾਗਤ ਰੂਪ ਦੇਣ ਦੇ ਜ਼ਰੀਏ ਪੰਜਾਬ ਸਰਕਾਰ ਵਿਦਿਆਰਥੀਆਂ ਦੀ ਸਿਹਤ ਅਤੇ ਭਲਾਈ ਨੂੰ ਬਿਹਤਰ ਬਣਾਉਣ, ਸਿੱਖਿਆ ਵਿੱਚ ਕੁੜੀਆਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਪੂਰੇ ਰਾਜ ਵਿੱਚ ਵਧੇਰੇ ਜਾਗਰੂਕ ਅਤੇ ਸ਼ਕਤੀਸ਼ਾਲੀ ਯੁਵਾ ਪੀੜ੍ਹੀ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ।
ਇਸ ਪਹਿਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਵਿਆਪਕ ਸਿੱਖਿਆ ਸੁਧਾਰਾਂ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ, ਜਿਸਦੇ ਅੰਤਰਗਤ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਅਧਿਆਪਕ ਸਿਖਲਾਈ, ਵਿਦਿਆਰਥੀਆਂ ਦੀ ਭਲਾਈ ਅਤੇ ਆਧੁਨਿਕ ਅਧਿਆਪਨ ਵਿਧੀਆਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਹੈ।

Tags :

Recent News