menu-icon
Punjabi Story Line
  • Home
  • News
  • Punjab
  • ਭਗਵੰਤ ਮਾਨ 'ਤੇ ਨਵਜੋਤ ਸਿੱਧੂ ਦਾ ਹਮਲਾ, ਕਿਹਾ - 'ਥੋਥਾ ​​ਚਨਾ ਬਾਜੇ ਘਨਾ'...

ਭਗਵੰਤ ਮਾਨ 'ਤੇ ਨਵਜੋਤ ਸਿੱਧੂ ਦਾ ਹਮਲਾ, ਕਿਹਾ - 'ਥੋਥਾ ​​ਚਨਾ ਬਾਜੇ ਘਨਾ'...

ਸੀਐਮ ਮਾਨ ਵੱਲੋਂ ਇੱਕ ਸੀ ਕਾਂਗਰਸ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਾਂਗਰਸ ਦਾ ਸਾਬਕਾ ਪ੍ਰਧਾਨ ਗਰਜੇ। ਸਿੱਧੂ ਨੇ ਇਹ ਚੈਲੇਂਜ ਵੀ ਕਰ ਦਿੱਤਾ ਕਿ ਜੇਕਰ ਰੋਕ ਹੁੰਦਾ ਤਾਂ ਰੋਕ ਲਿਓ। 

Date Updated Last Updated : 03 January 2024, 10:29 PM IST
Share:

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਹੈ ਕਿ 'ਥੋਥਾ ​​ਚਨਾ ਬਾਜੇ ਘਨਾ'...। ਨਵਜੋਤ ਸਿੱਧੂ ਨੇ ਇਹ ਜਵਾਬੀ ਹਮਲਾ ਸੀਐਮ ਭਗਵੰਤ ਮਾਨ ਵੱਲੋਂ ਇੱਕ ਸੀ ਕਾਂਗਰਸ ਕਹਿਣ 'ਤੇ ਦਿੱਤਾ। ਨਵਜੋਤ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਸ਼ਰਮ ਕਰੋ, ਕਾਂਗਰਸ ਪਹਿਲਾਂ ਵੀ ਸੀ ਤੇ ਹਮੇਸ਼ਾ ਰਹੇਗੀ। ਉਨ੍ਹਾਂ ਚੁਣੌਤੀ ਦਿੱਤੀ ਕਿ ਰੋਕ ਸਕਦੇ ਹੋ ਤਾਂ ਰੋਕ ਲਵੋ। ਦੱਸ ਦਈਏ ਕਿ ਇਸਤੋਂ ਪਹਿਲਾਂ ਸੀਐਮ ਨੇ ਕਿਹਾ ਸੀ ਕਿ ਜੇਕਰ ਕੋਈ ਮਾਂ ਆਪਣੇ ਬੱਚੇ ਨੂੰ ਕਹਾਣੀ ਸੁਣਾਵੇਗੀ ਤਾਂ ਉਹ ਕਹੇਗੀ ਕਿ ਇੱਕ ਸੀ ਕਾਂਗਰਸ।  ਜਵਾਬ 'ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ  ਹਮਲਾ ਕੀਤਾ। 

ਆਪ ਨੂੰ ਅੱਧਾ ਫੀਸਦੀ ਵੋਟਾਂ ਵੀ ਨਹੀਂ ਮਿਲੀਆਂ

ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਵਿੱਚ ਕਿਹਾ ਕਿ ਪੰਜਾਬ ਦੇ ਸੀਐਮ ਮਾਨ ਕਿਸ ਬਾਰੇ ਗੱਲ ਕਰ ਰਹੇ ਹਨ? ਪਿਛਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਮਿਲੀਆਂ ਹਨ। ਇਹ ਭਾਜਪਾ ਨਾਲੋਂ 10 ਲੱਖ ਵੱਧ ਹਨ। ਇਨ੍ਹਾਂ 5 ਸੂਬਿਆਂ 'ਚੋਂ 'ਆਪ' ਪਾਰਟੀ ਨੇ 3 ਸੂਬਿਆਂ 'ਚ ਚੋਣਾਂ ਲੜੀਆਂ ਸਨ। ਆਪ ਨੂੰ ਇਨ੍ਹਾਂ ਚੋਣਾਂ 'ਚ ਅੱਧਾ ਫੀਸਦੀ ਵੀ ਵੋਟਾਂ ਨਹੀਂ ਮਿਲੀਆਂ। ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਦਾ ਮੁੱਖ ਮੰਤਰੀ ਕਹਿੰਦੇ ਹੋ। ਤੁਹਾਡੀ ਨੈਸ਼ਨਲ ਪਾਰਟੀ ਕੋਲ ਲੋਕ ਸਭਾ ਵਿੱਚ ਸਿਰਫ ਇੱਕ ਸੀਟ ਹੈ। ਉਹ ਵੀ ਕਾਂਗਰਸ ਤੋਂ ਉਧਾਰੀ ਮੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੋਲਣ ਤੋਂ ਬਚਣਾ ਚਾਹੀਦਾ ਹੈ। 

Recent News