menu-icon
Punjabi Story Line
  • Home
  • News
  • Punjab
  • ਅੰਮ੍ਰਿਤਸਰ 'ਚ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਨੇ ਬਰਾਮਦ ਕੀਤੀ 3 ਕਿਲੋ 210 ਗ੍ਰਾਮ ਹੈਰੋਇਨ

ਅੰਮ੍ਰਿਤਸਰ 'ਚ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਨੇ ਬਰਾਮਦ ਕੀਤੀ 3 ਕਿਲੋ 210 ਗ੍ਰਾਮ ਹੈਰੋਇਨ

ਇਹ ਹੈਰੋਇਨ ਉਸ ਬੈਗ ਵਿੱਚੋਂ ਬਰਾਮਦ ਹੋਈ ਜਿਸ ਵਿੱਚ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਫੋਟੋ ਲੱਗੀ ਹੋਈ ਸੀ। ਬੀਐਸਐਫ ਨੂੰ ਇਹ ਪੀਲੀ ਟੇਪ ਨਾਲ ਬੰਨ੍ਹੀ ਹੋਈ ਮਿਲੀ ਹੈ।

Date Updated Last Updated : 06 January 2024, 04:59 PM IST
Share:

ਅੰਮ੍ਰਿਤਸਰ 'ਚ ਬੀਐਸਐਫ ਨੂੰ ਫਿਰ ਤੋਂ ਹੈਰੋਇਨ ਦੀ ਖੇਪ ਮਿਲੀ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਸੁੱਟੀ ਗਈ ਸੀ। ਬੀਐਸਐਫ ਨੇ ਸ਼ਨੀਵਾਰ ਨੂੰ ਪਿੰਡ ਦਾਉਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ 3 ਕਿਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਬੀਐਸਐਫ ਨੇ ਦੋ ਮੋਬਾਈਲ ਫੋਨ ਅਤੇ ਇੱਕ ਪੇਂਟ ਵੀ ਬਰਾਮਦ ਕੀਤਾ ਹੈ। ਇਹ ਸਭ ਕੁਝ ਇੱਕ ਥੈਲੇ ਵਿੱਚ ਪਾ ਕੇ ਸੁੱਟ ਦਿੱਤਾ ਗਿਆ ਸੀ। ਬੀਐਸਐਫ ਨੂੰ ਸ਼ੱਕ ਹੈ ਕਿ ਪਾਕੀਸਤਾਨ ਵੱਲੋਂ ਡਰੋਨ ਰਾਹੀ ਇਹ ਹੈਰੋਇਨ ਦੀ ਖੇਪ ਸੁੱਟੀ ਗਈ ਹੈ।

ਬੀਤੇ ਸਾਲ 442.395 ਕਿਲੋਗ੍ਰਾਮ ਹੈਰੋਇਨ ਕੀਤੀ ਜ਼ਬਤ 

2023 ਵਿੱਚ ਬੀਐਸਐਫ ਨੇ 107 ਡਰੋਨ ਅਤੇ 442.395 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਸਰਦੀਆਂ ਵਿੱਚ ਸਰਹੱਦੀ ਇਲਾਕਿਆਂ ਵਿੱਚ ਧੁੰਦ ਕਾਰਨ ਹੈਰੋਇਨ ਬਰਾਮਦਗੀ ਦੇ ਮਾਮਲੇ ਵੱਧ ਜਾਂਦੇ ਹਨ। ਪਾਕਿਸਤਾਨ ਵਾਲੇ ਪਾਸਿਓਂ ਡਰੋਨ ਨਾਲ ਬੰਨ੍ਹ ਕੇ ਹੈਰੋਇਨ ਸੁੱਟੀ ਜਾਂਦੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਰੋਜ਼ਾਨਾ ਸਾਂਝੇ ਤੌਰ 'ਤੇ ਸਰਚ ਅਭਿਆਨ ਚਲਾਉਂਦੇ ਹਨ ਜਿਸ ਵਿੱਚ ਕੋਸ਼ੀਸ਼ ਹੁੰਦੀ ਹੈ ਕਿ ਖੇਤਾਂ ਵਿੱਚ ਸੁੱਟੀ ਗਈ ਹੈਰੋਇਨ ਦੀਆਂ ਖੇਪਾਂ ਨੂੰ ਅਪਰਾਧੀਆਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਬਰਮਾਦ ਕਰ ਲਿਆ ਜਾਵੇ।

Tags :

Recent News