menu-icon
Punjabi Story Line
  • Home
  • News
  • Punjab
  • Sidhu V/s Warring: ਕਾਟੋ-ਕਲੇਸ਼ ਦੇ ਵਿਚਾਲੇ ਸਿੱਧੂ ਨੂੰ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕੀਤਾ ਤਲਬ

Sidhu V/s Warring: ਕਾਟੋ-ਕਲੇਸ਼ ਦੇ ਵਿਚਾਲੇ ਸਿੱਧੂ ਨੂੰ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕੀਤਾ ਤਲਬ

ਦੇਵੇਂਦਰ ਯਾਦਵ ਨੇ ਪਹਿਲਾਂ ਹੀ ਕਿਹਾ ਸੀ ਕਿ ਸਿੱਧੂ ਵਲੋਂ ਕੀਤੀਆਂ ਜਾ ਰਹੀਆਂ ਵੱਖਰੀਆਂ ਰੈਲੀਆਂ ਨੂੰ ਲੈ ਕੇ ਉਹਨਾਂ ਨਾਲ ਜ਼ਲਦ ਹੀ ਗੱਲਬਾਤ ਕਰਨਗੇ। ਅਨੁਸ਼ਾਸਨਹੀਣਤਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਕਾਰਨ ਸਿੱਧੂ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ।

Date Updated Last Updated : 11 January 2024, 11:28 AM IST
Share:

Sidhu V/s Warring: ਪੰਜਾਬ ਕਾਂਗਰਸ ਵਿੱਚ ਕਾਟੋ-ਕਲੇਸ਼ ਖਤਮ ਹੋਣ ਦਾ ਨਾਅ ਨਹੀਂ ਲੈ ਰਿਹਾ ਹੈ। ਮਾਮਲਾ ਭਖਦਾ ਹੋਇਆ ਵੇਖ ਕੇ ਕਾਂਗਰਸ ਦੇ ਨਵੇਂ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਨਵਜੋਦ ਸਿੱਧੂ ਨੂੰ ਚੰਡੀਗੜ੍ਹ ਤਲਬ ਕਰ ਲਿਆ ਹੈ। ਦਸ ਦੇਈਏ ਕਿ ਦੇਵੇਂਦਰ ਯਾਦਵ ਨੇ ਪਹਿਲਾਂ ਹੀ ਕਿਹਾ ਸੀ ਕਿ ਸਿੱਧੂ ਵਲੋਂ ਕੀਤੀਆਂ ਜਾ ਰਹੀਆਂ ਵੱਖਰੀਆਂ ਰੈਲੀਆਂ ਨੂੰ ਲੈ ਕੇ ਉਹਨਾਂ ਨਾਲ ਜ਼ਲਦ ਹੀ ਗੱਲਬਾਤ ਕਰਨਗੇ। ਅਨੁਸ਼ਾਸਨਹੀਣਤਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਕਾਰਨ ਸਿੱਧੂ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਉਧਰ ਨਵਜੋਤ ਸਿੱਧੂ ਨੇ ਯਾਦਵ ਨਾਲ ਮੁਲਾਕਾਤ ਤੋਂ ਪਹਿਲਾਂ ਇਕ ਵਾਰ ਫਿਰ ਤੋਂ ਆਪਣੇ ਤੇਵਰ ਵਿਖਾਏ। ਉਹਨਾਂ ਨੇ ਸ਼ੋਸ਼ਲ ਮੀਡੀਆ (X) 'ਤੇ ਸ਼ਾਇਰੀ ਦੀ ਵੀਡੀਓ ਸਾਂਝੀ ਕੀਤੀ ਅਤੇ ਕਿਹਾ ਕਿ ਇੱਕ ਪੈਸੇ ਲਈ ਵਿਕ ਗਏ ਲੋਕ, ਸਮਝੌਤਾ ਕਰਕੇ ਗੋਡਿਆਂ 'ਤੇ ਬੈਠੇ ਲੋਕ, ਬੋਹੜ ਦੇ ਰੁੱਖਾਂ ਦੀ ਗੱਲ ਕਰਦੇ ਹਨ, ਟੋਇਆਂ ਵਿੱਚ ਉੱਗੇ ਹੋਏ ਲੋਕ।

ਵੜਿੰਗ ਦੇ ਵਿਰੋਧ ਦੇ ਬਾਵਜੂਦ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਦਾ ਕੀਤਾ ਐਲਾਨ 

ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ਦੇ ਬਾਵਜੂਦ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ। ਸਿੱਧੂ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਇਹ ਵਿਚਾਰਧਾਰਕ ਲੜਾਈ ਹੈ। ਇੱਕ ਪਾਸੇ ਉਹ ਹਨ ਜੋ ਰਾਜਨੀਤੀ ਨੂੰ ਵਪਾਰ ਸਮਝਦੇ ਹਨ, ਝੂਠ ਵੇਚਦੇ ਹਨ, ਲੋਕਾਂ ਨੂੰ ਗਿਰਵੀ ਰੱਖਦੇ ਹਨ ਅਤੇ ਸੱਤਾ ਲਈ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਦੂਜੇ ਪਾਸੇ ਉਹ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਨੀਤੀ, ਰੋਡਮੈਪ ਅਤੇ ਵਿਜ਼ਨ ਰਾਹੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। ਇਸ ਵਿੱਚ ਸਿਰਫ ਜਨਤਾ ਦੀ ਸ਼ਕਤੀ ਹੀ ਫੈਸਲਾਕੁੰਨ ਹੋਵੇਗੀ।

ਰਾਜਾ ਵੜਿੰਗ ਨਾਲ ਜੋੜਿਆ ਜਾ ਰਿਹਾ ਸਿੱਧੂ ਦਾ ਤਾਅਨਾ

ਨਵਜੋਤ ਸਿੱਧੂ ਵਲੋਂ ਦਿੱਤਾ ਗਿਆ ਤਾਅਨਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨਾਲ ਜੋੜਿਆ ਜਾ ਰਿਹਾ ਹੈ। ਵੜਿੰਗ ਨੇ ਕੱਲ੍ਹ ਕਿਹਾ ਸੀ ਕਿ ਉਹ ਭਾਵੇਂ ਕੱਦ ਵਿੱਚ ਛੋਟਾ ਹਾਂ ਪਰ ਉਸਦਾ ਦਿਲ ਵੱਡਾ ਹੈ। ਮੈਨੂੰ ਕਿਸੇ ਨਾਲ ਵੀ ਅਸੁਰੱਖਿਆ ਦੀ ਭਾਵਨਾ ਨਹੀਂ ਹੈ। ਕਈ ਲੋਕ ਕੱਦ ਵਿਚ ਵੱਡੇ ਹੁੰਦੇ ਹਨ, ਪਰ ਦਿਲ ਛੋਟੇ ਹੁੰਦੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿੱਧੂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਉਹ ਮੀਟਿੰਗ ਛੱਡ ਕੇ ਹੁਸ਼ਿਆਰਪੁਰ ਰੈਲੀ ਵਿੱਚ ਚਲੇ ਗਏ। ਬਲਾਕ ਪ੍ਰਧਾਨ ਤੋਂ ਲੈ ਕੇ ਸਾਰੇ ਵੱਡੇ ਆਗੂਆਂ ਨੇ ਸਿੱਧੂ ਦੇ ਇਸ ਰਵੱਈਏ ਦੀ ਸ਼ਿਕਾਇਤ ਕੀਤੀ ਸੀ।

Recent News