menu-icon
Punjabi Story Line
  • Home
  • News
  • Punjab
  • ਅੰਮ੍ਰਿਤਸਰ 'ਚ ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣ 'ਤੇ ਗੁਆਂਢੀ ਨੇ ਸੁਤੇ ਪਏ ਪਰਿਵਾਰ 'ਤੇ ਚੜ੍ਹਾਈ ਕਾਰ, ਹਾਦਸੇ ਵਿੱਚ ਔਰਤ ਦੀ ਮੌਤ

ਅੰਮ੍ਰਿਤਸਰ 'ਚ ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣ 'ਤੇ ਗੁਆਂਢੀ ਨੇ ਸੁਤੇ ਪਏ ਪਰਿਵਾਰ 'ਤੇ ਚੜ੍ਹਾਈ ਕਾਰ, ਹਾਦਸੇ ਵਿੱਚ ਔਰਤ ਦੀ ਮੌਤ

ਘਰ ਵਿੱਚ ਔਰਤਾਂ ਹੋਣ ਕਾਰਨ ਸਵਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਨੂੰ ਰੋਕ ਕੇ ਉਸ ਨੂੰ ਅਜਿਹੇ ਗੀਤ ਨਾ ਚਲਾਉਣ ਲਈ ਕਿਹਾ ਸੀ। ਇਸ ਮਾਮਲੇ ਨੂੰ ਲੈ ਕੇ ਰਣਜੀਤ ਸਿੰਘ ਨੇ ਉਸ ਨਾਲ ਰੰਜਿਸ਼ ਰੱਖੀ ਹੋਈ ਸੀ। ਜਿਸ ਦੇ ਚਲਦੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Date Updated Last Updated : 07 December 2023, 04:05 PM IST
Share:

ਅੰਮ੍ਰਿਤਸਰ ਦੇ ਪਿੰਡ ਭਿੰਡੀਸੈਦਾ ਵਿੱਚ ਇੱਕ ਵਿਅਕਤੀ ਵੱਲੋਂ ਗੁਆਂਢੀ ਪਰਿਵਾਰ ਉੱਤੇ ਬੋਲੈਰੋ ਕਾਰ ਚੜਾ ਦਿੱਤੀ ਗਈ ਸੀ। ਇਸ ਘਟਨਾ 'ਚ ਜ਼ਖਮੀ ਹੋਈ ਔਰਤ ਦੀ ਹਸਪਤਾਲ 'ਚ ਇਕ ਮਹੀਨੇ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ ਹੈ। ਮੁਲਜ਼ਮ ਰਾਤ ਸਮੇਂ ਕਾਰ ਵਿੱਚ ਅਸ਼ਲੀਲ ਗੀਤ ਵਜਾਉਂਦਾ ਸੀ ਅਤੇ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਕੀ ਹੈ ਮਾਮਲਾ

ਪੀੜਤ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਰਮਜੀਤ ਕੌਰ ਨਾਲ ਪਿੰਡ ਭਿੰਡੀ ਵਿੱਚ ਰਹਿੰਦਾ ਸੀ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਮੁਲਜ਼ਮ ਰਣਜੀਤ ਸਿੰਘ ਉਸ ਦਾ ਗੁਆਂਢੀ ਹੈ ਅਤੇ ਹਰ ਰੋਜ਼ ਘਰ ਦੇ ਬਾਹਰ ਖਾਲੀ ਜਗ੍ਹਾ ਵਿੱਚ ਆਪਣੀ ਕਾਰ ਪਾਰਕ ਕਰਦਾ ਹੈ। ਜਦੋਂ ਵੀ ਉਹ ਰਾਤ ਨੂੰ ਆਪਣੀ ਕਾਰ ਪਾਰਕ ਕਰਦਾ ਹੈ ਤਾਂ ਕਾਰ ਵਿੱਚ ਅਸ਼ਲੀਲ ਗੀਤ ਵਜਾਉਂਦਾ ਹੈ। 

ਪਰਿਵਾਰਕ ਮੈਂਬਰਾ 'ਤੇ ਕੀਤਾ ਹਮਲਾ

ਸਵਿੰਦਰ ਸਿੰਘ ਨੇ ਦੱਸਿਆ ਕਿ 9 ਨਵੰਬਰ ਦੀ ਰਾਤ ਨੂੰ ਜਦੋਂ ਉਸ ਦਾ ਪੂਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਬੂਟਾ ਅਤੇ ਮੇਹਰ ਸਿੰਘ ਨਾਲ ਮਿਲ ਕੇ ਕਾਰ ਸਮੇਤ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਕੇ ਵੱਖ-ਵੱਖ ਮੰਜਿਆਂ 'ਤੇ ਸੁੱਤੇ ਪਏ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰ ਦਿੱਤਾ। ਇਸ ਵਿੱਚ ਉਹ ਅਤੇ ਉਸਦੀ ਪਤਨੀ ਕਰਮਜੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਦੋਵਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਵਿੰਦਰ ਸਿੰਘ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਸੀ, ਜਦੋਂ ਕਿ ਹਸਪਤਾਲ ਵਿੱਚ ਦਾਖ਼ਲ ਉਸ ਦੀ ਪਤਨੀ ਕਰਮਜੀਤ ਕੌਰ ਦੀ 7 ਦਸੰਬਰ ਨੂੰ ਮੌਤ ਹੋ ਗਈ ਸੀ।

ਕੀ ਕਹਿਣਾ ਹੈ ਪੁਲਿਸ ਦਾ

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਭਿੰਡੀਸੈਦਾ ਥਾਣੇ ਦੇ ਏਐਸਆਈ ਅਗਿਆਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਬੂਟਾ ਅਤੇ ਮੇਹਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Tags :

Recent News