menu-icon
Punjabi Story Line
  • Home
  • News
  • Punjab
  • ਕਪੂਰਥਲਾ ਦੀ ਮਹਾਰਾਣੀ ਗੀਤਾ ਦੇਵੀ ਦਾ ਦਿਲ ਦੀ ਤਕਲੀਫ ਤੋਂ ਬਾਅਦ ਹੋਇਆ ਦਿਹਾਂਤ

ਕਪੂਰਥਲਾ ਦੀ ਮਹਾਰਾਣੀ ਗੀਤਾ ਦੇਵੀ ਦਾ ਦਿਲ ਦੀ ਤਕਲੀਫ ਤੋਂ ਬਾਅਦ ਹੋਇਆ ਦਿਹਾਂਤ

ਦਸਿਆ ਜਾ ਰਿਹਾ ਹੈ ਕਿ ਮਹਾਰਾਣੀ ਨੂੰ ਦਿਲ ਵਿੱਚ ਤਕਲੀਫ ਮਹਿਸੂਸ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ। ਮਹਾਰਾਣੀ ਗੀਤਾ ਦੇਵੀ ਘਰ ਵਿੱਚ ਹੀ ਰਹਿਣਾ ਚਾਹੁੰਦੇ ਸਨ, ਇਸ ਕਰਕੇ ਉਹਨਾਂ ਨੂੰ ਫਿਰ ਤੋਂ ਘਰ ਲੈ ਕੇ ਆਉਂਦਾ ਗਿਆ, ਜਿਥੇ  ਉਨ੍ਹਾਂ ਨੇ ਆਪਣੇ ਆਖਰੀ ਸਾਹ ਲਿਆ।

Date Updated Last Updated : 29 December 2023, 01:16 PM IST
Share:

ਕਪੂਰਥਲਾ ਦੇ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ ਗੀਤਾ ਦੇਵੀ (86) ਦਾ ਨਵੀਂ ਦਿੱਲੀ ਦੀ ਗ੍ਰੇਟਰ ਕੈਲਾਸ਼ ਕਲੋਨੀ ਵਿਖੇ ਦਿਹਾਂਤ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਮਹਾਰਾਣੀ ਨੂੰ ਦਿਲ ਵਿੱਚ ਤਕਲੀਫ ਮਹਿਸੂਸ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ। ਮਹਾਰਾਣੀ ਗੀਤਾ ਦੇਵੀ ਘਰ ਵਿੱਚ ਹੀ ਰਹਿਣਾ ਚਾਹੁੰਦੇ ਸਨ, ਇਸ ਕਰਕੇ ਉਹਨਾਂ ਨੂੰ ਫਿਰ ਤੋਂ ਘਰ ਲੈ ਕੇ ਆਉਂਦਾ ਗਿਆ, ਜਿਥੇ  ਉਨ੍ਹਾਂ ਨੇ ਆਪਣੇ ਆਖਰੀ ਸਾਹ ਲਿਆ। ਜਾਣਕਾਰੀ ਦੇ ਮੁਤਾਬਿਕ ਮਹਾਰਾਣੀ ਦਾ ਅੰਤਿਮ ਸੰਸਕਾਰ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਨਵੀਂ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਮਹਾਰਾਣੀ ਗੀਤਾ ਦੇਵੀ ਆਪਣੇ ਪਿੱਛੇ ਆਪਣੇ ਪਤੀ ਮਹਾਰਾਜਾ ਸੁਖਜੀਤ ਸਿੰਘ, ਪੁੱਤਰ ਟਿੱਕਾ ਸ਼ਤਰੂਜੀਤ ਸਿੰਘ ਅਤੇ ਦੋ ਬੇਟੀਆਂ ਐਮਕੇ ਗਾਇਤਰੀ ਦੇਵੀ ਐਮਕੇ ਪ੍ਰੀਤੀ ਦੇਵੀ ਛੱਡ ਗਏ ਹਨ।  ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੁਣੀਆਂ ਗਈਆਂ ਉੱਚ-ਸਤਿਕਾਰ ਵਾਲੀਆਂ ਔਰਤਾਂ ਵਿੱਚ ਗਿਣਿਆ ਜਾਂਦਾ ਸੀ।  

ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਮਹਾਰਾਣੀ ਗੀਤਾ ਦੇਵੀ 

 
ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤੁਸਜੀਤ ਸਿੰਘ ਨੇ ਜਾਣਕਾਰੀ ਦਿਤੀ ਹੈ ਕਿ ਮਹਾਰਾਣੀ ਸਾਹਿਬਾ ਨੂੰ ਵੀਰਵਾਰ ਦੇਰ ਸ਼ਾਮ ਦਿਲ ਦੀ ਕੋਈ ਤਕਲੀਫ਼ ਮਹਿਸੂਸ ਹੋਈ ਤਾਂ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਮਹਾਰਾਣੀ ਸਾਹਿਬਾ ਘਰ ਹੀ ਰਹਿਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਅਤੇ ਸ਼ਾਮ 7.15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਮਹਾਰਾਣੀ ਗੀਤਾ ਦੇਵੀ ਦੇ ਦਿਹਾਂਤ 'ਤੇ ਬੀਕਾਨੇਰ ਦੀ ਰਾਜਕੁਮਾਰੀ ਰਾਜਸ਼੍ਰੀ ਕੁਮਾਰੀ, ਗੁਜਰਾਤ ਰਾਜ ਦੇ ਰਾਜਕੁਮਾਰ ਜਸਦਾਨ, ਗਵਾਲੀਅਰ ਰਿਆਸਤ ਦੇ ਰਾਜਕੁਮਾਰ, ਪਟਿਆਲਾ ਰਿਆਸਤ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਬੜੌਦਾ, ਜੈਪੁਰ, ਜੋਧਪੁਰ ਆਦਿ ਰਿਆਸਤਾਂ ਦੇ ਰਾਜਕੁਮਾਰਾਂ ਅਤੇ ਰਾਜਿਆਂ ਦੀ ਤਰਫੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਗੀਤਾ ਦੇਵੀ ਉਨ੍ਹਾਂ ਦੀਆਂ ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ।

Recent News