menu-icon
Punjabi Story Line
  • Home
  • News
  • Punjab
  • ਮੋਗਾ 'ਚ ਡਕੈਤੀ ਤੋਂ ਪਹਿਲਾ ਹੀ ਪੁਲਿਸ ਨੇ 7 ਬਦਮਾਸ਼ ਕੀਤੇ ਗ੍ਰਿਫਤਾਰ, ਪਿਸਤੌਲ, ਮੋਬਾਇਲ ਅਤੇ ਬਾਈਕ ਬਰਾਮਦ

ਮੋਗਾ 'ਚ ਡਕੈਤੀ ਤੋਂ ਪਹਿਲਾ ਹੀ ਪੁਲਿਸ ਨੇ 7 ਬਦਮਾਸ਼ ਕੀਤੇ ਗ੍ਰਿਫਤਾਰ, ਪਿਸਤੌਲ, ਮੋਬਾਇਲ ਅਤੇ ਬਾਈਕ ਬਰਾਮਦ

ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਡਕੈਤੀ, ਕਤਲ ਅਤੇ ਲੁੱਟ ਆਮ ਜਿਹੀ ਗੱਲ ਹੋ ਗਈ ਹੈ। ਸੋਮਵਾਰ ਸਵੇਰੇ ਪਹਿਲਾਂ ਜਲੰਧਰ ਤੋਂ ਇੱਕ ਫੈਕਟਰੀ ਮਾਲਿਕ ਦੀ ਹੱਤਿਆ ਦੀ ਖਬਰ ਸਾਹਮਣੇ ਆਈ ਅਤੇ ਹੁਣ ਮੋਗਾ ਪੁਲਿਸ ਨੇ 7 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਕਿ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਇਲੈਕਸ਼ਨ ਵਿੱਚ ਸੂਬੇ ਦੀ ਸੁਰੱਖਿਆ ਸਖਤ ਕੀਤੀ ਹੋਈ ਹੈ ਪਰ ਇਸਦੇ ਬਾਵਜੂਦ ਵੀ ਅਪਰਾਧਿਕ ਗਤੀਵਿਧੀਆਂ ਵੱਧ ਰਹੀਆਂ ਹਨ। ਜਿੰਮੇਵਾਰ ਕੌਣ ਹੈ ਇਸਦਾ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ।

Date Updated Last Updated : 15 April 2024, 03:46 PM IST
Share:

ਪੰਜਾਬ ਨਿਊਜ। ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 10 ਦੋਸ਼ੀਆਂ 'ਚੋਂ 7 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਤਿੰਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲੀਸ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਸੱਤ ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਤੇ ਹੋਰ ਕਈ ਹਥਿਆਰ ਬਰਾਮਦ ਹੋਏ ਹਨ।

ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਦੇ ਡੀ.ਐਸ.ਪੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਕਿਤੇ ਲੁੱਟ ਦੀ ਯੋਜਨਾ ਬਣਾ ਰਹੇ ਹਨ। ਥਾਣਾ ਸਦਰ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਏਐਸਆਈ ਪ੍ਰਿਤਪਾਲ ਸਿੰਘ ਨੇ ਮੌਕੇ ’ਤੇ ਛਾਪਾ ਮਾਰ ਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।

ਸਾਰੇ ਗ੍ਰਿਫਤਾਰ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈਣ ਦੀ ਤਿਆਰੀ 

ਪੁਲਿਸ ਉਨ੍ਹਾਂ ਦੀ ਵੀ ਭਾਲ ਕਰ ਰਹੀ ਹੈ। ਮੁੱਢਲੀ ਤਫਤੀਸ਼ ਦੌਰਾਨ ਮੌਕੇ ਤੋਂ ਫੜੇ ਗਏ ਗਿਰੋਹ ਦੇ ਸੱਤ ਮੈਂਬਰਾਂ ਨੇ ਮੰਨਿਆ ਕਿ ਉਹ ਅਕਸਰ ਹਥਿਆਰਾਂ ਦੀ ਮਦਦ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਗਰੋਹ ਕੋਲੋਂ ਇੱਕ ਪਿਸਤੌਲ, ਸੱਤ ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਅਤੇ ਹੋਰ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲੀਸ ਇਨ੍ਹਾਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।

Recent News