menu-icon
Punjabi Story Line
  • Home
  • News
  • Punjab
  • Breaking : ਜਬਰ ਜਿਨਾਹ ਮਾਮਲੇ ਵਿੱਚ Pastor ਬਜਿੰਦਰ ਸਿੰਘ ਦੋਸ਼ੀ ਕਰਾਰ, ਅਦਾਲਤ 1 ਅਪ੍ਰੈਲ ਨੂੰ ਸੁਣਾਏਗੀ ਸਜ਼ਾ

Breaking : ਜਬਰ ਜਿਨਾਹ ਮਾਮਲੇ ਵਿੱਚ Pastor ਬਜਿੰਦਰ ਸਿੰਘ ਦੋਸ਼ੀ ਕਰਾਰ, ਅਦਾਲਤ 1 ਅਪ੍ਰੈਲ ਨੂੰ ਸੁਣਾਏਗੀ ਸਜ਼ਾ

ਪੀੜਤ ਦੀ ਸ਼ਿਕਾਇਤ 'ਤੇ ਜ਼ੀਰਕਪੁਰ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ ਸਮੇਤ ਕੁੱਲ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਪਾਦਰੀ ਦੇ ਨਾਲ, ਅਕਬਰ ਭੱਟੀ, ਰਾਜੇਸ਼ ਚੌਧਰੀ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਉਰਫ਼ ਪਹਿਲਵਾਨ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 376, 420, 354, 294, 323, 506, 148 ਅਤੇ 149 ਲਗਾਈਆਂ ਗਈਆਂ ਸਨ।

Date Updated Last Updated : 28 March 2025, 03:44 PM IST
Share:

Pastor Bajinder Singh found guilty in rape case : ਮੋਹਾਲੀ ਅਦਾਲਤ ਨੇ ਜਲੰਧਰ ਦੇ ਪਾਦਰੀ ਬਜਿੰਦਰ ਸਿੰਘ ਦੁਆਰਾ ਜ਼ੀਰਕਪੁਰ ਦੀ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਆਪਣਾ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪਾਦਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਪਾਦਰੀ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਏਗੀ। ਔਰਤ ਨਾਲ ਬਲਾਤਕਾਰ ਦੇ ਦੋਸ਼ ਵਿੱਚ ਪਾਦਰੀ ਬਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਇਆ ਸੀ। ਉਸ ਦਿਨ ਸੁਣਵਾਈ ਤੋਂ ਬਾਅਦ, ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ਦੀ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿੱਚ ਪਾਦਰੀ ਨੂੰ ਦੋਸ਼ੀ ਪਾਇਆ ਗਿਆ।

ਪਹਿਲਾਂ ਹੀ ਹੋ ਚੁੱਕਾ ਸੀ ਗ੍ਰਿਫ਼ਤਾਰ

ਤੁਹਾਨੂੰ ਦੱਸ ਦੇਈਏ ਕਿ ਪੀੜਤ ਦੀ ਸ਼ਿਕਾਇਤ 'ਤੇ ਜ਼ੀਰਕਪੁਰ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ ਸਮੇਤ ਕੁੱਲ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਪਾਦਰੀ ਦੇ ਨਾਲ, ਅਕਬਰ ਭੱਟੀ, ਰਾਜੇਸ਼ ਚੌਧਰੀ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਉਰਫ਼ ਪਹਿਲਵਾਨ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 376, 420, 354, 294, 323, 506, 148 ਅਤੇ 149 ਲਗਾਈਆਂ ਗਈਆਂ ਸਨ। ਇਸ ਮਾਮਲੇ ਵਿੱਚ ਪਾਦਰੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ 
ਚੁੱਕਾ ਹੈ।

ਥੱਪੜ ਮਾਰਨ ਦਾ ਵੀਡਿਓ ਵੀ ਹੋਇਆ ਵਾਇਰਲ

ਜਾਣਕਾਰੀ ਅਨੁਸਾਰ, ਪਾਸਟਰ ਬਜਿੰਦਰ ਸਿੰਘ ਦਾ ਇੱਕ ਵੀਡੀਓ 16 ਮਾਰਚ ਨੂੰ ਤੇਜ਼ੀ ਨਾਲ ਵਾਇਰਲ ਹੋਣਾ ਸ਼ੁਰੂ ਹੋ ਗਿਆ ਸੀ। ਇਸ ਵੀਡੀਓ ਵਿੱਚ ਬਜਿੰਦਰ ਸਿੰਘ ਨੂੰ ਇੱਕ ਔਰਤ ਨੂੰ ਥੱਪੜ ਮਾਰਦੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ, ਉਸਨੇ ਬੱਚੇ ਨਾਲ ਬੈਠੀ ਔਰਤ ਦੇ ਚਿਹਰੇ 'ਤੇ ਇੱਕ ਕਾਪੀ ਵੀ ਸੁੱਟੀ ਸੀ। ਵਾਇਰਲ ਹੋਇਆ ਵੀਡੀਓ 14 ਫਰਵਰੀ ਦਾ ਸੀ। ਇਹ ਘਟਨਾ ਬਜਿੰਦਰ ਸਿੰਘ ਦੇ ਚੰਡੀਗੜ੍ਹ ਦਫ਼ਤਰ ਵਿੱਚ ਵਾਪਰੀ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਜਿਸ ਔਰਤ ਨਾਲ ਕੁੱਟਮਾਰ ਕੀਤੀ ਗਈ ਉਹ ਮੋਹਾਲੀ ਦੀ ਰਹਿਣ ਵਾਲੀ ਸੀ। ਜੋ ਪਾਦਰੀ ਲਈ ਕੰਮ ਕਰਦੀ ਸੀ। 

ਜਿਨਸੀ ਸ਼ੋਸ਼ਣ ਦਾ ਵੀ ਮਾਮਲਾ 

ਬਜਿੰਦਰ ਸਿੰਘ ਵਿਰੁੱਧ ਇੱਕ ਔਰਤ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਚੱਲ ਰਿਹਾ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਤਾਜਪੁਰ ਪਿੰਡ ਦੇ 'ਦ ਚਰਚ ਆਫ਼ ਗਲੋਰੀ ਐਂਡ ਵਿਜ਼ਡਮ' ਦੇ ਪਾਸਟਰ ਬਜਿੰਦਰ ਸਿੰਘ ਨੇ ਜਲੰਧਰ ਵਿੱਚ ਉਸ ਨਾਲ ਛੇੜਛਾੜ ਕੀਤੀ ਸੀ।
ਬਜਿੰਦਰ ਸਿੰਘ ਨੇ ਉਸਦਾ ਫ਼ੋਨ ਨੰਬਰ ਲੈ ਲਿਆ ਅਤੇ ਅਸ਼ਲੀਲ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਉਹ ਚਰਚ ਦੇ ਇੱਕ ਕੈਬਿਨ ਵਿੱਚ ਇਕੱਲੇ ਉਸ ਨਾਲ ਦੁਰਵਿਵਹਾਰ ਕਰਦਾ ਸੀ। ਕਪੂਰਥਲਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਹੈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਪੀੜਤ ਦਾ ਬਿਆਨ ਦਰਜ ਕੀਤਾ ਜਾ ਚੁੱਕਾ ਹੈ।

Recent News