menu-icon
Punjabi Story Line
  • Home
  • News
  • Punjab
  • ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਆ ਰਹੇ ਸਾਹਮਣੇ, ਦੋ ਸਾਲਾਂ ਦਾ ਰਿਕਾਰਡ ਟੁੱਟਿਆ

ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਆ ਰਹੇ ਸਾਹਮਣੇ, ਦੋ ਸਾਲਾਂ ਦਾ ਰਿਕਾਰਡ ਟੁੱਟਿਆ

ਸ਼ਨਿੱਚਰਵਾਰ ਤੱਕ ਸਰਕਾਰ ਨੇ ਪਰਾਲੀ ਸਾੜਨ ਦੇ ਦੋਸ਼ ਵਿੱਚ 559 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਐਤਵਾਰ ਨੂੰ ਇਹ ਗਿਣਤੀ ਵੱਧ ਕੇ 640 ਹੋ ਗਈ ਹੈ। ਇੱਕ ਦਿਨ ਵਿੱਚ 81 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ 591 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀਆਂ ਕੀਤੀਆਂ ਗਈਆਂ। ਸ਼ਨੀਵਾਰ ਤੱਕ ਇਹ ਗਿਣਤੀ 531 ਸੀ।

Date Updated Last Updated : 20 November 2023, 10:24 AM IST
Share:

ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੇ ਬਾਜ ਨਹੀਂ ਆਏ।  ਜੇਕਰ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਵੇਖਿਆ ਜਾਵੇ ਤਾਂ ਇੱਥੇ ਪਰਾਲੀ ਸਾੜਨ ਦੇ ਸਭ ਤੋਂ ਵੱਧ 127 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 151 ਮਾਮਲੇ ਫਾਜ਼ਿਲਕਾ, 100 ਫ਼ਿਰੋਜ਼ਪੁਰ, 68 ਫ਼ਰੀਦਕੋਟ, 55 ਬਠਿੰਡਾ, 46 ਬਰਨਾਲਾ, 57 ਮੁਕਤਸਰ, 28 ਸੰਗਰੂਰ, 12 ਪਟਿਆਲਾ ਅਤੇ 15 ਜਲੰਧਰ ਤੋਂ ਸਾਹਮਣੇ ਆਏ ਹਨ।

 

740 ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਪਿਛਲੇ ਦੋ ਸਾਲਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਇਸ ਸਾਲ  ਵੱਧ ਪਰਾਲੀ ਸਾੜੀ ਗਈ ਅਤੇ 740 ਨਵੇਂ ਮਾਮਲੇ ਸਾਹਮਣੇ ਆਏ। ਸਾਲ 2021 ਵਿੱਚ 19 ਨਵੰਬਰ ਨੂੰ ਪਰਾਲੀ ਸਾੜਨ ਦੇ 448 ਮਾਮਲੇ ਸਾਹਮਣੇ ਆਏ ਸਨ ਅਤੇ 2022 ਵਿੱਚ 426 ਮਾਮਲੇ ਸਾਹਮਣੇ ਆਏ ਸਨ। ਇਸ ਸੀਜ਼ਨ ਵਿੱਚ ਕੁੱਲ ਕੇਸਾਂ ਦੀ ਗਿਣਤੀ 34459 ਹੋ ਗਈ ਹੈ।

 

ਏਅਰ ਕੁਆਲਿਟੀ ਇੰਡੈਕਸ ਵਿੱਚ ਕੋਈ ਸੁਧਾਰ ਨਹੀਂ

ਦੂਜੇ ਪਾਸੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।  ਬੀਤੇ ਦਿਨ ਹਵਾ ਖਰਾਬ ਸ਼੍ਰੇਣੀ 'ਚ ਰਹੀ। ਸਾਲ 2021 ਵਿੱਚ ਇਸ ਸਮੇਂ ਤੱਕ ਪਰਾਲੀ ਸਾੜਨ ਦੇ ਕੁੱਲ 70428 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2022 ਵਿੱਚ 48915 ਮਾਮਲੇ ਸਾਹਮਣੇ ਆਏ ਸਨ।  ਬਠਿੰਡਾ ਦਾ ਸਭ ਤੋਂ ਉੱਚਾ AQI 296 ਦਰਜ ਕੀਤਾ ਗਿਆ। ਇਸ ਦੇ ਨਾਲ ਹੀ, AQI ਲੁਧਿਆਣਾ ਵਿੱਚ 237, ਮੰਡੀ ਗੋਬਿੰਦਗੜ੍ਹ ਵਿੱਚ 247, ਪਟਿਆਲਾ ਵਿੱਚ 229, ਅੰਮ੍ਰਿਤਸਰ ਵਿੱਚ 212, ਜਲੰਧਰ ਵਿੱਚ 200 ਅਤੇ ਖੰਨਾ ਵਿੱਚ 174 ਦਰਜ ਕੀਤਾ ਗਿਆ।

Tags :

Recent News