menu-icon
Punjabi Story Line
  • Home
  • News
  • Punjab
  • Jalandhar 'ਚ ਲਗਜ਼ਰੀ ਕਾਰ ਦਾ ਕਹਿਰ: ਈ-ਰਿਕਸ਼ਾ ਨੂੰ ਮਾਰੀ ਟੱਕਰ,3 ਦੀ ਮੌਤ 2 ਗੰਭੀਰ ਜ਼ਖਮੀ

Jalandhar 'ਚ ਲਗਜ਼ਰੀ ਕਾਰ ਦਾ ਕਹਿਰ: ਈ-ਰਿਕਸ਼ਾ ਨੂੰ ਮਾਰੀ ਟੱਕਰ,3 ਦੀ ਮੌਤ 2 ਗੰਭੀਰ ਜ਼ਖਮੀ

ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਵਿਧੀਪੁਰ Railway Crossing, ਜਗਦੀਸ਼ ਚੰਦਰ ਵਾਸੀ ਸ਼੍ਰੀ ਗੁਰੂ ਰਵਿਦਾਸ ਨਗਰ ਅਤੇ ਪੰਕਜ ਵਾਸੀ ਕਿਸ਼ਨਪੁਰਾ ਦੇ ਨਾਲ ਲੱਗਦੀ ਮੁਸਲਿਮ ਕਲੋਨੀ ਵਜੋਂ ਹੋਈ ਹੈ। ਹਾਦਸੇ ਵਿੱਚ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਗੋਵਿੰਦਾ ਵਾਸੀ ਨੂਰਪੁਰ ਕਲੋਨੀ ਜ਼ਖ਼ਮੀ ਹੋ ਗਏ।

Date Updated Last Updated : 31 January 2024, 08:21 AM IST
Share:

ਹਾਈਲਾਈਟਸ

  • ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਵਿੱਚ ਜਦੋਂ ਔਡੀ ਕਾਰ ਦੀ ਨੰਬਰ ਪਲੇਟ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਕਾਰ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਂ ’ਤੇ ਰਜਿਸਟਰਡ ਹੈ

Punjab News: ਜਲੰਧਰ ਵਿੱਚ ਬੀਤੀ ਰਾਤ ਇੱਕ ਲਗਜ਼ਰੀ Audi ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਸੜਕ ਹਾਸਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਜਿੰਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਜਲੰਧਰ ਵਿਖੇ ਚੱਲ ਰਿਹਾ ਹੈ। ਇਹ ਹਾਦਸਾ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਵਿਧੀਪੁਰ ਰੇਲਵੇ ਕਰਾਸਿੰਗ ਨੇੜੇ ਵਾਪਰਿਆ। ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹਾਦਸੇ ਤੋਂ ਬਾਅਦ ਕਾਰ ਚਾਲਕ ਫਰਾਰ

ਜਾਂਚ ਅਧਿਕਾਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਔਡੀ ਕਾਰ ਨੇ -ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਸੜਕ ਵਾਲੇ ਪਾਸੇ ਡਿਵਾਈਡਰ ਨਾਲ ਟਕਰਾ ਕੇ ਕਾਰ ਰੁਕ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਨਿਕਲਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਿਸ ਪਾਰਟੀਆਂ ਮ੍ਰਿਤਕਾਂ ਦੇ ਘਰਾਂ ਦੀ ਤਲਾਸ਼ ਵਿੱਚ  ਜੁਟੀਆਂ ਹੋਈਆਂ ਹਨ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਔਡੀ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।

ਮੁੱਢਲੀ ਜਾਂਚ ਵਿੱਚ ਇਹ ਗੱਲ ਆਈ ਸਾਹਮਣੇ

ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਵਿੱਚ ਜਦੋਂ ਔਡੀ ਕਾਰ ਦੀ ਨੰਬਰ ਪਲੇਟ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਕਾਰ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਂ ’ਤੇ ਰਜਿਸਟਰਡ ਹੈ। ਅੱਜ ਪੁਲਿਸ ਕੰਪਨੀ ਨੂੰ ਹਾਦਸੇ ਬਾਰੇ ਸੂਚਿਤ ਕਰੇਗੀ। ਉਥੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੇਗੀ ਕਿ ਹਾਦਸੇ ਦੇ ਸਮੇਂ ਉਕਤ ਵਾਹਨ ਕੌਣ ਚਲਾ ਰਿਹਾ ਸੀ। ਜਿਸ ਤੋਂ ਬਾਅਦ ਕਾਰ ਚਲਾ ਰਹੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ।

 

Recent News