menu-icon
Punjabi Story Line
  • Home
  • News
  • Punjab
  • ਕਲਯੁੱਗੀ ਮਾਂ ਦਾ ਕਾਰਨਾਮਾ,ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਖਵਾ ਪ੍ਰੇਮੀ ਨਾਲ ਭੱਜੀ,ਪਿਛੋਂ ਬੱਚੀ ਦੀ ਹੋਈ ਮੌਤ

ਕਲਯੁੱਗੀ ਮਾਂ ਦਾ ਕਾਰਨਾਮਾ,ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਖਵਾ ਪ੍ਰੇਮੀ ਨਾਲ ਭੱਜੀ,ਪਿਛੋਂ ਬੱਚੀ ਦੀ ਹੋਈ ਮੌਤ

ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਬੱਚੀ ਦੀ ਲਾਸ਼ ਲੈ ਕੇ ਥਾਣਾ ਲੋਪੋਕੇ ਪਹੁੰਚਿਆ ਅਤੇ ਇੰਨਸਾਫ ਦੀ ਮੰਗ ਕਰ ਰਿਹਾ ਹੈ।

Date Updated Last Updated : 06 December 2023, 01:03 PM IST
Share:

ਅੰਮ੍ਰਿਤਸਰ ਦੇ ਪਿੰਡ ਕੱਕੜ 'ਚ ਇਕ ਔਰਤ ਆਪਣੇ ਪਤੀ ਨਾਲ ਝਗੜਾ ਕਰਕੇ ਪ੍ਰੇਮੀ ਨਾਲ ਭੱਜ ਗਈ। ਜਾਣ ਤੋਂ ਪਹਿਲਾਂ ਉਸਨੇ ਪੂਰੇ ਪਰਿਵਾਰ ਨੂੰ ਰਾਤ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਖਵਾ ਦਿੱਤੀਆਂ। ਔਰਤ ਦੇ ਭੱਜਣ ਤੋਂ ਬਾਅਦ ਉਸ ਦੀ 11 ਮਹੀਨੇ ਦੀ ਬੇਟੀ ਦੀ ਸਿਹਤ ਵਿਗੜ ਗਈ। ਮਾਸੂਮ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।

 

ਪਤੀ ਨਾਲ ਚੱਲ ਰਿਹਾ ਸੀ ਝਗੜਾ

ਹੀਰਾ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਉਸ ਦੀ ਪਤਨੀ ਲਕਸ਼ਮੀ ਕੌਰ ਸਾਰੇ ਪਰਿਵਾਰ ਨੂੰ ਰੋਟੀ ਵਿੱਚ ਨਸ਼ੀਲੀਆਂ ਗੋਲੀਆਂ ਖਵਾ ਕੇ ਭੱਜ ਗਈ। ਸਾਰਾ ਪਰਿਵਾਰ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਨਸ਼ੇ ਵਿੱਚ ਸੁੱਤਾ ਰਿਹਾ। ਜਦੋਂ ਸਵੇਰੇ ਜਾਗਿਆ ਤਾਂ 11 ਮਹੀਨੇ ਦੀ ਨਿਮਰਤ ਦੀ ਤਬੀਅਤ ਵਿਗੜ ਚੁੱਕੀ ਸੀ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 

ਪ੍ਰੇਮੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ

ਪੁਲਿਸ ਨੇ ਕਾਰਵਾਈ ਕਰਦੇ ਹੋਏ ਲਕਸ਼ਮੀ ਕੌਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦਾ ਪ੍ਰੇਮੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਫਿਲਹਾਲ ਦੋਸ਼ੀ ਲਕਸ਼ਮੀ ਨੀਂਦ ਦੀਆਂ ਗੋਲੀਆਂ ਦੇਣ ਨੂੰ ਲੈ ਕੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਹਿ ਰਹੀ ਹੈ। ਥਾਣਾ ਲੋਪੋਕੇ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਦੀ ਰਿਪੋਰਟ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Tags :

Recent News