menu-icon
Punjabi Story Line
  • Home
  • News
  • National
  • 113 ਕਰੋੜ ਰੁਪਏ ਦੀ ਵਿੱਤੀ ਬੇਨਿਯਮੀਆਂ ਦਾ ਮਾਮਲਾ, ਫਾਰੂਕ ਅਬਦੁੱਲਾ ਅੱਜ ਈਡੀ ਸਾਹਮਣੇ ਹੋਣਗੇ ਪੇਸ਼

113 ਕਰੋੜ ਰੁਪਏ ਦੀ ਵਿੱਤੀ ਬੇਨਿਯਮੀਆਂ ਦਾ ਮਾਮਲਾ, ਫਾਰੂਕ ਅਬਦੁੱਲਾ ਅੱਜ ਈਡੀ ਸਾਹਮਣੇ ਹੋਣਗੇ ਪੇਸ਼

86 ਸਾਲਾ ਫਾਰੂਕ ਅਬਦੁੱਲਾ 2001 ਤੋਂ 2012 ਤੱਕ ਜੇਕੇਸੀਏ ਦੇ ਪ੍ਰਧਾਨ ਰਹੇ ਸਨ। 2004 ਅਤੇ 2009 ਦੇ ਵਿਚਕਾਰ ਇਸ ਦੇ ਅਧਿਕਾਰੀਆਂ ਸਮੇਤ ਕਈ ਲੋਕਾਂ ਨੇ ਕ੍ਰਿਕਟ ਐਸੋਸੀਏਸ਼ਨ ਦੇ ਫੰਡ ਆਪਣੇ ਨਿੱਜੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ।

Date Updated Last Updated : 11 January 2024, 10:07 AM IST
Share:

ਹਾਈਲਾਈਟਸ

  • ਫਾਰੂਕ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਆਰੋਪ ਹੈ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਈਡੀ ਨੇ ਉਨ੍ਹਾਂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਸੰਮਨ ਭੇਜ ਕੇ ਅੱਜ ਪੁੱਛਗਿੱਛ ਲਈ ਸ਼੍ਰੀਨਗਰ ਬੁਲਾਇਆ ਹੈ। ਈਡੀ ਨੇ ਇਹ ਕਾਰਵਾਈ ਜੰਮੂ-ਕਸ਼ਮੀਰ ਕ੍ਰਿਕਟ ਸੰਘ ਦੇ ਫੰਡਾਂ 'ਚ ਬੇਨਿਯਮੀਆਂ ਨੂੰ ਲੈ ਕੇ ਕੀਤੀ ਹੈ। ਈਡੀ ਅਤੇ ਸੀਬੀਆਈ ਦੋਵੇਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਈਡੀ ਨੇ ਸਾਲ 2022 ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਮਾਮਲੇ 'ਚ ਫਾਰੂਕ ਤੋਂ ਪਹਿਲਾਂ ਹੀ ਪੁੱਛਗਿੱਛ ਹੋ ਚੁੱਕੀ ਹੈ।

ਫੰਡਾਂ 'ਚ ਬੇਨਿਯਮੀਆਂ ਦਾ ਮਾਮਲਾ

ਇਸ ਮੁਤਾਬਕ 86 ਸਾਲਾ ਫਾਰੂਕ ਅਬਦੁੱਲਾ 2001 ਤੋਂ 2012 ਤੱਕ ਜੇਕੇਸੀਏ ਦੇ ਪ੍ਰਧਾਨ ਰਹੇ ਸਨ। 2004 ਅਤੇ 2009 ਦੇ ਵਿਚਕਾਰ ਇਸ ਦੇ ਅਧਿਕਾਰੀਆਂ ਸਮੇਤ ਕਈ ਲੋਕਾਂ ਨੇ ਕ੍ਰਿਕਟ ਐਸੋਸੀਏਸ਼ਨ ਦੇ ਫੰਡ ਆਪਣੇ ਨਿੱਜੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ। ਈਡੀ ਨੇ 2018 ਵਿੱਚ ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਦੇ ਆਧਾਰ ’ਤੇ ਐਸੋਸੀਏਸ਼ਨ ਦੇ ਅਧਿਕਾਰੀਆਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਫਾਰੂਕ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਆਰੋਪ ਹੈ। ਉਨ੍ਹਾਂ ਨੇ ਜੇਕੇਸੀਏ ਵਿੱਚ ਨਿਯੁਕਤੀਆਂ ਕੀਤੀਆਂ ਤਾਂ ਜੋ ਬੀਸੀਸੀਆਈ ਦੇ ਸਪਾਂਸਰਡ ਫੰਡਾਂ ਵਿੱਚ ਹੇਰਾਫੇਰੀ ਕੀਤੀ ਜਾ ਸਕੇ।

 

2018 ਵਿੱਚ ਦਰਜ ਹੋਈ ਸੀ ਐਫਆਈਆਰ 

ਜੰਮੂ-ਕਸ਼ਮੀਰ ਕ੍ਰਿਕਟ ਸੰਘ 'ਚ ਕਰੀਬ 113 ਕਰੋੜ ਰੁਪਏ ਦੀ ਵਿੱਤੀ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਗਈ ਸੀ। ਆਰੋਪ ਸੀ ਕਿ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਇਹ ਰਕਮ ਆਪਸ ਵਿੱਚ ਵੰਡ ਲਈ ਹੈ। 2015 ਵਿੱਚ ਜੰਮੂ-ਕਸ਼ਮੀਰ ਹਾਈ ਕੋਰਟ ਨੇ ਕ੍ਰਿਕਟ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। 11 ਜੁਲਾਈ 2018 ਨੂੰ ਸੀਬੀਆਈ ਦੀ ਐਫਆਈਆਰ ਦੇ ਆਧਾਰ 'ਤੇ ਈਡੀ ਨੇ ਵੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਸਲੀਮ ਖਾਨ ਅਤੇ ਅਹਿਸਾਨ ਅਹਿਮਦ ਮਿਰਜ਼ਾ ਮੁੱਖ ਮੁਲਜ਼ਮ ਹਨ। 

Tags :

Recent News