menu-icon
Punjabi Story Line
  • Home
  • News
  • Punjab
  • ਪੰਜਾਬ ‘ਚ ਪਹਿਲਾ ਬੋਨ ਮੈਰੋ ਟ੍ਰਾਂਸਪਲਾਂਟ ਢਾਂਚਾ ਹੋਵੇਗਾ ਸਥਾਪਿਤ, ਸਰਕਾਰ ਨੇ CMC ਨਾਲ ਕੀਤਾ MOU ਸਾਈਨ

ਪੰਜਾਬ ‘ਚ ਪਹਿਲਾ ਬੋਨ ਮੈਰੋ ਟ੍ਰਾਂਸਪਲਾਂਟ ਢਾਂਚਾ ਹੋਵੇਗਾ ਸਥਾਪਿਤ, ਸਰਕਾਰ ਨੇ CMC ਨਾਲ ਕੀਤਾ MOU ਸਾਈਨ

ਇਸ ਪ੍ਰੋਗਰਾਮ ਤਹਿਤ ਮਰੀਜ਼ਾਂ, ਖਾਸ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਨੂੰ ਮੁਫ਼ਤ ਐਚਐਲਏ ਟਾਈਪਿੰਗ ਅਤੇ ਸਬਸਿਡੀ ਵਾਲੇ ਐਲੋਜੇਨਿਕ ਸਟੈਮ ਸੈੱਲ (ਬੋਨ ਮੈਰੋ) ਟ੍ਰਾਂਸਪਲਾਂਟੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ, ਜੋ ਕਿ ਮੌਜੂਦਾ ਸਮੇਂ ਥੈਲੇਸੀਮੀਆ ਦਾ ਇੱਕੋ-ਇੱਕ ਇਲਾਜ ਹੈ। ਇੱਕ ਵਾਰ ਸਫਲਤਾਪੂਰਵਕ ਇਲਾਜ ਕਰਨ ਤੋਂ ਬਾਅਦ, ਇਹਨਾਂ ਬੱਚਿਆਂ ਨੂੰ ਜੀਵਨ ਭਰ ਖੂਨ ਚੜ੍ਹਾਉਣ ਦੀ ਲੋੜ ਨਹੀਂ ਹੋਵੇਗੀ।

Date Updated Last Updated : 10 June 2025, 07:44 PM IST
Share:

First bone marrow transplant facility to be established in Punjab : ਸੂਬੇ ਵਿੱਚ ਸੇਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਇੱਕ ਮੋਹਰੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅੱਜ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀਐਮਸੀ), ਲੁਧਿਆਣਾ ਨਾਲ ਪੰਜਾਬ ਦਾ ਪਹਿਲਾ ਬੋਨ ਮੈਰੋ ਟ੍ਰਾਂਸਪਲਾਂਟ ਢਾਂਚਾ ਸਥਾਪਿਤ ਕਰਨ ਲਈ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਪਹਿਲ ਦਾ ਉਦੇਸ਼ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਇੱਕ ਜੀਵਨ-ਰੱਖਿਅਕ ਪਹਿਲ ਸ਼ੁਰੂ ਕਰਨਾ ਅਤੇ ਸਥਾਈ ਇਲਾਜ ਲੱਭਣਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ, ਜਿਨ੍ਹਾਂ ਨੇ ਇਸ ਪਹਿਲਕਦਮੀ ਦੀ ਸਹਿਯੋਗੀ ਭਾਵਨਾ ਲਈ ਸ਼ਲਾਘਾ ਕੀਤੀ ਅਤੇ ਉੱਨਤ ਸਿਹਤ ਸੰਭਾਲ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੋਹਰਾਈ।

