ਸ਼੍ਰੋਮਣੀ ਅਕਾਲੀ ਦਲ ਨੇ ਦੂਜੀ ਲਿਸਟ ਕੀਤੀ ਜਾਰੀ, ਬਠਿੰਡਾ ਤੋਂ ਚੋਣ ਲੜਨਗੇ ਹਰਸਿਮਰਤ ਕੌਰ ਬਾਦਲ, ਚੰਡੀਗੜ੍ਹ ਤੋਂ ਹਰਦੇਵ ਸਿੰਘ ਸੈਣੀ ਉਮੀਦਵਾਰ

ਅਕਾਲੀ ਦਲ ਨੇ ਆਪਣੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇੱਥੇ ਹਰਸਿਮਰਤ ਕੌਰ ਬਾਦਲ ਬਾਲੇ ਇਹ ਕਲੀਅਰ ਕਰ ਦਿੱਤਾ ਗਿਆ ਕਿ ਉਹ ਬਠਿੰਡਾ ਤੋਂ ਹੀ ਲੋਕਸਭਾ ਦੀ ਚੋਣ ਲੜਨਗੇ। ਪਹਿਲਾਂ ਕਿਆਸ ਆਰੀਆਂ ਲਗਾਈਆਂ ਜਾ ਰਹੀਆਂ ਸਨ ਕਿ ਸਾਬਕਾ ਮੰਤਰੀ ਨੂੰ ਬਠਿੰਡਾ ਤੋਂ ਨਹੀਂ ਕਿਸੇ ਹੋਰ ਥਾਂ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।

Share:

ਪੰਜਾਬ ਨਿਊਜ।  ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ। ਇਸ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੀਆਂ 5 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਹਰਦੇਵ ਸਿੰਘ ਸੈਣੀ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਹਰ ਸੋਹਣ ਸਿੰਘ ਠੰਡਲ ਅਤੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ (ਬੌਬੀ ਮਾਨ) ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਮਹਿੰਦਰ ਸਿੰਘ ਕੇਪੀ ਸੋਮਵਾਰ ਨੂੰ ਹੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਉਨ੍ਹਾਂ ਦੇ ਘਰ ਪੁੱਜੇ। ਇਸ ਤੋਂ ਪਹਿਲਾਂ ਕੇਪੀ ਨੂੰ ਮਨਾਉਣ ਲਈ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪੁੱਜੇ ਸਨ ਪਰ ਗੱਲ ਸਿਰੇ ਨਹੀਂ ਚੜ੍ਹੀ।

ਇਹ ਵੀ ਪੜ੍ਹੋ