ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਰਕਾਰ ਇੱਕ ਨਵੀਂ ਸਕੀਮ ਕੱਢ ਲਿਆਈ ਹੈ। ਹੁਣ ਸਰਕਾਰੀ ਸਕੂਲਾਂ ਦੇ ਬੱਚੇ ਘਰੋਂ ਸਿੱਧਾ ਸਕੂਲ ਜਾਣਗੇ। ਜੇਕਰ ਕਿਤੇ ਆਸੇ ਪਾਸੇ ਹੋਏ ਤਾਂ ਤੁਰੰਤ ਮਾਪਿਆਂ ਕੋਲ ਸੁਨੇਹਾ ਪਹੁੰਚ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 19 ਹਜ਼ਾਰ ਸਕੂਲਾਂ 'ਚ ਇਹ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਹਾਜ਼ਰੀ ਵਧਣ ਦੀ ਉਮੀਦ ਹੈ, ਉੱਥੇ ਹੀ ਪੜ੍ਹਾਈ ਦਾ ਮਿਆਰ ਹੋਰ ਉੱਚਾ ਚੁੱਕੇ ਜਾਣ ਦੀ ਆਸ ਵੀ ਹੈ।
Punjab Sikhya Kranti to soon achieve another milestone under the leadership of our Hon’ble CM @BhagwantMann ji.
— Harjot Singh Bains (@harjotbains) November 24, 2023
By mid-December, online attendance will be introduced to all 19000+ Govt. Schools of Punjab. Parents will receive SMS alerts when their child is absent from school… pic.twitter.com/Ov2uigCOJn
ਸਿੱਖਿਆ ਮੰਤਰੀ ਨੇ ਸਾਂਝੀ ਕੀਤੀ ਪੋਸਟ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਆਨਲਾਈਨ ਹਾਜ਼ਰੀ ਲੱਗੇਗੀ। ਬਹੁਤ ਜਲਦ ਪੰਜਾਬ ਦੇ ਸਾਰੇ 19 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਪਿਆਂ ਨੂੰ ਐਸਐਮਐਸ ( SMS) ਪ੍ਰਾਪਤ ਹੋਣਗੇ ਕਿ ਉਹਨਾਂ ਦਾ ਬੱਚਾ ਸਕੂਲ ਚੋਂ ਗੈਰ-ਹਾਜ਼ਰ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ਹੈਂਡਲ ਰਾਹੀਂ ਪੋਸਟ ਸਾਂਝੀ ਕਰਕੇ ਦਿੱਤੀ। ਉਨ੍ਹਾਂ ਨੇ ਪੋਸਟ 'ਚ ਲਿਖਿਆ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਜਲਦੀ ਹੀ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਹੋਵੇਗਾ।