ਗੁਰਦਾਸਪੁਰ ਸ਼ਹਿਰ ਦੇ ਕਲਾਨੌਰ ਰੋਡ ’ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਰੈਟਾ ਕਾਰ ’ਚ ਸਵਾਰ ਵਿਅਕਤੀਆਂ ਨੇ ਆਈ-20 ਕਾਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਦੋਵੇਂ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ।
ਕਾਰ 'ਚ ਸਵਾਰ ਲੋਕ ਆਈ-20 ਕਾਰ ਦਾ ਕਰ ਰਹੇ ਸਨ ਪਿੱਛਾ
ਡੀਐਸਪੀ ਸੁਖਪਾਲ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਕਾਹਨੂੰਵਾਨ ਚੌਕ ਤੋਂ ਨਬੀਪੁਰ ਚੌਕ ਨੂੰ ਜਾਂਦੇ ਇੱਕ ਨਿੱਜੀ ਹਸਪਤਾਲ ਨੇੜੇ ਗੋਲੀਬਾਰੀ ਹੋਈ ਹੈ। ਪਤਾ ਲੱਗਾ ਹੈ ਕਿ ਕਾਰ 'ਚ ਸਵਾਰ ਲੋਕ ਆਈ-20 ਕਾਰ ਦਾ ਪਿੱਛਾ ਕਰ ਰਹੇ ਸਨ। ਉਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੋਵੇ। ਫਿਲਹਾਲ ਮਾਮਲਾ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਖਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ।