ਪਠਾਨਕੋਟ ਏਅਰਬੇਸ,ਅੰਮ੍ਰਿਤਸਰ 'ਤੇ ਜਲੰਧਰ 'ਚ ਤੜਕਸਾਰ ਧਮਾਕੇ, ਪਾਕਿਸਤਾਨ ਦਾ ਦਾਅਵਾ- ਅੰਮ੍ਰਿਤਸਰ ਵਿੱਚ ਬ੍ਰਹਮੋਸ ਸਟੋਰੇਜ ਸਹੂਲਤ ਨੂੰ ਨਿਸ਼ਾਨਾ ਬਣਾਇਆ

ਇਸ ਤੋਂ ਪਹਿਲਾਂ, ਸ਼ੁੱਕਰਵਾਰ ਰਾਤ 8:30 ਵਜੇ ਤੋਂ ਬਾਅਦ, ਪਾਕਿਸਤਾਨ ਨੇ ਪੰਜਾਬ 'ਤੇ ਡਰੋਨ ਹਮਲੇ ਕੀਤੇ। ਡਰੋਨ ਹਮਲੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ ਅਤੇ ਪਠਾਨਕੋਟ ਵਿੱਚ ਹੋਏ। ਰਾਤ 9 ਵਜੇ ਦੇ ਕਰੀਬ, ਫਿਰੋਜ਼ਪੁਰ ਦੇ ਪਿੰਡ ਖਾਈ ਸੇਮੇ ਵਿੱਚ ਇੱਕ ਡਰੋਨ ਡਿੱਗਣ ਨਾਲ ਇੱਕ ਘਰ ਨੂੰ ਅੱਗ ਲੱਗ ਗਈ।

Share:

ਪਾਕਿਸਤਾਨ ਨੇ ਅੱਜ ਸਵੇਰੇ 10 ਮਈ ਨੂੰ ਲਗਾਤਾਰ ਚੌਥੇ ਦਿਨ ਪੰਜਾਬ 'ਤੇ ਹਮਲਾ ਕੀਤਾ। ਸਵੇਰੇ 5 ਵਜੇ ਪਠਾਨਕੋਟ ਏਅਰਬੇਸ, ਅੰਮ੍ਰਿਤਸਰ ਅਤੇ ਜਲੰਧਰ ਵਿਖੇ ਜ਼ੋਰਦਾਰ ਧਮਾਕੇ ਸੁਣੇ ਗਏ। ਅੰਮ੍ਰਿਤਸਰ ਵਿੱਚ ਇੱਕ ਡਰੋਨ ਦੇਖਿਆ ਗਿਆ, ਜਿਸਨੂੰ ਫੌਜ ਨੇ ਨਸ਼ਟ ਕਰ ਦਿੱਤਾ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਕਿ ਪਠਾਨਕੋਟ ਦੇ ਏਅਰਫੀਲਡ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੰਮ੍ਰਿਤਸਰ ਦੇ ਬਿਆਸ ਵਿੱਚ ਸਥਿਤ ਬ੍ਰਹਮੋਸ ਮਿਜ਼ਾਈਲ ਸਟੋਰੇਜ ਸਾਈਟ 'ਤੇ ਹਮਲੇ ਦਾ ਵੀ ਦਾਅਵਾ ਕੀਤਾ।

ਸ਼ੁੱਕਰਵਾਰ ਰਾਤ ਪਾਕਿਸਤਾਨ ਨੇ ਕੀਤੇ ਡ੍ਰੋਨ ਹਮਲੇ

ਇਸ ਤੋਂ ਪਹਿਲਾਂ, ਸ਼ੁੱਕਰਵਾਰ ਰਾਤ 8:30 ਵਜੇ ਤੋਂ ਬਾਅਦ, ਪਾਕਿਸਤਾਨ ਨੇ ਪੰਜਾਬ 'ਤੇ ਡਰੋਨ ਹਮਲੇ ਕੀਤੇ। ਡਰੋਨ ਹਮਲੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ ਅਤੇ ਪਠਾਨਕੋਟ ਵਿੱਚ ਹੋਏ। ਰਾਤ 9 ਵਜੇ ਦੇ ਕਰੀਬ, ਫਿਰੋਜ਼ਪੁਰ ਦੇ ਪਿੰਡ ਖਾਈ ਸੇਮੇ ਵਿੱਚ ਇੱਕ ਡਰੋਨ ਡਿੱਗਣ ਨਾਲ ਇੱਕ ਘਰ ਨੂੰ ਅੱਗ ਲੱਗ ਗਈ। ਇੱਥੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ।

ਬਲੈਕ ਆਊਟ ਖਤਮ ਹੁੰਦਿਆ ਹੋਏ ਧਮਾਕੇ

ਸਵੇਰੇ 2 ਵਜੇ, ਜਲੰਧਰ ਵਿੱਚ ਆਰਮੀ ਕੈਂਪ ਦੇ ਨੇੜੇ ਦੋ ਥਾਵਾਂ 'ਤੇ ਡਰੋਨ ਦੀ ਗਤੀਵਿਧੀ ਦੇਖੀ ਗਈ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ। ਕੰਗਨੀਵਾਲ ਇਲਾਕੇ ਵਿੱਚ ਇੱਕ ਰਾਕੇਟ ਵਰਗੀ ਚੀਜ਼ ਇੱਕ ਕਾਰ 'ਤੇ ਡਿੱਗ ਪਈ। ਝੰਡੂ ਸਿੰਘਾ ਪਿੰਡ ਵਿੱਚ ਇੱਕ ਡਰੋਨ ਦੇ ਕੁਝ ਹਿੱਸੇ ਇੱਕ ਸੁੱਤੇ ਹੋਏ ਵਿਅਕਤੀ ਉੱਤੇ ਡਿੱਗ ਪਏ। ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਪ੍ਰਸ਼ਾਸਨ ਨੇ ਸਵੇਰੇ 4.25 ਵਜੇ ਇੱਥੇ ਬਲੈਕਆਊਟ ਖਤਮ ਕਰ ਦਿੱਤਾ। ਸਿਰਫ਼ 3 ਮਿੰਟ ਬਾਅਦ, ਵੇਰਕਾ ਮਿਲਕ ਪਲਾਂਟ ਨੇੜੇ 5 ਧਮਾਕੇ ਸੁਣੇ ਗਏ।

ਇੱਕ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਬੀਐਸਐਫ ਨੇ ਫਿਰੋਜ਼ਪੁਰ ਸੈਕਟਰ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਸੀ। ਪਾਕਿਸਤਾਨੀ ਘੁਸਪੈਠੀਏ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਸਦੀ ਲਾਸ਼ ਫਿਰੋਜ਼ਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੱਖੀ ਗਈ ਹੈ। ਇਸ ਮਾਮਲੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਘੁਸਪੈਠੀਏ ਨੇ ਹਾਫ ਜੈਕੇਟ ਵੀ ਪਾਈ ਹੋਈ ਸੀ। ਇੰਝ ਲੱਗਦਾ ਹੈ ਕਿ ਇਹ ਬੁਲੇਟ ਪਰੂਫ਼ ਜੈਕੇਟ ਹੋ ਸਕਦੀ ਹੈ। ਹਾਲਾਂਕਿ, ਸਥਾਨਕ ਪੁਲਿਸ ਇਸ ਬਾਰੇ ਕੁਝ ਨਹੀਂ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਪਰ, ਪਹਿਲੀ ਵਾਰ ਫਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਸਮੇਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰਿਆ ਗਿਆ ਹੈ।