menu-icon
Punjabi Story Line
  • Home
  • News
  • Punjab
  • 2 ਮਹੀਨੇ ਬਾਅਦ ਘਰ ਪੁੱਜੀ ਲੜਕੀ ਦੀ ਲਾਸ਼, ਯੂਕੇ ਚ ਪਤੀ ਨੇ ਚਾਕੂ ਨਾਲ ਕੀਤਾ ਸੀ ਪਤਨੀ ਦਾ ਕਤਲ

2 ਮਹੀਨੇ ਬਾਅਦ ਘਰ ਪੁੱਜੀ ਲੜਕੀ ਦੀ ਲਾਸ਼, ਯੂਕੇ ਚ ਪਤੀ ਨੇ ਚਾਕੂ ਨਾਲ ਕੀਤਾ ਸੀ ਪਤਨੀ ਦਾ ਕਤਲ

ਕਤਲ ਤੋਂ ਬਾਅਦ ਸਹੁਰਾ ਪਰਿਵਾਰ ਕੇਸ ਵਾਪਸ ਲੈਣ ਦੀਆਂ ਧਮਕੀਆਂ ਦੇ ਰਿਹਾ ਹੈ। ਜਦ ਕੀ ਪਰਿਵਾਰ ਵੱਲੋਂ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Date Updated Last Updated : 08 December 2023, 08:34 PM IST
Share:

ਹਾਈਲਾਈਟਸ

  • ਮਹਿਕ ਦੀ ਮਾਂ ਮਧੂ ਬਾਲਾ ਨੇ ਦੱਸਿਆ ਕਿ ਲੜਕਾ ਕੋਈ ਕੰਮ ਨਹੀਂ ਕਰਦਾ ਸੀ ਅਤੇ ਹਮੇਸ਼ਾ ਉਸ ਨੂੰ ਕੰਮ ਕਰਨ ਲਈ ਕਹਿੰਦਾ ਸੀ।

ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਮਹਿਕ ਸ਼ਰਮਾ ਦੀ ਲਾਸ਼ ਅੰਮ੍ਰਿਤਸਰ ਏਅਰਪੋਰਟ ਪਹੁੰਚੀ। ਦੋ ਮਹੀਨੇ ਪਹਿਲਾਂ ਉਸ ਦੇ ਪਤੀ ਨੇ ਹੀ ਮਹਿਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮਹਿਕ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ। 7 ਮਹੀਨਿਆਂ ਬਾਅਦ ਉਹ ਆਪਣੇ ਪਤੀ ਕੋਲ ਯੂ.ਕੇ ਚੱਲੀ ਗਈ ਸੀ।  ਮਹਿਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਦਾਜ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਮਹਿਕ ਦੀ ਕੁੱਟਮਾਰ ਕੀਤੀ ਗਈ। ਪਿੰਡ ਵਿੱਚ ਲਾਸ਼ ਪੁੱਜਣ ਤੇ ਲੜਕੀ ਦਾ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। 

ਸਹੁਰਾ ਪਰਿਵਾਰ ਦਹੇਜ ਲਈ ਕਰਦੇ ਸਨ ਪ੍ਰੇਸ਼ਾਨ

ਮਹਿਕ ਦੀ ਮਾਂ ਮਧੂ ਬਾਲਾ ਨੇ ਦੱਸਿਆ ਕਿ ਲੜਕਾ ਕੋਈ ਕੰਮ ਨਹੀਂ ਕਰਦਾ ਸੀ ਅਤੇ ਹਮੇਸ਼ਾ ਉਸ ਨੂੰ ਕੰਮ ਕਰਨ ਲਈ ਕਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਯੂ.ਕੇ ਜਾਣ ਦਾ ਸਾਰਾ ਖਰਚਾ ਉਸ ਦੇ ਮਾਤਾ-ਪਿਤਾ ਨੇ ਚੁੱਕਿਆ ਹੈ, ਜਿਸ ਕਰਕੇ ਉਹ ਇਸ ਤਰ੍ਹਾਂ ਹੀ ਰਹੇਗਾ। ਲੜਕੀ ਦੀ ਮਾਂ ਨੇ ਇਸ ਸਬੰਧੀ ਲੜਕੇ ਦੇ ਪਰਿਵਾਰ ਵਾਲਿਆਂ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਖਰਚ ਕੀਤੇ 50 ਲੱਖ ਰੁਪਏ ਵਾਪਸ ਕਰਨ ਅਤੇ ਉਨ੍ਹਾਂ ਦੀ ਲੜਕੀ ਨੂੰ ਵਾਪਸ ਲੈਣ ਦੀ ਗੱਲ ਕਹੀ।

ਕਤਲ ਵਾਲੇ ਦਿਨ੍ਹ ਮਾਂ ਕਰ ਰਹੀ ਆਪਣੀ ਧੀ ਨਾਲ ਫੋਨ ਤੇ ਗੱਲ

ਮਹਿਕ ਦੀ ਮਾਂ ਨੇ ਦੱਸਿਆ ਕਿ ਦੋਵੇਂ ਅਕਸਰ ਲੜਦੇ ਰਹਿੰਦੇ ਸਨ। ਕਤਲ ਵਾਲੇ ਦਿਨ ਵੀ ਉਹ ਆਪਣੀ ਧੀ ਨਾਲ ਗੱਲ ਕਰ ਰਿਹਾ ਸੀ। ਜਦੋਂ ਉਹ ਘਰ ਪਹੁੰਚੀ ਤਾਂ ਜਵਾਈ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫ਼ੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਨਹੀਂ ਕੀ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਯੂਕੇ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਉਥੋਂ ਦੀ ਪੁਲਿਸ ਨੇ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ।

ਕਾਂਗਰਸੀ ਆਗੂ ਬਾਜਵਾ ਦੀ ਸਹਾਇਤਾ ਨਾਲ  ਪੁੱਜੀ ਲੜਕੀ ਦੀ ਲਾਸ਼ 

ਮ੍ਰਿਤਕ ਦੇਹ ਨੂੰ ਲੈਣ ਲਈ ਸਾਬਕਾ ਕੌਂਸਲਰ ਵਿਕਾਸ ਸੋਨੀ ਵੀ ਆਪਣੀ ਮਾਤਾ ਸਮੇਤ ਪਹੁੰਚੇ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਦੀ ਮਦਦ ਲਈ ਅੰਬੈਸੀ ਨਾਲ ਗੱਲ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ 2 ਮਹੀਨੇ ਬਾਅਦ ਸਰਕਾਰੀ ਖਰਚੇ 'ਤੇ ਭਾਰਤ ਲਿਆਂਦਾ ਜਾ ਸਕਿਆ।

Tags :

Recent News