menu-icon
Punjabi Story Line
  • Home
  • News
  • Punjab
  • ਫਿਰੋਜ਼ਪੁਰ: ਕਾਊਂਟਰ ਇੰਟੈਲੀਜੈਂਸ ਦੀ Raid, ਬਦਨਾਮ ਤਸਕਰ ਦੀਪਾ ਕਾਬੂ, 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਅਤੇ ਨਸ਼ੀਲੇ ਪਦਾਰਥ ਬਰਾਮਦ

ਫਿਰੋਜ਼ਪੁਰ: ਕਾਊਂਟਰ ਇੰਟੈਲੀਜੈਂਸ ਦੀ Raid, ਬਦਨਾਮ ਤਸਕਰ ਦੀਪਾ ਕਾਬੂ, 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਅਤੇ ਨਸ਼ੀਲੇ ਪਦਾਰਥ ਬਰਾਮਦ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ- ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਦੀਪਾ ਦੀ ਗਤੀਵਿਧੀ ਵੱਧ ਰਹੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਨੂੰ ਪਿੰਡ ਘੱਲ ਖੁਰਦ ਤੋਂ ਗ੍ਰਿਫ਼ਤਾਰ ਕੀਤਾ ਗਿਆ।

Date Updated Last Updated : 02 March 2025, 10:37 AM IST
Share:

ਪੰਜਾਬ ਨਿਊਜ਼। ਪੰਜਾਬ ਪੁਲਿਸ, ਫਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਫਿਰੋਜ਼ਪੁਰ ਦੇ ਪਿੰਡ ਘੱਲਾ ਖੁਰਦ ਨੇੜੇ ਪਾਕਿਸਤਾਨ ਸਰਹੱਦ 'ਤੇ ਸਰਗਰਮ ਤਸਕਰ ਹਰਦੀਪ ਸਿੰਘ ਦੀਪਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਫਿਰੋਜ਼ਪੁਰ ਦੇ ਪਿੰਡ ਘੱਲਾ ਖੁਰਦ ਦਾ ਰਹਿਣ ਵਾਲਾ ਹੈ ਅਤੇ ਉਸੇ ਇਲਾਕੇ ਦੇ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਨਸ਼ੀਲੇ ਪਦਾਰਥ ਵੇਚਦਾ ਸੀ। ਪੁਲਿਸ ਨੇ ਉਸ ਕੋਲੋਂ ਤਿੰਨ ਆਧੁਨਿਕ ਹਥਿਆਰ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।

ਮੁਲਜ਼ਮ ਨੂੰ ਅਦਾਤਲ ਵਿੱਚ ਕੀਤਾ ਜਾਵੇਗਾ ਪੇਸ਼

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ- ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਦੀਪਾ ਦੀ ਗਤੀਵਿਧੀ ਵੱਧ ਰਹੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਨੂੰ ਪਿੰਡ ਘੱਲ ਖੁਰਦ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਲਦੀ ਹੀ ਪੁਲਿਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਉਸਨੂੰ ਰਿਮਾਂਡ 'ਤੇ ਲਵੇਗੀ।

ਅਤਿ- ਆਧੁਨਿਕ ਹਥਿਆਰ ਬਰਾਮਦ

ਪੁਲਿਸ ਨੇ ਮੁਲਜ਼ਮਾਂ ਤੋਂ 3 ਪਿਸਤੌਲ (ਇੱਕ ਗਲੌਕ ਪਿਸਤੌਲ, ਇੱਕ ਬੇਰੇਟਾ .30 ਐਮਐਮ ਪਿਸਤੌਲ, ਇੱਕ ਪੰਪ ਐਕਸ਼ਨ ਗੰਨ), 141 ਵੱਖ-ਵੱਖ ਕਾਰਤੂਸ (9 ਐਮਐਮ, .30 ਕੈਲੀਬਰ, 12 ਬੋਰ), 45 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰ ਸੂਬੇ ਵਿੱਚ ਅੱਤਵਾਦ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਪ੍ਰਾਪਤ ਕੀਤੇ ਗਏ ਸਨ। ਦੋਸ਼ੀ ਵਿਰੁੱਧ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਫਾਜ਼ਿਲਕਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।

Recent News