Raja Waring ਨਾਲੋਂ ਉਨ੍ਹਾਂ ਦੀ ਪਤਨੀ ਅਮੀਰ, ਹਰਸਿਮਰਤ ਕੋਲ ਹਨ 7 ਕਰੋੜ ਦੇ ਗਹਿਣੇ ਅਤੇ ਪਰਨੀਤ ਕੌਰ ਕੋਲ ਵੀ ਕਰੋੜਾਂ ਦੀ ਜਾਇਦਾਦ

Candidates property details: ਸੋਮਵਾਰ ਨੂੰ ਪੰਜਾਬ ਵਿੱਚ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਚੋਣ ਪਰਚੇ ਦਾਖਿਲ ਕੀਤੇ। ਜਿਨ੍ਹਾਂ ਵਿੱਚ ਕੁੱਝ ਉਮੀਦਵਾਰਾਂ ਦੀ ਜਾਇਦਾਦ ਦੀ ਜਾਣਕਾਰੀ ਇੱਥੇ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਰਾਜਾ ਵੜਿੰਗ, ਪਰਨੀਤ ਕੌਰ ਅਤੇ ਹਰਸਿਮਰਤ ਕੌਰ ਬਾਦਲ ਦਾ ਨਾਂਅ ਸ਼ਾਮਿਲ ਕੀਤਾ ਗਿਆ ਹੈ। 

Share:

ਪੰਜਾਬ ਨਿਊਜ। ਚੋਣ ਕਮਿਸ਼ਨ ਨੂੰ ਦਾਇਰ ਕੀਤੇ ਗਏ ਉਮੀਵਾਰਾਂ ਨੇ ਆਪਣੇ ਹਲਫ਼ਨਾਮੇ ਵਿੱਚ ਜਾਇਦਾਦ ਦੀ ਜਾਣਕਾਰੀ ਦਿੱਤੀ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਉਮੀਦਵਾਰ ਦੀ ਸਾਲਾਨਾ ਕਮਾਈ ਵਿੱਚ ਕਿੰਨਾ ਵਾਧਾ ਹੋਇਆ।  8 ਮਈ ਤੋਂ ਹੁਣ ਤੱਕ 281 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ। 13 ਮਈ ਨੂੰ ਕਾਂਗਰਸ ਦੀ ਟਿਕਟ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਤੋਂ, ਅਕਾਲੀ ਦਲ ਦੀ ਟਿਕਟ ਤੇ ਹਰਸਿਮਰਤ ਬਾਦਲ ਨੇ ਬਠਿੰਡਾ ਤੋਂ ਅਤੇ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ।

