menu-icon
Punjabi Story Line
  • Home
  • News
  • Punjab
  • ਹਿਰਾਸਤ 'ਚੋਂ ਨੱਠੇ ਗੈਂਗਸਟਰ ਪੰਮਾ ਨੇ ਪੁਲਿਸ ਤੇ ਚੱਲਿਆਂ ਗੋਲਿਆਂ, ਜ਼ਵਾਬੀ ਫਾਇੰਰਿੰਗ ਚ ਹੋਇਆ ਜ਼ਖ਼ਮੀ

ਹਿਰਾਸਤ 'ਚੋਂ ਨੱਠੇ ਗੈਂਗਸਟਰ ਪੰਮਾ ਨੇ ਪੁਲਿਸ ਤੇ ਚੱਲਿਆਂ ਗੋਲਿਆਂ, ਜ਼ਵਾਬੀ ਫਾਇੰਰਿੰਗ ਚ ਹੋਇਆ ਜ਼ਖ਼ਮੀ

ਮੁਕਾਬਲੇ ਵਿੱਚ ਗੋਲੀ ਪੰਮਾ ਦੇ ਗਿੱਟੇ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਸ ਦੇਈਏ ਕਿ ਸੂਬੇ ਵਿੱਚ ਲਗਾਤਾਰ ਪੁਲਿਸ ਗੈਂਗਸਟਰਾਂ ਦਾ ਐਨਕਾਉਂਟਰ ਕਰ ਰਹੀ ਹੈ। 

Date Updated Last Updated : 15 December 2023, 11:18 AM IST
Share:

ਮਾਨਸਾ ਵਿੱਚ ਵੀਰਵਾਰ ਦੇਰ ਰਾਤ ਨੂੰ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਫਿਰ ਤੋਂ ਠਾਅ-ਠਾਅ ਹੋਈ। ਇਹ ਗੋਲੀਆਂ ਗੈਂਗਸਟਰ ਪਰਮਜੀਤ ਸਿੰਘ ਪੰਮਾ ਵੱਲੋਂ ਚਲਾਈਆਂ ਗਈਆਂ ਸਨ, ਜੋ ਪੁਲਿਸ ਹਿਰਾਸਤ 'ਚੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੂੰ ਬੀਤੇ ਦਿਨ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫਤਾਰ ਕੀਤਾ ਸੀ। ਮੁਕਾਬਲੇ ਵਿੱਚ ਗੋਲੀ ਪੰਮਾ ਦੇ ਗਿੱਟੇ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਸ ਦੇਈਏ ਕਿ ਸੂਬੇ ਵਿੱਚ ਲਗਾਤਾਰ ਪੁਲਿਸ ਗੈਂਗਸਟਰਾਂ ਦਾ ਐਨਕਾਉਂਟਰ ਕਰ ਰਹੀ ਹੈ। ਦੋ ਦਿਨ ਪਹਿਲਾਂ ਲੁਧਿਆਣਾ ਪੁਲਿਸ ਨੇ ਵੀ ਗੈਂਗਸਟਰ ਦਾ ਐਨਕਾਉਂਟਰ ਕਰ ਦਿੱਤਾ ਸੀ। ਪੰਮਾ ਦੇ ਖ਼ਿਲਾਫ਼ ਪੁਲਿਸ ’ਤੇ ਗੋਲੀ ਚਲਾਉਣ ਅਤੇ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੰਮਾ 'ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ 13 ਐੱਫ.ਆਈ.ਆਰ. ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਦੇ ਮਾਮਲੇ ਪ੍ਰਮੁੱਖ ਹਨ।

ਪੰਮਾ ਨੇ ਛੁਪਾ ਰੱਖਿਆ ਸੀ ਹਥਿਆਰ

ਸਥਾਨਕ ਪੁਲਿਸ ਨੇ ਦੱਸਿਆ ਕਿ 26 ਨਵੰਬਰ ਨੂੰ ਮਾਨਸਾ ਦੇ ਸਿਟੀ ਥਾਣੇ ਵਿੱਚ 307 ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਤਿੰਨ ਦੋਸ਼ੀ ਸਨ। ਸੀਆਈਏ ਮਾਨਸਾ ਨੇ ਗੈਂਗਸਟਰ ਪੰਮਾ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਮਾ ਦੇ ਸਾਥੀਆਂ ਨੇ ਆਪਣੇ ਹਥਿਆਰ ਪੁਲਿਸ ਨੂੰ ਸੌਂਪ ਦਿੱਤੇ, ਪਰ ਪੰਮਾ ਨੇ ਗੋਬਿੰਦਪੁਰਾ ਰੋਡ ’ਤੇ ਟੋਲ ਨੇੜੇ ਹਥਿਆਰ ਛੁਪਾਉਣ ਲਈ ਕਿਹਾ। ਰਾਤ ਸਮੇਂ ਸੀ.ਆਈ.ਏ ਦੀ ਟੀਮ ਨੇ ਸੁਰਜੀਤ ਸਿੰਘ ਦੀ ਨਿਗਰਾਨੀ ਹੇਠ ਪੰਮਾ ਨੂੰ ਸ੍ਰੀ ਗੋਬਿੰਦਪੁਰਾ ਰੋਡ 'ਤੇ ਟੋਲ ਨੇੜੇ ਕਾਬੂ ਕਰ ਲਿਆ। ਪੰਮਾ ਨੇ ਆਪਣਾ ਛੁਪਾਇਆ ਹਥਿਆਰ ਕੱਢ ਲਿਆ ਅਤੇ ਪੁਲਿਸ ਹਵਾਲੇ ਕਰਨ ਦੀ ਬਜਾਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਚਾਰਜ ਸੰਭਾਲ ਲਿਆ ਅਤੇ ਕ੍ਰਾਸ ਫਾਇਰਿੰਗ ਕੀਤੀ। ਜਿਵੇਂ ਹੀ ਪੰਮਾ ਭੱਜਿਆ, ਪੁਲਿਸ ਟੀਮ ਨੇ ਉਸਦੇ ਗਿੱਟੇ 'ਤੇ ਨਿਸ਼ਾਨਾ ਲਗਾਉਂਦੇ ਹੋਏ ਉਸ 'ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੰਮਾ ਜ਼ਖਮੀ ਹੋ ਕੇ ਉਥੇ ਹੀ ਡਿੱਗ ਗਿਆ। ਹੁਣ ਪੰਮਾ ਫਿਰ ਤੋਂ ਪੁਲਿਸ ਹਿਰਾਸਤ ਵਿੱਚ ਹੈ। 

Recent News