ਪੁਲਿਸ ਨੇ ਇਸ ਮਾਮਲੇ ਵਿੱਚ ਆਰ.ਬੀ ਅਸਟੇਟ ਚੋਂ ਗਿ੍ਫ਼ਤਾਰ ਕੀਤੇ ਗਏ 21 ਮੁਲਜ਼ਮਾਂ ਕੋਲੋਂ ਕੁੱਲ 41.76 ਲੱਖ ਰੁਪਏ ਅਤੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਸੀ। ਪੁਲਿਸ 'ਤੇ ਪੈਸੇ ਦੀ ਹੇਰਾਫੇਰੀ ਕਰਨ ਦੇ ਦੋਸ਼ ਲੱਗੇ। ਜੂਏ ਦੇ ਦੋਸ਼ 'ਚ ਫੜੇ ਗਏ ਮੁਲਜ਼ਮ ਨੇ ਦੱਸਿਆ ਸੀ ਕਿ ਮੌਕੇ 'ਤੇ ਡੇਢ ਕਰੋੜ ਰੁਪਏ ਤੋਂ ਵੱਧ ਦੀ ਰਕਮ ਸੀ। ਜਦਕਿ ਪੁਲਿਸ ਨੇ 41 ਲੱਖ 76 ਹਜ਼ਾਰ ਰੁਪਏ ਦਿਖਾਏ। ਇੰਨ੍ਹਾ ਹੀ ਨਹੀਂ ਮੁੱਖ ਮੰਤਰੀ ਦੀ ਅਦਾਲਤ 'ਚ ਪੇਸ਼ ਹੋ ਕੇ ਇਨਸਾਫ਼ ਦੀ ਗੁਹਾਰ ਲਗਾਉਣ ਵਾਲੇ ਮੁਲਜ਼ਮਾਂ ਨੇ ਦੱਸਿਆ ਸੀ ਕਿ ਪੁਲਿਸ ਅਧਿਕਾਰੀਆਂ ਨੇ ਫਾਰਮ ਹਾਊਸ 'ਚ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਤੇ ਕਾਫੀ ਦੇਰ ਤੱਕ ਉਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ। ਇਨ੍ਹਾਂ ਹੀ ਨਹੀਂ ਪੁਲਿਸ 'ਤੇ ਦੋਸ਼ ਹੈ ਕਿ 15 ਤੋਂ ਵੱਧ ਲੜਕਿਆਂ ਨੂੰ ਪੈਸੇ ਲੈ ਕੇ ਛੱਡ ਦਿੱਤਾ ਗਿਆ। ਇਨ੍ਹਾਂ ਦੇ ਖ਼ਿਲਾਫ਼ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ।
ਵੱਡੇ ਘਰਾਣਿਆਂ ਦੇ ਕਾਕੇ ਖੇਡਦੇ ਸੀ ਜੂਆ
ਐੱਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦੋਸ਼ ਹੈ ਕਿ ਜੂਏ ਦੇ ਅੱਡੇ ਤੋਂ ਡੇਢ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ ਹੈ। ਸਾਰੇ ਜੂਏਬਾਜ਼ ਵੱਡੇ ਘਰਾਂ ਦੇ ਕਾਕੇ ਸਨ ਅਤੇ ਉਹ ਖੇਡਣ ਲਈ ਆਪਣੇ ਨਾਲ ਪੰਜ-ਪੰਜ ਲੱਖ ਰੁਪਏ ਲੈ ਕੇ ਆਏ ਸਨ। ਇਹ ਵੀ ਖ਼ੁਲਾਸਾ ਹੋਇਆ ਕਿ ਇਹ ਸਾਰੀ ਸਾਜ਼ਿਸ਼ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਰਿਸ਼ਤੇਦਾਰ ਦੇ ਇਸ਼ਾਰੇ 'ਤੇ ਰਚੀ ਗਈ । ਉਸਨੇ ਹੀ ਛਾਪਾ ਮਰਵਾਇਆ ਸੀ ਅਤੇ ਘਟਨਾ ਵਾਲੀ ਰਾਤ ਅਧਿਕਾਰੀ ਦਾ ਰਿਸ਼ਤੇਦਾਰ ਜੂਏ ਦੇ ਅੱਡੇ 'ਤੇ ਮੌਜੂਦ ਨਹੀਂ ਸੀ।