menu-icon
Punjabi Story Line
  • Home
  • News
  • Punjab
  • Fazillka: ਸਰਹੱਦੀ ਖੇਤਰ 'ਚ ਹੋ ਰਹੀ ਨਾਜਾਇਜ਼ ਭੁੱਕੀ ਦੀ ਖੇਤੀ, BSF ਨੇ 14.47 ਕਿਲੋ ਪੌਦੇ ਕੀਤੇ ਬਰਾਮਦ

Fazillka: ਸਰਹੱਦੀ ਖੇਤਰ 'ਚ ਹੋ ਰਹੀ ਨਾਜਾਇਜ਼ ਭੁੱਕੀ ਦੀ ਖੇਤੀ, BSF ਨੇ 14.47 ਕਿਲੋ ਪੌਦੇ ਕੀਤੇ ਬਰਾਮਦ

Fazillka: ਬੀ.ਐਸ.ਐਫ ਨੇ ਤਲਾਸ਼ੀ ਦੌਰਾਨ ਲੱਭ ਕੇ ਸਾਰੀ ਖੇਤੀ ਨੂੰ ਉਖਾੜ ਸੁੱਟਿਆ। ਟੀਮ ਨੇ ਮਿਲ ਕੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਫਾਜ਼ਿਲਕਾ ਦੇ ਉਕਤ ਕਿਸਾਨ ਨੇ ਸਰ੍ਹੋਂ ਦੇ ਖੇਤ ਦੇ ਬਦਲੇ ਭੁੱਕੀ ਦੀ ਖੇਤੀ ਕੀਤੀ ਸੀ।

Date Updated Last Updated : 19 March 2024, 03:43 PM IST
Share:

Fazillka: ਫਾਜ਼ਿਲਕਾ 'ਚ BSF ਦੇ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਖੇਤਰ 'ਚ ਹੋ ਰਹੀ ਨਾਜਾਇਜ਼ ਭੁੱਕੀ ਦੀ ਖੇਤੀ ਨੂੰ ਕਾਬੂ ਕੀਤਾ ਹੈ। ਇਸ ਆਪਰੇਸ਼ਨ ਵਿੱਚ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਲ ਸਨ। ਮੁੱਢਲੀ ਜਾਂਚ ਵਿੱਚ ਪੁਲੀਸ ਨੇ ਫਿਲਹਾਲ ਕਰੀਬ 14.47 ਕਿਲੋ ਭੁੱਕੀ (ਅਫੀਮ) ਦੇ ਪੌਦੇ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਸਬੰਧੀ ਐਫ.ਆਈ.ਆਰ. ਫਾਜ਼ਿਲਕਾ ਦੇ ਉਕਤ ਕਿਸਾਨ ਨੇ ਸਰ੍ਹੋਂ ਦੇ ਖੇਤ ਦੇ ਬਦਲੇ ਭੁੱਕੀ ਦੀ ਖੇਤੀ ਕੀਤੀ ਸੀ।

ਇਸਨੂੰ ਬੀ.ਐਸ.ਐਫ ਨੇ ਤਲਾਸ਼ੀ ਦੌਰਾਨ ਲੱਭ ਕੇ ਸਾਰੀ ਖੇਤੀ ਨੂੰ ਉਖਾੜ ਸੁੱਟਿਆ। ਟੀਮ ਨੇ ਮਿਲ ਕੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਫਾਜ਼ਿਲਕਾ ਦੇ ਉਕਤ ਕਿਸਾਨ ਨੇ ਸਰ੍ਹੋਂ ਦੇ ਖੇਤ ਦੇ ਬਦਲੇ ਭੁੱਕੀ ਦੀ ਖੇਤੀ ਕੀਤੀ ਸੀ। ਜਿਸ ਨੂੰ ਬੀ.ਐਸ.ਐਫ ਨੇ ਤਲਾਸ਼ੀ ਦੌਰਾਨ ਲੱਭ ਕੇ ਸਾਰੀ ਖੇਤੀ ਨੂੰ ਉਖਾੜ ਸੁੱਟਿਆ। ਟੀਮ ਨੇ ਮਿਲ ਕੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ।

BSF ਅਤੇ ਪੁਲਿਸ ਨੇ ਚਲਾਇਆ ਸਾਂਝਾ ਸਰਚ ਅਭਿਆਨ

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ ’ਤੇ ਭੁੱਕੀ ਦੀ ਖੇਤੀ ਕੀਤੀ ਜਾ ਰਹੀ ਹੈ। ਜਿਸ 'ਤੇ ਸੂਬੇ 'ਚ ਪੂਰੀ ਤਰ੍ਹਾਂ ਪਾਬੰਦੀ ਹੈ। ਸੂਚਨਾ ਦੇ ਆਧਾਰ 'ਤੇ BSF ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਦੀ ਜਾਂਚ ਲਈ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਪਿੰਡ ਚੱਕ ਖੇਵਾ ਢਾਣੀ ਨੇੜੇ ਸ਼ੱਕੀ ਖੇਤਾਂ 'ਚ ਆ ਰਹੇ ਖੇਤਾਂ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਉਕਤ ਜਗ੍ਹਾ 'ਤੇ ਛਾਪਾ ਮਾਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਵੱਲੋਂ ਉਸ ਨੂੰ ਅੱਜ ਫਾਜ਼ਿਲਕਾ ਦੀ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਉਕਤ ਜਗ੍ਹਾ 'ਤੇ ਕਿੰਨੇ ਸਮੇਂ ਤੋਂ ਖੇਤੀ ਕਰਦਾ ਆ ਰਿਹਾ ਹੈ।

ਬਚਣ ਲਈ ਲਗਾਏ ਸਨ ਸਰ੍ਹੋਂ ਦੀ ਫਸਲ ਦੇ ਪੌਦੇ

ਦੱਸ ਦਈਏ ਕਿ ਜਦੋਂ ਟੀਮ ਉਕਤ ਖੇਤ 'ਚ ਪਹੁੰਚੀ ਤਾਂ ਜਿੱਥੇ ਜਿੱਥੇ ਭੁੱਕੀ ਦੀ ਫਸਲ ਉਗਾਈ ਗਈ ਸੀ, ਉਥੇ ਸਰ੍ਹੋਂ ਦੀ ਫਸਲ ਦੇ ਪੌਦੇ ਵੀ ਲਗਾਏ ਗਏ ਸਨ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਟੀਮ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਖੇਤ ਵਿੱਚੋਂ ਭੁੱਕੀ ਦੇ ਸਾਰੇ ਬੂਟੇ ਪੁੱਟ ਦਿੱਤੇ ਸਨ। ਮੌਕੇ ਤੋਂ ਕੁੱਲ 14.470 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਗਏ। ਉਕਤ ਖੇਤਾਂ ਨੂੰ ਲੱਭਣ ਵਿੱਚ ਟੀਮਾਂ ਨੂੰ ਕਾਫੀ ਸਮਾਂ ਲੱਗ ਗਿਆ ਕਿਉਂਕਿ ਖੇਤਾਂ ਦੇ ਵਿਚਕਾਰ ਭੁੱਕੀ ਦੀ ਖੇਤੀ ਕੀਤੀ ਗਈ ਸੀ।

Tags :

Recent News