ਭਾਰਤ ਖੁਰਾਕ ਸੁਰੱਖਿਆ ਵਿੱਚ ਦੁਨੀਆ ਦਾ ਸਭ ਤੋਂ ਮਜ਼ਬੂਤ ਦੇਸ਼: ਕੇਂਦਰੀ ਰਾਜ ਮੰਤਰੀ ਨਿਮੁਬੇਨ, ਖੰਨਾ ਮੰਡੀ ਦਾ ਦੌਰਾ ਕੀਤਾ

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ: "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਖੁਰਾਕ ਸੁਰੱਖਿਆ ਵਿੱਚ ਦੁਨੀਆ ਦਾ ਸਭ ਤੋਂ ਮਜ਼ਬੂਤ ਦੇਸ਼ ਬਣ ਗਿਆ ਹੈ। ਸਰਕਾਰ ਵੱਲੋਂ 80 ਕਰੋੜ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ।"ਪੰਜਾਬ ਦੇ ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਵਿੱਚ 124 ਲੱਖ ਮੀਟ੍ਰਿਕ ਟਨ ਕਣਕ ਖਰੀਦ ਦਾ ਟੀਚਾ ਲਗਭਗ ਪ੍ਰਾਪਤ ਕੀਤਾ ਜਾ ਚੁੱਕਾ ਹੈ।

Courtesy: ਖੰਨਾ ਮੰਡੀ ਵਿਖੇ ਕੇਂਦਰੀ ਰਾਜ ਮੰਤਰੀ ਦਾ ਸਨਮਾਨ ਕਰਦੇ ਆੜ੍ਹਤੀ

Share:

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬੰਭਾਨੀਆ ਨੇ ਸ਼ੁੱਕਰਵਾਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ। ਉਨ੍ਹਾਂ ਨੇ ਮੰਡੀ ਵਿੱਚ ਕਣਕ ਦੀ ਆਉਣ-ਜਾਣ ਦੀ ਪ੍ਰਕਿਰਿਆ, ਖਰੀਦ, ਸਫਾਈ, ਸੰਭਾਲ ਅਤੇ ਕਿਸਾਨਾਂ ਨੂੰ ਭੁਗਤਾਨ ਸਮੇਤ ਪੂਰੇ ਪ੍ਰਬੰਧ ਨੂੰ ਦੇਖਿਆ। ਉਨ੍ਹਾਂ ਨੇ ਅਨਾਜ ਮੰਡੀ ਦੇ ਨਾਲ-ਨਾਲ ਗੋਦਾਮਾਂ ਦਾ ਵੀ ਨਿਰੀਖਣ ਕੀਤਾ ਅਤੇ ਮਾਰਕੀਟ ਕਮੇਟੀ ਦਫ਼ਤਰ ਵਿੱਚ ਆੜਤੀਆਂ, ਚੌਲ ਮਿੱਲਰਾਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਕੇ ਦੀ ਸਥਿਤੀ ਦੀ ਜਾਣਕਾਰੀ ਲਈ। ਮੀਡੀਆ ਨਾਲ ਗੱਲਬਾਤ ਕਰਦਿਆਂ, ਨਿਮੁਬੇਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਉੱਤਮ ਕੰਮ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ: "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਖੁਰਾਕ ਸੁਰੱਖਿਆ ਵਿੱਚ ਦੁਨੀਆ ਦਾ ਸਭ ਤੋਂ ਮਜ਼ਬੂਤ ਦੇਸ਼ ਬਣ ਗਿਆ ਹੈ। ਸਰਕਾਰ ਵੱਲੋਂ 80 ਕਰੋੜ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ।"

