ਜਲੰਧਰ ਦੇ ਡੀਐਸਪੀ ਨੂੰ ਲੁਟੇਰਿਆਂ ਨੇ ਮਾਰੀ ਸੀ ਗੋਲੀ, ਸਰਵਿਸ ਪਿਸਤੌਲ ਵਿੱਚੋਂ ਮਿਲੇ ਖਾਲੀ ਖੋਲ

ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਡੀਐਸਪੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਨ੍ਹਾਂ ਨਾਲ ਝਗੜਾ ਹੋਇਆ ਤਾਂ ਉਨ੍ਹਾਂ ਨੇ ਡੀਐਸਪੀ ਦੀ ਪਿਸਤੌਲ ਖੋਹ ਲਈ ਅਤੇ ਗੋਲੀਆਂ ਚਲਾ ਦਿੱਤੀਆਂ।

Umesh Kumar
Calendar

Share:

ਹਾਈਲਾਈਟਸ

  • ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਡੀਐਸਪੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ

ਸੋਮਵਾਰ ਸਵੇਰੇ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਨੇੜੇ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਡੀਐਸਪੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਲੁਟੇਰਿਆਂ ਨੇ ਕੀਤਾ ਸੀ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕਤਲ ਅਤੇ ਲੁੱਟ-ਖੋਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਡੀਐਸਪੀ ਦਾ ਪੋਸਟਮਾਰਟਮ ਦੁਪਹਿਰ ਬਾਅਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

ਕੁਝ ਮੁਲਜ਼ਮਾਂ ਦੀ ਪਛਾਣ 

ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਡੀਐਸਪੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਨ੍ਹਾਂ ਨਾਲ ਝਗੜਾ ਹੋਇਆ ਤਾਂ ਉਨ੍ਹਾਂ ਨੇ ਡੀਐਸਪੀ ਦੀ ਪਿਸਤੌਲ ਖੋਹ ਲਈ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਡੀਐਸਪੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ ਕੁਝ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਡੀਐਸਪੀ ਦਾ ਅੰਤਿਮ ਸੰਸਕਾਰ ਅੱਜ ਕਪੂਰਥਲਾ ਦੇ ਪਿੰਡ ਖੋਜੇਵਾਲ ਵਿੱਚ ਕੀਤਾ ਜਾਵੇਗਾ।

5 ਟੀਮਾਂ ਨੇ ਕੀਤੀ ਜਾਂਚ 

ਦੱਸ ਦਈਏ ਕਿ ਦੇਰ ਸ਼ਾਮ ਤੱਕ ਕਰੀਬ 5 ਟੀਮਾਂ ਨੇ ਕ੍ਰਾਈਮ ਸੀਨ ਦੀ ਜਾਂਚ ਕੀਤੀ ਅਤੇ ਉਥੋਂ ਦੋ ਖੋਲ ਬਰਾਮਦ ਕੀਤੇ ਗਏ। ਜਦੋਂ ਖਾਲੀ ਖੋਲ ਨੂੰ ਜਾਂਚ ਲਈ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਉਕਤ ਸ਼ੈੱਲ ਡੀਐਸਪੀ ਦੇ ਹਥਿਆਰ ਦਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀ ਧਾਰਾ 302, 379-ਬੀ, 34 ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਡਾਕਟਰਾਂ ਦੇ ਪੈਨਲ ਨੇ ਕੀਤਾ ਪੋਸਟ ਮਾਰਟਮ 

ਮੰਗਲਵਾਰ ਦੁਪਹਿਰ ਨੂੰ ਡਾਕਟਰਾਂ ਦੇ ਪੈਨਲ ਨੇ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੈਨਲ ਵਿੱਚ ਡਾ. ਗਗਨ, ਡਾ. ਸੱਚਰ ਅਤੇ ਡਾ. ਤੇਜਸ ਸ਼ਾਮਲ ਸਨ। ਡਾਕਟਰਾਂ ਨੇ ਡੀਐਸਪੀ ਨੂੰ ਉਸ ਦਾ ਵਿਸੇਰਾ ਦੇ ਕੇ ਭੇਜ ਦਿੱਤਾ ਹੈ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਵੇਰਵੇ ਸਾਹਮਣੇ ਆਉਣਗੇ।

 

4 ਮਹੀਨਿਆਂ ਤੋਂ ਸੀ ਡਿਪਰੈਸ਼ਨ ਵਿੱਚ 

ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ ਦਲਬੀਰ ਸਿੰਘ ਦਾ ਫੋਨ ਟੁੱਟ ਗਿਆ ਸੀ। ਜਿਸ ਕਾਰਨ ਉਸ ਨੇ ਆਪਣੇ ਗੰਨਮੈਨ ਦੇ ਫ਼ੋਨ ਵਿੱਚ ਆਪਣੇ ਫ਼ੋਨ ਦਾ ਸਿਮ ਪਾ ਲਿਆ ਸੀ। ਘਟਨਾ ਸਮੇਂ ਉਸ ਕੋਲ ਕੋਈ ਫੋਨ ਨਹੀਂ ਸੀ। ਡੀਸੀਪੀ ਵਿਰਕ ਨੇ ਦੱਸਿਆ ਕਿ ਦਲਬੀਰ ਸਿੰਘ ਪਿਛਲੇ 4 ਮਹੀਨਿਆਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਦੇ ਨਾਲ ਹੀ ਇਸ ਘਟਨਾ ਦਾ ਪਿੰਡ ਮੰਡ ਵਿੱਚ ਕੁਝ ਦਿਨ ਪਹਿਲਾਂ ਹੋਈ ਲੜਾਈ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਜਾਂਚ ਕੀਤੀ ਗਈ ਹੈ।

ਇਹ ਵੀ ਪੜ੍ਹੋ