ਫਿਰੋਜਪੁਰ ਬਾਰਡਰ ਤੋਂ ਫੜਿਆ ਗਿਆ ਘੁਸਪੈਠਿਆ
ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਮਾਚਿਸ, ਟੁੱਥ ਬਰੱਸ਼, ਪਾਸਪੋਰਟ ਸਾਈਜ਼ ਫੋਟੋ, ਦੋ ਸ਼ਨਾਖਤੀ ਕਾਰਡ, ਕੱਪੜੇ ਅਤੇ ਕੁਝ ਕਾਗਜ਼ ਬਰਾਮਦ ਹੋਏ ਹਨ।
Last Updated :
24 November 2023, 12:56 PM IST
ਸੀਮਾ ਸੁਰੱਖਿਆ ਬਲ ਦੀ 155 ਬਟਾਲੀਅਨ ਨੇ ਜੇਸੀਪੀ ਬੈਰੀਅਰ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਮਾਚਿਸ ਦਾ ਡੱਬਾ, ਟੁੱਥ ਬਰੱਸ਼, ਪਾਸਪੋਰਟ ਸਾਈਜ਼ ਫੋਟੋ, ਦੋ ਪਛਾਣ ਪੱਤਰ, ਕੱਪੜੇ ਅਤੇ ਕੁਝ ਕਾਗਜ਼ ਬਰਾਮਦ ਹੋਏ। ਬਰਾਮਦ ਹੋਏ ਕਾਰਡ ਵਿੱਚ ਨੌਜਵਾਨ ਦੀ ਪਛਾਣ ਰਬੀਬ ਬਿਲਾਲ ਪੁੱਤਰ ਮੁਹੰਮਦ ਅਕਰਮ ਵਾਸੀ ਡਾਕਖਾਨਾ ਖਾਸ ਚੱਕਾ, 400 ਜੀਬੀ ਹੋਬਕਾ ਤਹਿਸੀਲ ਟਾਂਡਿਆਵਾਲਾ, ਫੈਸਲਾਬਾਦ ਵਜੋਂ ਹੋਈ ਹੈ, ਜਿਸ ਦੀ ਜਨਮ ਮਿਤੀ 8 ਮਈ 2002 ਦੱਸੀ ਗਈ ਹੈ। ਘੁਸਪੈਠੀਏ ਕੋਲੋਂ ਬਰਾਮਦ ਹੋਏ ਇੱਕ ਕਾਰਡ ਤੋਂ ਪਤਾ ਚੱਲਦਾ ਹੈ ਕਿ ਉਹ ਕੋਸੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵਿੱਚ ਮਸ਼ੀਨ ਆਪਰੇਟਰ ਵਜੋਂ ਨੌਕਰੀ ਕਰਦਾ ਸੀ। ਬੀਐਸਐਫ ਵੱਲੋਂ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ।
Related News
-
Punjab
4.43 ਲੱਖ ਤੋਂ ਵੱਧ ਮਰੀਜ਼, 782 ਕਰੋੜ ਦਾ ਕੈਸ਼ਲੈੱਸ ਇਲਾਜ: ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਬਦਲਦੀ ਪੰਜਾਬ ਦੇ ਸਿਹਤ ਢਾਂਚੇ ਦੀ ਤਸਵੀਰ
-
Punjab
ਕਾਂਗਰਸ, ਭਾਜਪਾ, ਅਕਾਲੀ ਦਲ ਨੇ ਸੀਐੱਮ ਮਾਨ ਨੂੰ ਘੇਰਨ ਲਈ ‘ਟੀਮ ਏ, ਬੀ, ਸੀ’ ਬਣਾਈ, ਉਨ੍ਹਾਂ ਕੋਲ ਆਪ ਸਰਕਾਰ ਦੇ ਕੰਮਾਂ ਦਾ ਕੋਈ ਜਵਾਬ ਨਹੀਂ
-
Punjab
ਪੰਜਾਬ ਦੀ ਆਰਥਿਕ ਤਰੱਕੀ ਦਾ ਰਿਕਾਰਡ, 4 ਸਾਲਾਂ 'ਚ 94 ਹਜ਼ਾਰ ਕਰੋੜ ਦਾ ਟੈਕਸ ਕਲੈਕਸ਼ਨ, ਪੰਜਾਬ ਦੀ ਆਰਥਿਕਤਾ ਹੈ ਮਜ਼ਬੂਤ'
-
Punjab
ਪੰਜਾਬ ਕਾਂਗਰਸ 'ਚ ਖਿੱਚ-ਤਾਣ ਵਿਚਕਾਰ ਵੜਿੰਗ ਦਾ 'ਸਭ ਇਕੱਠੇ' ਦਾ ਸੁਨੇਹਾ, ਚੰਨੀ ਦੀ ਨਾਰਾਜ਼ਗੀ 'ਤੇ ਬੋਲੇ - 'ਜਿਨ੍ਹਾਂ ਹੱਦ ਪਾਰ ਕੀਤੀ, ਉਨ੍ਹਾਂ ਖ਼ਿਲਾਫ਼ ਐਕਸ਼ਨ ਹੋਵੇਗਾ