ਪੰਜਾਬ ਨੇ ਪੂਰਾ ਕੀਤਾ 124 ਲੱਖ ਮੀਟ੍ਰਿਕ ਟਨ ਕਣਕ ਖਰੀਦ ਦਾ ਟੀਚਾ

ਇਸ ਮੌਕੇ 'ਤੇ ਪੰਜਾਬ ਦੇ ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਵਿੱਚ 124 ਲੱਖ ਮੀਟ੍ਰਿਕ ਟਨ ਕਣਕ ਖਰੀਦ ਦਾ ਟੀਚਾ ਲਗਭਗ ਪ੍ਰਾਪਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਕੇਂਦਰੀ ਪੂਲ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਪੰਜਾਬ ਦੇ ਆੜਤੀਆਂ ਅਤੇ ਚੌਲ ਮਿੱਲਰਾਂ ਦੀਆਂ ਮੁੱਖ ਮੰਗਾਂ ਉਠਾਈਆਂ ਗਈਆਂ ਮੀਟਿੰਗ ਦੌਰਾਨ ਪੰਜਾਬ ਦੇ ਆੜਤੀਆਂ ਵੱਲੋਂ ਇਹ ਮੁੱਖ ਮੰਗਾਂ ਰੱਖੀਆਂ ਗਈਆਂ:

ਕਮਿਸ਼ਨ ਦੀ ਦਰ ਨੂੰ 2.5% ਤੋਂ ਘਟਾ ਕੇ ਕੇਵਲ ₹46 ਪ੍ਰਤੀ ਕੁਇੰਟਲ ਕਰਨਾ।

ਈ.ਪੀ.ਐੱਫ. ਦੀ ਬਕਾਇਆ ਰਕਮ ਜਾਰੀ ਕਰਨੀ।

ਚੌਲ ਮਿੱਲਰਾਂ ਲਈ ਭੰਡਾਰਣ ਸਥਾਨ ਦੀ ਘਾਟ।

ਨਿਮੁਬੇਨ ਨੇ ਉੱਤਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ-ਪੱਖੀ ਹੈ ਅਤੇ ਜੋ ਵੀ ਮੰਗਾਂ ਕਿਸਾਨਾਂ ਦੇ ਹੱਕ ਵਿੱਚ ਹੋਣਗੀਆਂ, ਉਨ੍ਹਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ।

ਕਿਸਾਨਾਂ ਅਤੇ ਕਾਮਿਆਂ ਨਾਲ ਸਿੱਧਾ ਸੰਵਾਦ

ਨਿਮੁਬੇਨ ਨੇ ਮੰਡੀ ਵਿੱਚ ਫਸਲ ਦੇ ਢੇਰਾਂ ਦੀ ਜਾਂਚ ਕੀਤੀ, ਕਿਸਾਨ ਨੂੰ ਲੱਡੂ ਖਿਲਾ ਕੇ ਮੁੰਹ ਮਿੱਠਾ ਕਰਵਾਇਆ ਅਤੇ ਸਫਾਈ ਕਰ ਰਹੇ ਕਾਮਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮਹਿਨਤ ਦੀ ਸਾਰਨਾ ਕੀਤੀ।

ਪਹਿਲਗਾਮ ਹਮਲੇ 'ਤੇ ਸਖ਼ਤ ਪ੍ਰਤੀਕਿਰਿਆ

ਕਸ਼ਮੀਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ 'ਤੇ ਨਿੰਦਾ ਕਰਦਿਆਂ ਨਿਮੁਬੇਨ ਨੇ ਕਿਹਾ: "ਇਹ ਕਤਲੇਆਮ ਬਰਦਾਸ਼ਤਯੋਗ ਅਤੇ ਮੁਆਫ਼ ਕਰਨਯੋਗ ਨਹੀਂ ਹੈ। ਸਾਡੀ ਸਰਕਾਰ ਪਹਿਲੇ ਦਿਨ ਤੋਂ ਹੀ ਅੱਤਵਾਦ ਵਿਰੁੱਧ ਸਖ਼ਤ ਰਣਨੀਤੀ ਅਪਣਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਲਈ ਵਚਨਬੱਧ ਹਨ।"

ਇਹ ਵੀ ਪੜ੍ਹੋ