menu-icon
Punjabi Story Line
  • Home
  • News
  • Punjab
  • BREAKING ਮੋਹਾਲੀ 'ਚ ਅੰਮ੍ਰਿਤਸਰ ਤੋਂ ਔਡੀ ਖੋਹ ਕੇ ਆ ਰਹੇ ਬਦਮਾਸ਼ਾਂ 'ਤੇ ਪੁਲਿਸ ਵਿਚਾਲੇ ਮੁੱਠਭੇੜ

BREAKING ਮੋਹਾਲੀ 'ਚ ਅੰਮ੍ਰਿਤਸਰ ਤੋਂ ਔਡੀ ਖੋਹ ਕੇ ਆ ਰਹੇ ਬਦਮਾਸ਼ਾਂ 'ਤੇ ਪੁਲਿਸ ਵਿਚਾਲੇ ਮੁੱਠਭੇੜ

ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ, ਕਾਰ ਛੱਡ ਕੇ ਭੱਜੇ, ਪੁਲਿਸ ਵੱਲੋਂ ਆਸਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅਪਰਾਧੀ ਨੇੜੇ ਹੀ ਕਿਤੇ ਲੁਕੇ ਹੋਏ ਹਨ।

Date Updated Last Updated : 26 November 2023, 03:26 PM IST
Share:

ਹਾਈਲਾਈਟਸ

  • ਡਾਕਟਰ ਦਾ ਪਿੱਛਾ ਕਰ ਰਹੇ ਲੁਟੇਰਿਆਂ ਨੇ ਕੀਤੀ ਫਾਇਰਿੰਗ ਸ਼ੁਰੂ

ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਹੈ। ਇਹ ਮੁਕਾਬਲਾ  ਪਿੰਡ ਬੜਮਾਜਰਾ ਵਿੱਚ ਹੋਇਆ ਜਿਥੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਬਦਮਾਸ਼ ਅੰਮ੍ਰਿਤਸਰ ਤੋਂ ਕਾਰ ਖੋਹ ਕੇ ਮੋਹਾਲੀ ਵੱਲ ਆ ਰਹੇ ਸਨ। ਜਦੋਂ ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਤਾਂ ਉਨ੍ਹਾਂ ਪੁਲਿਸ 'ਤੇ ਗੋਲੀਆਂ ਚਲਾਣਿਆ ਸ਼ੁਰੂ ਕਰ ਦਿੱਤਿਆ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਬਦਮਾਸ਼ ਔਡੀ ਕਾਰ ਮੌਕੇ 'ਤੇ ਛੱਡ ਕੇ ਫਰਾਰ ਹੋ ਗਏ।

ਡਾਕਟਰ ਨਾਲ ਕੀਤੀ ਲੁੱਟ 


ਅੰਮ੍ਰਿਤਸਰ ਦੇ ਪੌਸ਼ ਇਲਾਕੇ ਮਜੀਠਾ ਰੋਡ 'ਤੇ ਸ਼ਨੀਵਾਰ ਅੱਧੀ ਰਾਤ ਨੂੰ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਡਾਕਟਰ ਤੋਂ ਕਾਰ ਖੋਹ 'ਤੇ ਫ਼ਰਾਰ ਹੋ ਗਏ। ਕੇਡੀ ਹਸਪਤਾਲ ਦਾ ਇੱਕ ਪਰਿਵਾਰਕ ਮਿੱਤਰ ਡਾਕਟਰ ਤਰਨ ਬੇਰੀ ਆਪਣੀ ਔਡੀ ਵਿੱਚ ਕੇਡੀ ਦੀ ਪਤਨੀ ਨੂੰ ਛੱਡਣ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਲੁਟੇਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਡਰ ਦੇ ਮਾਰੇ ਡਾਕਟਰ ਨੇ ਕਾਰ ਰੋਕ ਲਈ, ਜਿਸਤੋਂ ਬਾਅਦ ਆਰੋਪੀ ਕਾਰ ਲੈ ਕੇ ਫਰਾਰ ਹੋ ਗਏ।

Recent News