menu-icon
Punjabi Story Line
  • Home
  • News
  • Punjab
  • ਪਾਰਟੀ ਪ੍ਰਧਾਨ ਦੀ ਘੁੜਕੀ ਦਾ ਕੋਈ ਅਸਰ ਨਹੀਂ, ਸਿੱਧੂ ਦਾ ਵੱਖਰਾ ਅਲਾਪ ਜਾਰੀ

ਪਾਰਟੀ ਪ੍ਰਧਾਨ ਦੀ ਘੁੜਕੀ ਦਾ ਕੋਈ ਅਸਰ ਨਹੀਂ, ਸਿੱਧੂ ਦਾ ਵੱਖਰਾ ਅਲਾਪ ਜਾਰੀ

ਇੰਨਾ ਹੀ ਨਹੀਂ ਪਾਰਟੀ ਦੇ ਨਵ-ਨਿਯੁਕਤ ਇੰਚਾਰਜ ਦੇਵੇਂਦਰ ਯਾਦਵ 3 ਦਿਨਾਂ ਤੋਂ ਚੰਡੀਗੜ੍ਹ 'ਚ ਸਨ, ਪਰ ਉਨ੍ਹਾਂ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਵੀ ਸਿੱਧੂ ਹਾਜ਼ਰ ਨਹੀਂ ਹੋਏ। ਉਹ ਉਨ੍ਹਾਂ ਨਾਲ ਹੋਟਲ ਵਿੱਚ ਵੱਖਰੇ ਤੌਰ ਤੇ ਮੁਲਾਕਾਤ ਕਰਨ ਪਹੁੰਚੇ ਸਨ।

Date Updated Last Updated : 11 January 2024, 09:48 AM IST
Share:

ਹਾਈਲਾਈਟਸ

  • ਸਿੱਧੂ ਨੇ ਹੁਣ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ

ਕਾਂਗਰਸੀ ਆਗੂਆਂ ਦੀ ਆਪਸੀ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਮੁਸੀਬਤ ਪੈਦਾ ਕਰ ਸਕਦੀ ਹੈ। ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਖਰਾ ਹੀ ਰਾਗ ਅਲਾਪ ਰਹੇ ਹਨ, ਜਿਸ ਕਾਰਨ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਉਨ੍ਹਾਂ ਸਿੱਧੂ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਕਹੀ ਹੈ, ਪਰ ਇਸ ਦੇ ਉਲਟ ਸਿੱਧੂ ਨੇ ਹੁਣ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਵੀ ਪਾਈ ਹੈ, ਜਿਸ 'ਚ ਕਾਫੀ ਨਾਰਾਜਗੀ ਜ਼ਾਹਰ ਕੀਤਾ ਗਿਆ ਹੈ। ਹਾਲਾਂਕਿ ਸਿੱਧੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਨ। ਉਹ ਹਰ ਉਸ ਥਾਂ 'ਤੇ ਜਾਣਗੇ ਜਿੱਥੇ ਪਾਰਟੀ ਵਰਕਰ ਪ੍ਰੋਗਰਾਮ ਕਰਨਗੇ। ਭਾਵੇਂ ਉੱਥੇ ਸਿਰਫ਼ ਕੁੱਝ ਲੋਕ ਹੀ ਇਕੱਠੇ ਹੋਣ।

ਲਗਾਤਾਰ ਦੂਰ ਜਾ ਰਹੇ ਪਾਰਟੀ ਤੋਂ

ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੀ ਬੀਮਾਰੀ ਕਾਰਨ ਪਹਿਲਾਂ ਘੱਟ ਸਰਗਰਮ ਸਨ। ਉਨ੍ਹਾਂ ਨੇ ਦਸੰਬਰ ਦੇ ਸ਼ੁਰੂ ਵਿੱਚ ਦੁਬਾਰਾ ਅਹੁਦਾ ਸੰਭਾਲਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਪਾਰਟੀ ਤੋਂ ਦੂਰ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰੈਲੀਆਂ ਨੂੰ ਆਪਣੀ ਤਾਕਤ ਬਣਾਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਂਗਰਸ ਦੇ ਅੰਦਰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਵੱਖਰਾ ਅਖਾੜਾ ਬਣਾਉਣ ਦੀ ਬਜਾਏ ਪਾਰਟੀ ਪਲੇਟਫਾਰਮ ’ਤੇ ਆਉਣ ਲਈ ਕਿਹਾ ਹੈ, ਪਰ ਸਿੱਧੂ ਆਪਣੇ ਰਾਹ 'ਤੇ ਚੱਲ ਰਹੇ ਹਨ। 

 

ਬੁੱਘੀਪੁਰਾ ਬਾਈਪਾਸ 'ਤੇ ਹੋਵੇਗੀ ਰੈਲੀ

ਮੋਗਾ 'ਚ ਸਿੱਧੂ ਦੀ ਰੈਲੀ ਬੁੱਘੀਪੁਰਾ ਬਾਈਪਾਸ 'ਤੇ ਹੋਵੇਗੀ। ਉਨ੍ਹਾਂ ਦੀ ਇਹ ਰੈਲੀ ਵੀ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਦੇ ਬੈਨਰ ਹੇਠ ਹੋਵੇਗੀ। ਰੈਲੀ ਲਈ ਜਾਰੀ ਕੀਤੇ ਗਏ ਪੋਸਟਰ ਵਿੱਚ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦੇਵੇਂਦਰ ