menu-icon
Punjabi Story Line
  • Home
  • News
  • Punjab
  • Mohali: ਸਟੋਰੇਜ ਟੈਂਕੀ 'ਚ ਡੁੱਬੀ ਡੇਢ ਸਾਲ ਦੀ ਬੱਚੀ, ਪਰਿਵਾਰ ਨੇ ਬਾਲਟੀਆਂ ਨਾਲ ਕੱਢਿਆ ਪਾਣੀ, ਮੌਤ

Mohali: ਸਟੋਰੇਜ ਟੈਂਕੀ 'ਚ ਡੁੱਬੀ ਡੇਢ ਸਾਲ ਦੀ ਬੱਚੀ, ਪਰਿਵਾਰ ਨੇ ਬਾਲਟੀਆਂ ਨਾਲ ਕੱਢਿਆ ਪਾਣੀ, ਮੌਤ

ਪਰਿਵਾਰ ਉਸਨੂੰ ਚੁੱਕ ਕੇ ਤੁਰੰਤ ਸਥਾਨਕ ਡਾਕਟਰ ਕੋਲ ਲੈ ਗਿਆ। ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਫੇਜ਼-6 ਮੁਹਾਲੀ ਲਿਜਾਣ ਲਈ ਕਿਹਾ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਦੌਰਾਨ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ।

Date Updated Last Updated : 03 March 2024, 01:05 PM IST
Share:

Punjab News: ਮੋਹਾਲੀ ਦੇ ਸੈਕਟਰ 89 'ਚ ਖੇਡਦੇ ਹੋਏ ਡੇਢ ਸਾਲ ਦੀ ਬੱਚੀ ਪਾਣੀ ਦੀ ਸਟੋਰੇਜ ਟੈਂਕੀ 'ਚ ਡਿੱਗ ਗਈ। ਕੁਝ ਸਮੇਂ ਬਾਅਦ ਜਦੋਂ ਲੜਕੀ ਨਜ਼ਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕਰ ਦਿੱਤੀ। ਇਧਰ-ਉਧਰ ਦੇਖਿਆ ਪਰ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਸ ਤੋਂ ਬਾਅਦ ਪਿਤਾ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀ ਬੇਟੀ ਪਾਣੀ ਦੀ ਸਟੋਰੇਜ ਟੈਂਕੀ ਵੱਲ ਜਾ ਸਕਦੀ ਹੈ। ਇਸ ਤੋਂ ਬਾਅਦ ਪਰਿਵਾਰ ਨੇ ਬਾਲਟੀਆਂ ਨਾਲ ਟੈਂਕੀ 'ਚੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਥੋੜੀ ਦੇਰ ਬਾਅਦ ਬੱਚੀ ਪਾਣੀ ਵਿੱਚ ਡਿੱਗੀ ਦਿਖਾਈ ਦਿੱਤੀ। ਪਰਿਵਾਰ ਉਸਨੂੰ ਚੁੱਕ ਕੇ ਤੁਰੰਤ ਸਥਾਨਕ ਡਾਕਟਰ ਕੋਲ ਲੈ ਗਿਆ। ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਫੇਜ਼-6 ਮੁਹਾਲੀ ਲਿਜਾਣ ਲਈ ਕਿਹਾ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਦੌਰਾਨ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ।

ਪਿਤਾ ਗਿਆ ਸੀ ਕੰਮ ਤੇ

ਮ੍ਰਿਤਕ ਲੜਕੀ ਜਾਨਵੀ ਦੇ ਪਿਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਭਾਂਡੇ ਧੋ ਰਹੀ ਸੀ ਅਤੇ ਉਨ੍ਹਾਂ ਦੀ ਬੇਟੀ ਜਾਨਵੀ ਕਿਤੇ ਨਜ਼ਰ ਨਹੀਂ ਆਈ। ਇਸ ਤੋਂ ਬਾਅਦ ਉਸ ਨੇ ਆਲੇ-ਦੁਆਲੇ ਦੇਖਿਆ ਪਰ ਉਹ ਦਿਖਾਈ ਨਹੀਂ ਦਿੱਤੀ। ਇਸ ਤੋਂ ਬਾਅਦ ਉਹ ਗੁਆਂਢੀਆਂ ਕੋਲ ਵੀ ਗਿਆ ਪਰ ਉਸਦਾ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਉਸ ਦੀ ਨਜ਼ਰ ਜ਼ਮੀਨਦੋਜ਼ ਖੁੱਲ੍ਹੀ ਪਾਣੀ ਦੀ ਟੈਂਕੀ 'ਤੇ ਪਈ। ਉਨ੍ਹਾਂ ਨੇ ਸ਼ੱਕ ਹੋਇਆ ਕਿ ਬੱਚੀ ਉਸ ਵਿੱਚ ਡਿੱਗ ਸਕਦੀ ਹੈ।

 

Recent News