menu-icon
Punjabi Story Line
  • Home
  • News
  • Punjab
  • ਇਨਸਾਨਿਅਤ ਹੋਈ ਸ਼ਰਮਸਾਰ: ਕਲਯੁਗੀ ਪਤੀ ਨੇ ਪਤਨੀ 'ਤੇ 4 ਦਿਨਾਂ ਦੇ ਬੱਚੇ ਨੂੰ ਠੰਢ 'ਚ ਕੱਢਿਆ ਬਾਹਰ, ਬੱਚੇ ਦੀ ਮੌਤ

ਇਨਸਾਨਿਅਤ ਹੋਈ ਸ਼ਰਮਸਾਰ: ਕਲਯੁਗੀ ਪਤੀ ਨੇ ਪਤਨੀ 'ਤੇ 4 ਦਿਨਾਂ ਦੇ ਬੱਚੇ ਨੂੰ ਠੰਢ 'ਚ ਕੱਢਿਆ ਬਾਹਰ, ਬੱਚੇ ਦੀ ਮੌਤ

ਬੱਚੇ ਨੂੰ ਸ਼ਮਸ਼ਾਨਘਾਟ ਵਿੱਚ ਦਫ਼ਨਾਉਣ ਤੋਂ ਅਗਲੇ ਦਿਨ ਜੀਤੂ ਨੇ ਸੰਗੀਤਾ ਨੂੰ ਕਿਹਾ ਕਿ ਲੜਕੇ ਦੀ ਮੌਤ ਹੋ ਗਈ ਹੈ ਅਤੇ ਹੁਣ ਤੂੰ ਵੀ ਮਰਨ ਵਾਲੀ ਹੈ। ਥਾਣਾ ਫਿਲੌਰ 'ਚ ਤਾਇਨਾਤ ਏਐੱਸਆਈ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੁਨੀਤਾ ਦੇ ਪਤੀ ਖਿਲਾਫ ਸ਼ਿਕਾਇਤ ਮਿਲੀ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Date Updated Last Updated : 25 December 2023, 05:34 PM IST
Share:

ਜਲੰਧਰ ਦੇ ਫਿਲੌਰ 'ਚ ਇਨਸਾਨਿਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਣਾ ਸਾਹਮਣੇ ਆਈ ਹੈ, ਜਿਥੇ ਇੱਕ ਪਤੀ ਨੇ ਆਪਣੀ ਪਤਨੀ ਅਤੇ 4 ਦਿਨ ਦੇ ਬੱਚੇ ਨੂੰ ਠੰਢ 'ਚ ਸਾਰੀ ਰਾਤ ਘਰੋਂ ਬਾਹਰ ਕੱਢ ਦਿੱਤਾ। ਜਿਸ ਨਾਲ ਠੰਢ ਕਾਰਨ ਬੱਚੇ ਦੀ ਮੌਤ ਹੋ ਗਈ, ਜਦਕਿ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲੌਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਜੀਤੂ ਵਜੋਂ ਹੋਈ ਹੈ। ਦੋਸ਼ ਹੈ ਕਿ ਦੋਸ਼ੀ ਅਕਸਰ ਪਤਨੀ ਦੀ ਕੁੱਟਮਾਰ ਕਰਦਾ ਸੀ। ਔਰਤ ਦੇ ਭਰਾ ਅਜੈ ਨੇ ਦੱਸਿਆ ਕਿ ਉਸ ਦੀ ਭੈਣ ਸੰਗੀਤਾ ਦਾ ਵਿਆਹ ਜੀਤੂ ਵਾਸੀ ਚੱਕ ਸਾਬੂ ਨਾਲ ਹੋਇਆ ਸੀ। ਜਦੋਂ ਉਸਦੀ ਭੈਣ ਗਰਭਵਤੀ ਹੋ ਗਈ ਤਾਂ ਉਸਦੇ ਪਤੀ ਜੀਤੂ ਨੇ ਸੰਗੀਤਾ ਨੂੰ ਉਸਦੀ ਛੋਟੀ ਭੈਣ ਨਾਲ ਵਿਆਹ ਕਰਵਾਉਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਦੋਵਾਂ ਨੂੰ ਚੰਗੀ ਤਰ੍ਹਾਂ ਰੱਖੇਗਾ। ਇਸ 'ਤੇ ਪਤਨੀ ਨਾ ਮੰਨੀ ਤਾਂ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਬਿਨਾਂ ਗਰਮ ਕੱਪੜਿਆਂ ਦੇ ਘਰੋਂ ਕੱਢਿਆ ਬਾਹਰ 

