menu-icon
Punjabi Story Line
  • Home
  • News
  • Punjab
  • ਹੁਣ ਪਾਵਰਕਾਮ ਕੇ ਕੱਚੇ ਮੁਲਾਜ਼ਮਾਂ ਨੂੰ ਵੀ ਮਿਲਣ ਜਾ ਰਹੀ ਇਹ ਵੱਡੀ ਸੁਵਿਧਾ

ਹੁਣ ਪਾਵਰਕਾਮ ਕੇ ਕੱਚੇ ਮੁਲਾਜ਼ਮਾਂ ਨੂੰ ਵੀ ਮਿਲਣ ਜਾ ਰਹੀ ਇਹ ਵੱਡੀ ਸੁਵਿਧਾ

Powercom ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਕੱਚਾ ਮੁਲਾਜ਼ਮ ਬਿਜਲੀ ਦਾ ਝਟਕਾ ਲੱਗਣ ਕਾਰਨ ਜ਼ਖ਼ਮੀ ਹੋ ਜਾਂਦਾ ਹੈ ਜਾਂ ਮਰਦਾ ਹੈ ਤਾਂ ਉਸ ਨੂੰ ਪੱਕੇ ਮੁਲਾਜ਼ਮਾਂ ਵਾਂਗ ਹੀ ਮੁਆਵਜ਼ਾ ਮਿਲੇਗਾ। ਇਹ ਹੁਕਮ ਪਾਵਰਕਾਮ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਨੀਤੀ ਤਹਿਤ ਪੱਤਰ ਵਿੱਚ ਜਾਰੀ ਕੀਤੇ ਗਏ ਹਨ।

Date Updated Last Updated : 26 December 2023, 11:53 AM IST
Share:

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (Powercom) ਨੇ ਕੱਚੇ ਮੁਲਾਜ਼ਮਾਂ ਨੂੰ ਵੱਡੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਹੁਣ ਕੱਚੇ ਮੁਲਾਜ਼ਮਾਂ ਨਾਲ ਡਿਊਟੀ ਦੌਰਾਨ ਕੋਈ ਹਾਦਸਾ ਵਾਪਰਦਾ ਹੈ ਤਾਂ ਸੂਬਾ ਸਰਕਾਰ ਵਲੋਂ ਉਸਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪਹਿਲੇ ਇਹ ਮੁਆਵਜ਼ਾ ਸਿਰਫ਼ ਪੱਕੇ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਸੀ, ਪਰ ਹੁਣ  ਕੱਚੇ ਮੁਲਾਜ਼ਮਾਂ ਨੂੰ ਵੀ ਸੁਵਿਧਾ ਮਿਲਣੀ ਸ਼ੁਰੂ ਹੋ ਗਈ ਹੈ। Powercom ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਕੱਚਾ ਮੁਲਾਜ਼ਮ ਬਿਜਲੀ ਦਾ ਝਟਕਾ ਲੱਗਣ ਕਾਰਨ ਜ਼ਖ਼ਮੀ ਹੋ ਜਾਂਦਾ ਹੈ ਜਾਂ ਮਰਦਾ ਹੈ ਤਾਂ ਉਸ ਨੂੰ ਪੱਕੇ ਮੁਲਾਜ਼ਮਾਂ ਵਾਂਗ ਹੀ ਮੁਆਵਜ਼ਾ ਮਿਲੇਗਾ। ਇਹ ਹੁਕਮ ਪਾਵਰਕਾਮ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਨੀਤੀ ਤਹਿਤ ਪੱਤਰ ਵਿੱਚ ਜਾਰੀ ਕੀਤੇ ਗਏ ਹਨ। ਇਸ ਨੀਤੀ ਵਿੱਚ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਪਾਵਰਕਾਮ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਠੇਕੇ ’ਤੇ ਕੰਮ ਕਰਦੇ ਹਨ। ਨੋਟਿਸ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਹੁਣ ਸੀਐਚਬੀ ਤੋਂ ਇਲਾਵਾ ਠੇਕਾ ਮੁਲਾਜ਼ਮਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਤਹਿਤ ਮੁਆਵਜ਼ਾ ਦਿੱਤਾ ਜਾਵੇਗਾ।

ਬੀਮਾ ਅਧੀਨ ਰਾਸ਼ੀ 5 ਤੋਂ 10 ਲੱਖ ਰੁਪਏ ਕੀਤੀ ਤੈਅ 

ਜਾਰੀ ਹੁਕਮਾਂ ਅਨੁਸਾਰ ਸਮੂਹ ਬੀਮਾ ਅਧੀਨ ਰਾਸ਼ੀ 5 ਲੱਖ ਤੋਂ 10 ਲੱਖ ਰੁਪਏ ਤੈਅ ਕੀਤੀ ਗਈ ਹੈ। ਮੁਲਾਜ਼ਮਾਂ ਨੂੰ ਉਸ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਦੱਸ ਦੇਈਏ ਕਿ ਅਜਿਹਾ ਮੁਆਵਜ਼ਾ ਸਿਰਫ਼ ਪੱਕੇ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਂਦਾ ਸੀ। ਪਰ ਹੁਣ ਪੱਕੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਤਰਜ਼ 'ਤੇ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਪੈਸੇ ਦਿੱਤੇ ਜਾਣਗੇ। ਸਭ ਤੋਂ ਵੱਧ ਠੇਕਾ ਮੁਲਾਜ਼ਮ ਜਲੰਧਰ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਤਾਇਨਾਤ ਹਨ। ਨਾਲ ਹੀ ਪਾਵਰਕਾਮ ਨੂੰ ਪੱਕੇ ਮੁਲਾਜ਼ਮਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਲਾਈਨਮੈਨ, ਜੋ ਦਿਨ ਵੇਲੇ ਕੰਮ ਕਰਦਾ ਹੈ। ਉਸਦੀ ਡਿਊਟੀ ਜਿਆਦਾਤਰ ਰਾਤ ਦੇ ਸਮੇਂ ਲਗਾਈ ਜਾਂਦੀ ਹੈ। ਆਊਟੇਜ ਨੂੰ ਘੱਟ ਕਰਨ ਲਈ ਪਾਵਰਕਾਮ ਨੇ ਸੀਐਚਬੀ ਟੀਮਾਂ ਹਾਇਰ ਕੀਤੀਆਂ ਹਨ। ਜਿਸ ਰਾਹੀਂ ਨੁਕਸ ਦੂਰ ਕੀਤੇ ਜਾਂਦੇ ਹਨ। ਹੁਣ ਤੱਕ ਜੋ ਵੀ ਹਾਦਸੇ ਹੋਏ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਸੀਐਚਬੀ ਕਰਮਚਾਰੀ ਹਨ। CHB ਕਰਮਚਾਰੀਆਂ ਨੂੰ ਆਊਟਸੋਰਸਿੰਗ ਕਰਮਚਾਰੀ ਮੰਨਿਆ ਜਾਂਦਾ ਹੈ।

Recent News