Courtesy: ai image
ਨਵੀਂ ਦਿੱਲੀ: ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ ਅਤੇ ਇਸ ਪਾਵਨ ਅਵਸਰ 'ਤੇ ਸ਼ਰਧਾਲੂ ਸ਼ਿਵ ਦੀ ਭਗਤੀ 'ਚ ਰੰਗੇ ਨਜ਼ਰ ਆ ਰਹੇ ਹਨ। ਦੇਸ਼ ਦੇ ਹਰ ਸ਼ਿਵ ਮੰਦਰ 'ਚ ਭਗਤੀ ਦੀ ਗੂੰਜ ਸੁਣਾਈ ਦੇ ਰਹੀ ਹੈ ਅਤੇ ਲੋਕ ਹੁੰਮ-ਹੁੰਮਾ ਕੇ ਭਗਵਾਨ ਦੀ ਆਰਤੀ ਅਤੇ ਭਗਤੀ ਲਈ ਮੰਦਰਾਂ 'ਚ ਪਹੁੰਚ ਰਹੇ ਹਨ। ਗੁਜਰਾਤ ਵਿੱਚ ਸਥਿਤ ਪਹਿਲੇ ਜਯੋਤਿਰਲਿੰਗ ਸੋਮਨਾਥ ਤੋਂ ਲੈ ਕੇ ਮੁਕਤੀ ਨਗਰੀ ਕਾਸ਼ੀ ਵਿੱਚ ਸਥਿਤ ਕਾਸ਼ੀ ਵਿਸ਼ਵਨਾਥ ਮੰਦਰ ਤੱਕ ਹਰ ਪਾਸੇ ਆਸਥਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਸਾਵਣ ਦੇ ਪਹਿਲੇ ਸੋਮਵਾਰ ਸ਼ਰਧਾਲੂ ਕਾਸ਼ੀ ਵਿਸ਼ਵਨਾਥ ਮੰਦਰ 'ਚ ਭਗਵਾਨ ਵਿਸ਼ਵੇਸ਼ਵਰ ਦੀ ਮੰਗਲਾ ਆਰਤੀ 'ਚ ਸ਼ਾਮਲ ਹੋਏ ਅਤੇ ਭਗਤੀ 'ਚ ਡੁੱਬੇ ਨਜ਼ਰ ਆਏ।
#WATCH | Varanasi, Uttar Pradesh: Visuals of 'Mangala Aarti Darshan' of Lord Vishweshwar at Kashi Vishwanath Temple on the first Monday of the holy month of Sawan.
— ANI UP/Uttarakhand (@ANINewsUP) August 2, 2026
(Source: Shri Kashi Vishwanath Mandir) pic.twitter.com/bviPmIYGgf
ਉੜੀਸਾ ਦੇ ਪੁਰੀ ਵਿੱਚ ਵੀ ਲੋਕਨਾਥ ਮੰਦਰ ਵਿੱਚ ਪੂਜਾ ਅਰਚਨਾ ਕਰਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਹੈ।
ਇਸਤੋਂ ਇਲਾਵਾ ਚਾਂਦਨੀ ਚੌਕ ਸਥਿਤ ਗੌਰੀ ਸ਼ੰਕਰ ਮੰਦਰ ਵਿੱਚ ਵੀ ਆਸਥਾ ਦਾ ਸੈਲਾਬ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਅਤੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਹਰ ਕੋਨਾ ‘ਹਰ-ਹਰ ਮਹਾਦੇਵ’, ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ।
ਝਾਰਖੰਡ ਦੇ ਦੇਵਘਰ 'ਚ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ 'ਤੇ ਬਾਬਾ ਬੈਦਿਆਨਾਥ ਧਾਮ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਦੇਵਘਰ ਦੇ ਐਸਪੀ ਪ੍ਰਵੀਨ ਪੁਸ਼ਕਰ ਨੇ ਕਿਹਾ ਹੈ ਕਿ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈ ਅਤੇ ਅਸੀਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇੱਥੇ ਕਰੀਬ 2 ਤੋਂ 3 ਲੱਖ ਲੋਕਾਂ ਦੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ। ਅਸੀਂ ਰਾਤ ਤੋਂ ਹੀ ਡਿਊਟੀ 'ਤੇ ਹਾਂ ਅਤੇ ਕਵਿੱਕ ਰਿਸਪਾਂਸ ਟੀਮ (QRT) ਦੇ ਸਾਰੇ ਮੈਂਬਰ ਅਤੇ ਹੋਰ ਸਿਪਾਹੀ ਆਪੋ-ਆਪਣੇ ਸਥਾਨਾਂ 'ਤੇ ਤਾਇਨਾਤ ਹਨ।
ਦੱਸ ਦੇਈਏ, ਸਨਾਤਨ ਪਰੰਪਰਾ ਵਿੱਚ, ਸਾਵਣ ਦਾ ਮਹੀਨਾ ਅਤੇ ਖਾਸ ਕਰ ਇਸਦਾ ਪਹਿਲਾ ਸੋਮਵਾਰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ, ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਵਿੱਚ ਪ੍ਰਾਪਤ ਕਰਨ ਲਈ ਸਖ਼ਤ ਤਪੱਸਿਆ ਕੀਤੀ ਸੀ ਅਤੇ ਸ਼ਿਵ ਉਨ੍ਹਾਂ ਨੂੰ ਫਲ ਸਵਰੂਪ ਮਿਲੇ ਸਨ।