menu-icon
Punjabi Story Line
  • Home
  • News
  • Punjab
  • ਪੰਜਾਬ ਦੇ ਅੰਮ੍ਰਿਤਸਰ ਵਿੱਚ ਫਟਿਆ ਬੁਆਇਲਰ, ਅੱਗ ਦੀ ਚਪੇਟ ਵਿੱਚ ਆਏ ਦੋ ਪੁਲਿਸ ਅਧਿਕਾਰੀ, ਹਾਲਤ ਗੰਭੀਰ 

ਪੰਜਾਬ ਦੇ ਅੰਮ੍ਰਿਤਸਰ ਵਿੱਚ ਫਟਿਆ ਬੁਆਇਲਰ, ਅੱਗ ਦੀ ਚਪੇਟ ਵਿੱਚ ਆਏ ਦੋ ਪੁਲਿਸ ਅਧਿਕਾਰੀ, ਹਾਲਤ ਗੰਭੀਰ 

ਖੰਨਾ ਤੋਂ ਪੁਲਿਸ ਦੀ ਟੀਮ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਅੰਮ੍ਰਿਤਸਰ ਗਈ ਸੀ। ਉੱਥੇ ਇਹ ਹਾਦਸਾ ਹੋਇਆ। ਦੋਵੇਂ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। 

Date Updated Last Updated : 23 January 2025, 09:33 PM IST
Share:

ਪੰਜਾਬ ਦੇ ਅੰਮ੍ਰਿਤਸਰ ਵਿਖੇ ਬੁਆਇਲਰ ਫੱਟ ਗਿਆ। ਜਿਸ ਕਾਰਨ ਅੱਗ ਦੀ ਚਪੇਟ ਵਿੱਚ ਆਉਣ ਨਾਲ ਪੰਜਾਬ ਪੁਲਿਸ ਦੇ ਇੱਕ ਐੱਸਪੀ ਅਤੇ ਇੱਕ ਡੀਐੱਸਪੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਫਿਲਹਾਲ ਦੋਵਾਂ ਅਧਿਕਾਰੀਆਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਖੰਨਾ ਵਿਖੇ ਤਾਇਨਾਤ ਐੱਸਪੀ ਤਰੁਨ ਰਤਨ ਅਤੇ ਡੀਐਸਪੀ ਸੁੱਖ ਅੰਮ੍ਰਿਤ ਸਿੰਘ ਰੰਧਾਵਾ ਆਪਣੀ ਟੀਮ ਨਾਲ ਖੰਨਾ ਤੋਂ ਅੰਮ੍ਰਿਤਸਰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਪਹੁੰਚੇ ਸਨ। ਜਦੋਂ ਖੰਨਾ ਪੁਲਿਸ ਅੰਮ੍ਰਿਤਸਰ ਦੀ ਪੇਪਰ ਮਿੱਲ ਵਿਖੇ ਨਸ਼ੀਲੇ ਪਦਾਰਥ ਨਸ਼ਟ ਕਰ ਰਹੀ ਸੀ ਤਾਂ ਕਿ ਬੁਆਇਲਰ ਫਟ ਗਿਆ। ਜਿਸ ਨਾਲ ਦੋਵੇਂ ਪੁਲਿਸ ਅਧਿਕਾਰੀਆਂ ਅੱਗ ਦੀ ਚਪੇਟ ਵਿੱਚ ਆ ਗਏ। ਜਿਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। 

ਐਸਪੀ 40 ਅਤੇ ਡੀਐਸਪੀ 25 ਫੀਸਦੀ ਝੁਲਸੇ 

ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀ ਅਮਨਦੀਪ ਹਸਪਤਾਲ ਪਹੁੰਚ ਗਏ। ਇਸ ਦੌਰਾਨ ਖੰਨਾ ਤੋਂ ਅਧਿਕਾਰੀ ਵੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਹਨ।  ਅੱਗ ਲੱਗਣ ਨਾਲ ਐਸਪੀ ਤਰੁਨ ਰਤਨ ਦੇ ਸਰੀਰ ਦਾ 40 ਪ੍ਰਤੀਸ਼ਤ ਅਤੇ ਡੀਐਸਪੀ ਸੁੱਖ ਅੰਮ੍ਰਿਤਪਾਲ ਦੇ ਸਰੀਰ ਦਾ 25 ਪ੍ਰਤੀਸ਼ਤ ਹਿੱਸਾ ਝੁਲਸ ਗਿਆ। 

ਅੰਮ੍ਰਿਤਸਰ ਦੇ ਪੇਪਰ ਮਿੱਲ ਵਿਖੇ ਨਸ਼ਟ ਕਰਨ ਲਈ ਲਿਆਂਦੇ ਸਨ ਨਸ਼ੀਲੇ ਪਦਾਰਥ 

ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਤੋਂ ਪੁਲਿਸ ਇੱਥੇ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਬਰਾਮਦ ਕੀਤੇ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਆਉਂਦੀ ਹੈ। ਇੱਥੇ ਬੁਆਇਲਰਾਂ ਅਤੇ ਭੱਠੀਆਂ ਵਿੱਚ ਅਫੀਮ, ਭੁੱਕੀ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾਂਦੇ ਹਨ। ਇਸੇ ਦੇ ਚੱਲਦਿਆਂ ਪੁਲਸ ਵੱਲੋਂ ਨਸ਼ੀਲਾ ਪਦਾਰਥਾਂ ਨੂੰ ਨਸ਼ਟ ਕਰਨ ਲਈ ਲਿਆਂਦੇ ਗਏ ਸਨ। 

Recent News