ਜੀਤੂ ਨੂੰ ਉਸਦੇ ਚਚੇਰੇ ਭਰਾ ਇੰਦਰਪਾਲ ਅਤੇ ਉਸਦੀ ਪਤਨੀ ਰੀਨਾ ਵੱਲੋਂ ਵੀ ਸਹਾਰਾ ਦਿੱਤਾ ਜਾ ਰਿਹਾ ਸੀ। ਪਿਛਲੇ ਹਫਤੇ ਉਸ ਦੀ ਭੈਣ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਸ ਦੇ ਪਤੀ ਨੇ ਉਸ ਨੂੰ ਦੁਬਾਰਾ ਵਿਆਹ ਕਰਨ ਲਈ ਕਿਹਾ। ਜਦੋਂ ਉਹ ਨਾ ਮੰਨੀ ਤਾਂ ਸ਼ਨੀਵਾਰ ਨੂੰ ਉਸ ਨੂੰ ਅਤੇ ਉਸ ਦੇ 4 ਦਿਨਾਂ ਦੇ ਬੱਚੇ ਨੂੰ ਬਿਨਾਂ ਗਰਮ ਕੱਪੜਿਆਂ ਦੇ ਘਰੋਂ ਬਾਹਰ ਕੱਢ ਦਿੱਤਾ। ਰਾਤ ਨੂੰ ਮਾਂ-ਪੁੱਤ ਦੀ ਸਿਹਤ ਵਿਗੜ ਗਈ, ਜਿਸ ਦੇ ਚਲਦੇ ਠੰਢ ਕਾਰਨ ਬੱਚੇ ਦੀ ਮੌਤ ਹੋ ਗਈ।

ਕਈ ਵਾਰ 108 ਨੰਬਰ 'ਤੇ ਕੀਤਾ ਫੋਨ ਪਰ ਕਿਸੇ ਨੇ ਨਹੀਂ ਚੁੱਕਿਆ

ਭਰਾ ਨੇ ਦੱਸਿਆ ਕਿ ਸਵੇਰੇ ਜਦੋ ਉਹ ਆਪਣੀ ਭੈਣ ਨੂੰ ਮਿਲਣ ਉਸ ਦੇ ਘਰ ਪਹੁੰਚਿਆ ਤਾਂ ਉਸ ਦੀ ਹਾਲਤ ਖਰਾਬ ਸੀ। ਅਜੈ ਨੇ ਦੱਸਿਆ ਕਿ ਉਸ ਨੇ ਕਈ ਵਾਰ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ। ਉਹ ਆਪਣੀ ਭੈਣ ਨੂੰ ਸਾਈਕਲ ’ਤੇ ਬਿਠਾ ਕੇ 15 ਕਿਲੋਮੀਟਰ ਦੂਰ ਸਰਕਾਰੀ ਹਸਪਤਾਲ ਫਿਲੌਰ ਲੈ ਕੇ ਗਿਆ। ਉਸ ਦੀ ਖਰਾਬ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ।

ਸਮੇਂ ਤੋਂ ਪਹਿਲਾਂ ਪੈਦਾ ਹੋਇਆ ਸੀ ਬੱਚਾ 

ਫਿਲੌਰ ਥਾਣੇ ਦੇ ਐਸਐਚਓ ਨੀਰਜ ਕੁਮਾਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਜਨਮ ਤੋਂ ਹੀ ਖਰਾਬ ਸੀ। ਕਿਉਂਕਿ ਉਹ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਸੀ। ਬੱਚੇ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
 

Tags :

Recent News