ਫਿਲਹਾਲ ਕੋਈ ਬੀਐਮਟੀ ਸਹੂਲਤ ਨਹੀਂ 

ਇਸ ਪ੍ਰੋਗਰਾਮ ਤਹਿਤ ਮਰੀਜ਼ਾਂ, ਖਾਸ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਨੂੰ ਮੁਫ਼ਤ ਐਚਐਲਏ ਟਾਈਪਿੰਗ ਅਤੇ ਸਬਸਿਡੀ ਵਾਲੇ ਐਲੋਜੇਨਿਕ ਸਟੈਮ ਸੈੱਲ (ਬੋਨ ਮੈਰੋ) ਟ੍ਰਾਂਸਪਲਾਂਟੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ, ਜੋ ਕਿ ਮੌਜੂਦਾ ਸਮੇਂ ਥੈਲੇਸੀਮੀਆ ਦਾ ਇੱਕੋ-ਇੱਕ ਇਲਾਜ ਹੈ। ਇੱਕ ਵਾਰ ਸਫਲਤਾਪੂਰਵਕ ਇਲਾਜ ਕਰਨ ਤੋਂ ਬਾਅਦ, ਇਹਨਾਂ ਬੱਚਿਆਂ ਨੂੰ ਜੀਵਨ ਭਰ ਖੂਨ ਚੜ੍ਹਾਉਣ ਦੀ ਲੋੜ ਨਹੀਂ ਹੋਵੇਗੀ। ਇਸ ਸਮੇਂ ਪੰਜਾਬ ਦੇ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਕੋਈ ਕਾਰਜਸ਼ੀਲ ਬੀਐਮਟੀ ਸਹੂਲਤ ਨਹੀਂ ਹੈ, ਜਿਸ ਕਾਰਨ ਮਰੀਜ਼ਾਂ, ਖਾਸ ਕਰਕੇ ਥੈਲੇਸੀਮੀਆ, ਬਲੱਡ ਕੈਂਸਰ ਅਤੇ ਹੋਰ ਹੀਮੈਟੋਲੋਜਿਕ ਵਿਕਾਰਾਂ ਵਾਲੇ ਮਰੀਜ਼ਾਂ, ਨੂੰ ਰਾਜ ਤੋਂ ਬਾਹਰ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਬੀਐਮਟੀ ਲਈ ਸੀਐਮਸੀ ਲੁਧਿਆਣਾ,  ਨਾਲ ਇਹ ਸਾਂਝੇਦਾਰੀ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜ਼ਾਂ ਦੀ ਪਹੁੰਚ ਵਿੱਚ ਇਲਾਜ ਲਿਆਉਣ ਦਾ ਉਦੇਸ਼ ਹੈ।

ਸਿਹਤ ਸੰਭਾਲ ਵੱਲ ਇਤਿਹਾਸਕ ਕਦਮ

ਬੀਐਮਟੀ ਸੈਂਟਰ ਪੇਂਡੂ ਅਤੇ ਘੱਟ ਸੇਵਾ ਵਾਲੇ ਜ਼ਿਲ੍ਹਿਆਂ ਦੇ ਮਰੀਜ਼ਾਂ ਦੇ ਘਰ ਦੇ ਨੇੜੇ ਮਹੱਤਵਪੂਰਨ ਇਲਾਜ ਪ੍ਰਦਾਨ ਕਰੇਗਾ। ਰਾਜ ਪ੍ਰਣਾਲੀ ਦੀ ਅੰਦਰੂਨੀ ਫਾਲੋ-ਅੱਪ ਦੇਖਭਾਲ ਦੀ ਸਥਾਨਕ ਉਪਲਬਧਤਾ, ਬਿਹਤਰ ਨਿਗਰਾਨੀ ਅਤੇ ਨਤੀਜਿਆਂ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਇਹ ਕੇਂਦਰ ਇੱਕ ਸਿਖਲਾਈ ਅਤੇ ਹੁਨਰ ਵਿਕਾਸ ਕੇਂਦਰ ਵਜੋਂ ਵੀ ਕੰਮ ਕਰੇਗਾ, ਜਿਸ ਨਾਲ ਪੰਜਾਬ ਵਿੱਚ ਟ੍ਰਾਂਸਪਲਾਂਟ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਪਹੁੰਚ ਨਾਲ ਉਪਚਾਰ ਵਧਾਉਣ ਅਤੇ ਡਰੋਪ ਆਊਟ ਦੀ ਕਮੀ ਆਉਣ ਦੀ ਉਮੀਦ ਹੈ।

ਸਿਹਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਇਹ ਪੰਜਾਬ ਵਿੱਚ ਸਮਾਨ ਸਿਹਤ ਸੰਭਾਲ ਵੱਲ ਇੱਕ ਇਤਿਹਾਸਕ ਕਦਮ ਹੈ। ਇਸ ਸਾਂਝੇਦਾਰੀ ਰਾਹੀਂ ਅਸੀਂ ਸਿਰਫ਼ ਇੱਕ ਸਹੂਲਤ ਸਥਾਪਿਤ ਨਹੀਂ ਕਰ ਰਹੇ ਹਾਂ, ਸਗੋਂ ਜਾਨਲੇਵਾ ਬਿਮਾਰੀਆਂ ਨਾਲ ਜੂਝ ਰਹੇ ਸੈਂਕੜੇ ਪਰਿਵਾਰਾਂ ਨੂੰ ਨਵੀਂ ਉਮੀਦ ਦੇ ਰਹੇ ਹਾਂ।

Recent News