menu-icon
Punjabi Story Line
  • Home
  • News
  • Punjab
  • ਪੰਜਾਬ ਪੁਲਿਸ 'ਚ ਫਰਜ਼ੀ ਸਰਟੀਫਿਕੇਟ ਨਾਲ ਹਾਸਿਲ ਕੀਤੀ ਨੌਕਰੀ, ਵੈਰੀਫਿਕੇਸ਼ਨ ਦੌਰਾਨ ਖੁੱਲ੍ਹੀ ਪੋਲ 

ਪੰਜਾਬ ਪੁਲਿਸ 'ਚ ਫਰਜ਼ੀ ਸਰਟੀਫਿਕੇਟ ਨਾਲ ਹਾਸਿਲ ਕੀਤੀ ਨੌਕਰੀ, ਵੈਰੀਫਿਕੇਸ਼ਨ ਦੌਰਾਨ ਖੁੱਲ੍ਹੀ ਪੋਲ 

ਪੀਐਸਈਬੀ ਨੇ ਉਕਤ ਵਿਅਕਤੀ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕਰ ਦਿੱਤਾ ਹੈ। ਸਰਟੀਫਿਕੇਟ ਜ਼ਬਤ ਕਰ ਲਿਆ ਗਿਆ ਹੈ। ਨਾਲ ਹੀ ਇਸ ਸਬੰਧ ਵਿੱਚ ਆਪਣੀ ਰਿਪੋਰਟ ਪੁਲਿਸ ਨੂੰ ਭੇਜ ਦਿੱਤੀ ਹੈ। ਹੁਣ ਇਸ ਸਬੰਧੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। 

Date Updated Last Updated : 12 February 2025, 07:53 PM IST
Share:

ਜਾਅਲੀ ਸਰਟੀਫਿਕੇਟ ਦੀ ਮਦਦ ਨਾਲ ਪੰਜਾਬ ਪੁਲਿਸ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੱਲ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵਿੱਚ ਸਰਟੀਫਿਕੇਟਾਂ ਦੀ ਤਸਦੀਕ ਦੌਰਾਨ ਸਾਹਮਣੇ ਆਈ। ਜਾਂਚ ਤੋਂ ਬਾਅਦ ਪੀਐਸਈਬੀ ਨੇ ਉਕਤ ਵਿਅਕਤੀ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕਰ ਦਿੱਤਾ ਹੈ। ਸਰਟੀਫਿਕੇਟ ਜ਼ਬਤ ਕਰ ਲਿਆ ਗਿਆ ਹੈ। ਨਾਲ ਹੀ ਇਸ ਸਬੰਧ ਵਿੱਚ ਆਪਣੀ ਰਿਪੋਰਟ ਪੁਲਿਸ ਨੂੰ ਭੇਜ ਦਿੱਤੀ ਹੈ। ਹੁਣ ਇਸ ਸਬੰਧੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। 

ਸਰਟੀਫਿਕੇਟ ਲੁਧਿਆਣਾ ਬਣਾਇਆ ਗਿਆ

ਜਾਣਕਾਰੀ ਅਨੁਸਾਰ ਇਹ ਸਰਟੀਫਿਕੇਟ ਪੁਲਿਸ ਵੱਲੋਂ ਜਾਂਚ ਲਈ ਭੇਜਿਆ ਗਿਆ ਸੀ। ਸਰਟੀਫਿਕੇਟ ਦਸਵੀਂ ਜਮਾਤ ਦਾ ਸੀ ਅਤੇ ਲੁਧਿਆਣਾ ਜ਼ਿਲ੍ਹੇ ਦਾ ਸੀ। ਜਦੋਂ PSEB ਵੱਲੋਂ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਲ 2014 ਵਿੱਚ PSEB ਵੱਲੋਂ ਇਹ ਰੋਲ ਨੰਬਰ ਮਨਪ੍ਰੀਤ ਸਿੰਘ ਨਾਮ ਦੇ ਕਿਸੇ ਵੀ ਵਿਦਿਆਰਥੀ ਨੂੰ ਜਾਰੀ ਨਹੀਂ ਕੀਤਾ ਗਿਆ ਸੀ। ਜਿਸਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਰਟੀਫਿਕੇਟ ਜਾਅਲੀ ਹੈ। ਅਜਿਹੀ ਸਥਿਤੀ ਵਿੱਚ ਸਰਟੀਫਿਕੇਟ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ। ਵਰਨਣਯੋਗ ਹੈ ਕਿ 2 ਹਜ਼ਾਰ ਤੋਂ ਵੱਧ ਸਰਟੀਫਿਕੇਟ ਤਸਦੀਕ ਲਈ PSEB ਕੋਲ ਆਉਂਦੇ ਹਨ। 5 ਸਾਲਾਂ ਵਿੱਚ ਜਾਂਚ ਦੌਰਾਨ 50 ਤੋਂ ਵੱਧ ਜਾਅਲੀ ਸਰਟੀਫਿਕੇਟ ਫੜੇ ਗਏ ਹਨ। ਜਦੋਂਕਿ PSEB ਵਿੱਚ ਹਰ ਸਾਲ ਲਗਭਗ 7 ਲੱਖ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਿੰਦੇ ਹਨ। ਇਹ ਕੰਮ ਪੀਐਸਈਬੀ ਵੱਲੋਂ ਵੱਡੇ ਬੋਰਡਾਂ ਦੀ ਤਰਜ਼ 'ਤੇ ਕੀਤਾ ਜਾ ਰਿਹਾ ਹੈ।

Recent News