ਰਾਜਾ ਵੜਿੰਗ ਦੀ ਪਤਨੀ ਸਾਲ ਦਾ ਕਮਾਉਂਦੀ ਹੈ 65.21 ਲੱਖ 

ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਨੇ ਆਪਣੇ ਹਲਫਨਾਮੇ ਵਿੱਚ ਜਿਹੜਾ ਜਾਇਦਾਦ ਦਾ ਵੇਰਵਾ ਦਿੱਤਾ ਹੈ ਉਸਨੂੰ ਪੜ੍ਹਕੇ ਤੁਸੀਂ ਹੈਰਾਨ ਹੋ ਜਾਵੋਗੇ। ਉਨ੍ਹਾਂ ਦੇ ਹਲਫਨਾਮੇ ਅਨੂਸਾਰ ਉਹ ਆਪਣੀ ਪਤਨੀ ਤੋਂ ਗਰੀਬ ਹਨ। ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਸਾਲਾਨਾ 65.21 ਲੱਕ ਰੁਪਏ ਕਮਾਉਂਦੀ ਹੈ। ਵੇਰਵਿਆਂ ਮੁਤਾਬਿਕ 2018-19 ਵਿੱਚ ਅੰਮ੍ਰਿਤਾ ਦੀ ਸਾਲ ਦੀ ਕਮਾਈ 17.48 ਲੱਖ ਸੀ ਪਰ ਹੁਣ ਉਹ ਕਮਾਈ ਦੇ ਮੁਕਾਬਲੇ ਵਿੱਚ 65.21 ਲੱਖ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਰਾਜਾ ਵੜਿੰਗ 2018-19 ਵਿੱਚ ਸਾਲ ਦਾ 14.97 ਲੱਖ ਕਮਾਈ ਕਰਦੇ ਸਨ ਜਿਹੜੀ ਕਿ ਹੁਣ 34.60 ਲੱਖ ਰੁਪਏ ਤੱਕ ਪਹੁੰਚ ਚੁੱਕੀ ਹੈ। ਜਾਣਕਾਰੀ ਅਨੁਸਾਰ ਜਦੋਂ ਵੜਿੰਗ ਨੇ ਲੁਧਿਆਣੇ ਤੋਂ ਆਪਣੇ ਚੋਣ ਪਰਚਾ ਦਾਖਿਲ ਕੀਤਾ ਤਾਂ ਉਨ੍ਹਾਂ ਦੇ ਨਾਲ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਸਨ

ਪਰਨੀਤ ਕੌਰ ਕੋਲ ਹੈ 2.17 ਕਰੋੜ ਦੀ ਚੱਲ ਜਾਇਦਾਦ 

ਉੱਧਰ ਪਟਿਆਲਾ ਤੋਂ ਚੋਣ ਪਰਚਾ ਦਾਖਿਲ ਕਰਦੇ ਸਮੇਂ ਬੀਜੇਪੀ ਦੀ ਉਮੀਦਵਾਰ ਪਰਨੀਤ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 50 ਲੱਕ ਦੀਆਂ ਤਿੰਨ ਕਾਰਾਂ ਹਨ। ਇਸ ਤੋਂ ਇਲਾਵਾ 600 ਗ੍ਰਾਮ ਸੋਨਾ ਅਤੇ ਹੋਰ ਕੁੱਝ ਹੋਰ ਗੋਲਡ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੌਲ ਹੋਰ 5 ਕਰੋੜ ਤੋਂ ਜ਼ਿਆਦਾ ਦੀ ਸੰਪਤੀ ਹੈ। 

ਹਰਸਿਮਰਤ ਕੌਰ ਨੇ 5 ਸਾਲਾਂ ਚ ਕੋਈ ਗਹਿਣਾ ਨਹੀਂ ਖਰੀਦਿਆ 

ਹਰਸਿਮਰਤ ਕੌਰ ਦੇ ਕੋਲ 7 ਕਰੋੜ ਦੇ ਗਹਿਣੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਨਾਮਜ਼ਦਗੀ ਭਰਦੇ ਸਮੇਂ ਹਲਫਨਾਮੇ ਵਿੱਚ ਦਿੱਤੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਲੋਕਸਭਾ ਚੋਣ ਦੇ ਉਮੀਦਵਾਰ ਹਨ। ਸਾਬਕਾ ਕੇਂਦਰੀ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਕੋਈ ਵੀ ਗਹਿਣਾ ਨਹੀਂ ਖਰਿਦਿਆ। 2019 ਵਿੱਚ ਜਿਹੜੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਸੀ ਉਸ ਅਨੂਸਾਰ ਉਨ੍ਹਾਂ ਦੀ ਸਲਾਨਾ ਆਮਦਨ 19 ਲੱਖ ਰੁਪਏ ਸੀ ਪਰ ਹੁਣ ਉਹ ਵੱਧਕੇ ਉਹ 31 ਲੱਕ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਕਾਰ ਖਰੀਦੀ ਹੈ ਜਿਸਦੀ ਕੀਮਤ ਕਰੀਬ ਡੇਢ ਕਰੋੜ ਹੈ।

ਇਹ ਵੀ ਪੜ੍ਹੋ