menu-icon
Punjabi Story Line
  • Home
  • News
  • Trending
  • ਕੰਕੜ ਨਹੀਂ, ਸਟ੍ਰਾ ਨਾਲ ਕਾਂ ਨੇ ਪੀਤਾ ਪਾਣੀ, ਵੀਡਿਓ ਦੇਖ ਹੈਰਾਨ ਲੋਕ, ਕਿਹਾ- Gen Z Crow

ਕੰਕੜ ਨਹੀਂ, ਸਟ੍ਰਾ ਨਾਲ ਕਾਂ ਨੇ ਪੀਤਾ ਪਾਣੀ, ਵੀਡਿਓ ਦੇਖ ਹੈਰਾਨ ਲੋਕ, ਕਿਹਾ- Gen Z Crow

ਸਮਾਂ ਬਦਲਣ ਨਾਲ ਅੱਜ ਦਾ ਕਾਂ ਵੀ ਬਦਲ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਕਾਂ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ ਅਤੇ ਲੋਕ ਕਾਂ ਨੂੰ 'Gen Z Crow' ਕਹਿ ਰਹੇ ਹਨ।

Date Updated Last Updated : 01 August 2026, 04:59 PM IST
Share:

ਨਵੀਂ ਦਿੱਲੀ: ਬਚਪਨ ਵਿੱਚ ਲਗਭਗ ਸਾਰਿਆਂ ਨੇ "ਪਿਆਸੇ ਕਾਂ" ਦੀ ਮਸ਼ਹੂਰ ਕਹਾਣੀ ਜਰੂਰ ਪੜ੍ਹੀ ਹੋਵੇਗੀ, ਜਿਸ ਵਿੱਚ ਕਾਂ ਘੜੇ ਵਿੱਚ ਕੰਕੜ ਸੁੱਟ ਕੇ ਪਾਣੀ ਨੂੰ ਉੱਪਰ ਲਿਆਉਂਦਾ ਹੈ ਅਤੇ ਆਪਣੀ ਪਿਆਸ ਬੁਝਾਉਂਦਾ ਹੈ। ਪਰ ਹੁਣ ਸਮਾਂ ਬਦਲਣ ਨਾਲ ਕਾਂ ਵੀ ਬਦਲ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਕਾਂ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ,  ਜਿਸ ਨੂੰ ਦੇਖਣ ਤੋਂ ਬਾਅਦ ਲੋਕ ਕਾਂ ਨੂੰ 'Gen Z Crow' ਕਾਂ ਦੱਸ ਰਹੇ ਹਨ। 

ਇਸ ਵਾਇਰਲ ਕਲਿੱਪ ਵਿੱਚ ਕਾਂ ਨਾ ਤਾਂ ਕੰਕੜ ਸੁੱਟਦਾ ਹੈ ਅਤੇ ਨਾ ਹੀ ਕੋਈ ਹੋਰ ਜੁਗਾੜ ਕਰਦਾ ਹੈ। ਉਹ ਸਿੱਧਾ ਸਟ੍ਰਾ ਦੀ ਵਰਤੋਂ ਕਰਕੇ ਪਾਣੀ ਪੀਂਦਾ ਦਿਖਾਈ ਦਿੰਦਾ ਹੈ।  

ਸਟ੍ਰਾ ਨਾਲ ਪਾਣੀ ਪੀਂਦਾ ਨਜ਼ਰ ਆਇਆ ਕਾਂ

ਵਾਇਰਲ ਵੀਡੀਓ ਵਿੱਚ ਇੱਕ ਕਾਂ ਪਾਣੀ ਨਾਲ ਭਰੇ ਇੱਕ ਗਿਲਾਸ ਤੋਂ ਪਾਣੀ ਪੀਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਦੋਂ ਉਹ ਸਫਲ ਨਹੀਂ ਹੁੰਦਾ ਤਾਂ ਕੁਝ ਦੇਰ ਬਾਅਦ ਉਹ ਆਪਣੀ ਚੋਚ ਨਾਲ ਨੇੜੇ ਪਈ ਸਟ੍ਰਾ ਚੁੱਕਦਾ ਹੈ ਅਤੇ ਉਸ ਨੂੰ ਗਿਲਾਸ ਵਿੱਚ ਪਾ ਦਿੰਦਾ ਹੈ। ਫਿਰ ਉਹ ਆਰਾਮ ਨਾਲ ਉਸੇ ਸਟ੍ਰਾ ਰਾਹੀਂ ਪਾਣੀ ਪੀਣਾ ਸ਼ੁਰੂ ਕਰ ਦਿੰਦਾ ਹੈ। ਪਿਆਸ ਬੁਝਾਉਣ ਤੋਂ ਬਾਅਦ ਕਾਂ ਉੱਡ ਜਾਂਦਾ ਹੈ।

ਕਾਂ ਦਾ ਇਹ ਅਨੋਖਾ ਤਰੀਕਾ ਦੇਖ ਲੋਕ ਹੈਰਾਨ ਹਨ ਅਤੇ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਬਚਪਨ ਦੀ ਕਹਾਣੀ ਨਾਲ ਜੋੜ ਰਹੇ ਹਨ ਲੋਕ

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਕਈ ਮਜ਼ੇਦਾਰ ਪ੍ਰਤੀਕਿਰਿਆਵਾਂ ਦਿੱਤੀਆਂ। ਕਈਆਂ ਨੇ ਆਪਣੇ ਬਚਪਨ ਦੀ "ਪਿਆਸੇ ਕਾਂ" ਵਾਲੀ ਕਹਾਣੀ ਨੂੰ ਯਾਦ ਕੀਤਾ।

ਕਈਆਂ ਦਾ ਕਹਿਣਾ ਹੈ ਕਿ ਸਮਾਂ ਬਦਲ ਗਿਆ ਹੈ, ਇਸ ਲਈ ਕਾਂ ਦਾ ਤਰੀਕਾ ਵੀ ਆਧੁਨਿਕ ਹੋ ਗਿਆ ਹੈ। ਇੱਕ ਯੂਜ਼ਰ ਨੇ ਲਿਖਿਆ, "ਇਹ ਤਾਂ ਬਹੁਤ ਹੀ ਸਮਝਦਾਰ ਕਾਂ ਹੈ।" 

ਕੁਝ ਯੂਜ਼ਰਾਂ ਨੇ ਮਜ਼ਾਕ ਵਿੱਚ ਲਿਖਿਆ ਕਿ ਹੁਣ ਕੰਕੜ ਸੁੱਟਣ ਦੀ ਲੋੜ ਨਹੀਂ ਰਹੀ, ਸਟ੍ਰਾ ਨਾਲ ਹੀ ਕੰਮ ਚੱਲ ਜਾਂਦਾ ਹੈ। ਇਸ ਕਰਕੇ ਕਈ ਲੋਕ ਇਸ ਨੂੰ "Gen Z Crow" ਦਾ ਨਾਂ ਦੇ ਰਹੇ ਹਨ। 

Recent News