menu-icon
Punjabi Story Line
  • Home
  • News
  • Punjab
  • I.N.D.I.A ਗਠਜੋੜ ਨੂੰ ਮਿਲੀ ਹਾਰ, ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਚੁਣੇ ਗਏ

I.N.D.I.A ਗਠਜੋੜ ਨੂੰ ਮਿਲੀ ਹਾਰ, ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਚੁਣੇ ਗਏ

ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਹੈ ਕਿ ਦੋਵਾਂ ਪਾਰਟੀਆਂ ਨੂੰ ਪੁਰਾਣੇ ਮੁੱਦੇ ਭੁਲਾ ਕੇ ਨਵੇਂ ਸਿਰੇ ਤੋਂ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਇੱਥੇ ਇਕੱਠੇ ਕੰਮ ਕਰਨਾ ਹੈ, ਇਸ ਲਈ ਆਪਸ ਵਿੱਚ ਲੜਨ ਦਾ ਕੋਈ ਫਾਇਦਾ ਨਹੀਂ ਹੈ।

Date Updated Last Updated : 04 March 2024, 12:40 PM IST
Share:

ਹਾਈਲਾਈਟਸ

  • ਮੌਜੂਦਾ ਸਮੇਂ ਵਿੱਚ ਕੌਂਸਲਰਾਂ ਦੀ ਪਾਰਟੀ ਬਦਲਣ ਕਾਰਨ ਭਾਜਪਾ ਬਹੁਮਤ ਵਿੱਚ ਹੈ

Punjab News: ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣ ਗਏ ਹਨ। ਉਨ੍ਹਾਂ ਨੂੰ 19 ਵੋਟਾਂ ਮਿਲੀਆਂ। ਜਦੋਂਕਿ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ 16 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਇੱਕ ਵੋਟ ਰੱਦ ਹੋ ਗਈ। ਵੋਟਾਂ ਦੀ ਗਿਣਤੀ ਤੋਂ ਬਾਅਦ ਚੰਡੀਗੜ੍ਹ ਨਿਗਮ ਚੋਣਾਂ ਵਿੱਚ I.N.D.I.A ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਪ-ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੈਵੀ ਨੂੰ 16 ਵੋਟਾਂ ਮਿਲੀਆਂ। ਹੁਣ ਡਿਪਟੀ ਮੇਅਰ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਮੇਅਰ ਚੋਣਾਂ ਵੇਲੇ 'ਆਪ'-ਕਾਂਗਰਸ I.N.D.I.A ਗਠਜੋੜ ਕੋਲ ਸੀ ਬਹੁਮਤ

ਇਸ ਚੋਣ ਲਈ ਮੇਅਰ ਕੁਲਦੀਪ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਹੈ। ਕੁਲਦੀਪ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਹਨ, ਪਰ ਕਾਂਗਰਸ ਦੇ ਸਮਰਥਨ ਨਾਲ ਮੇਅਰ ਬਣੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਚੋਣ ਅਧਿਕਾਰੀ ਅਨਿਲ ਮਸੀਹ ਨੇ ਭਾਜਪਾ ਦੇ ਮਨੋਜ ਸੋਨਕਰ ਨੂੰ 8 ਵੋਟਾਂ ਰੱਦ ਕਰਕੇ ਮੇਅਰ ਬਣਾਇਆ ਸੀ। ਫਿਰ ਜਦੋਂ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਮੇਅਰ ਚੋਣਾਂ ਵੇਲੇ 'ਆਪ'-ਕਾਂਗਰਸ I.N.D.I.A ਗਠਜੋੜ ਕੋਲ ਬਹੁਮਤ ਸੀ। ਉਨ੍ਹਾਂ ਦੀਆਂ 20 ਵੋਟਾਂ ਸਨ, ਜਦਕਿ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਅਕਾਲੀ ਦਲ ਦੀਆਂ ਮਿਲ ਕੇ 16 ਵੋਟਾਂ ਸਨ। ਮੇਅਰ ਚੋਣਾਂ ਤੋਂ ਬਾਅਦ 3 ਕੌਂਸਲਰ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਹੁਣ ਭਾਜਪਾ ਕੋਲ 17 ਕੌਂਸਲਰ, ਇਕ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਇਕ ਕੌਂਸਲਰ ਸਮੇਤ 19 ਵੋਟਾਂ ਹਨ।

'ਆਪ'-ਕਾਂਗਰਸ ਕੋਲ ਹੁਣ ਸਿਰਫ਼ 17 ਵੋਟਾਂ

ਇਸ ਦੇ ਨਾਲ ਹੀ 'ਆਪ'-ਕਾਂਗਰਸ ਕੋਲ ਹੁਣ ਸਿਰਫ਼ 17 ਵੋਟਾਂ ਬਚੀਆਂ ਹਨ, ਜਿਨ੍ਹਾਂ ''ਆਪ' ਦੀਆਂ 10 ਅਤੇ ਕਾਂਗਰਸ ਦੀਆਂ 7 ਵੋਟਾਂ ਹਨ। ਗਠਜੋੜ ਦੇ ਸਮਝੌਤੇ ਅਨੁਸਾਰ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਨੂੰ ਦਿੱਤੇ ਸਨ। ਚੰਡੀਗੜ੍ਹ ਵਿੱਚ ਮੇਅਰ ਚੋਣਾਂ ਤੋਂ ਬਾਅਦ I.N.D.I.A ਅਤੇ ਭਾਜਪਾ ਵਿਚਾਲੇ ਇਹ ਦੂਜਾ ਸਿੱਧਾ ਮੁਕਾਬਲਾ ਹੋਵੇਗਾ। ਜਿਸ ਵਿੱਚ ਮੌਜੂਦਾ ਸਮੇਂ ਵਿੱਚ ਕੌਂਸਲਰਾਂ ਦੀ ਪਾਰਟੀ ਬਦਲਣ ਕਾਰਨ ਭਾਜਪਾ ਬਹੁਮਤ ਵਿੱਚ ਹੈ ਅਤੇ I.N.D.I.A ਘੱਟ ਗਿਣਤੀ ਵਿੱਚ ਹੈ। ਉਧਰ,  ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਹੈ ਕਿ ਦੋਵਾਂ ਪਾਰਟੀਆਂ ਨੂੰ ਪੁਰਾਣੇ ਮੁੱਦੇ ਭੁਲਾ ਕੇ ਨਵੇਂ ਸਿਰੇ ਤੋਂ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਇੱਥੇ ਇਕੱਠੇ ਕੰਮ ਕਰਨਾ ਹੈ, ਇਸ ਲਈ ਆਪਸ ਵਿੱਚ ਲੜਨ ਦਾ ਕੋਈ ਫਾਇਦਾ ਨਹੀਂ ਹੈ।

Recent News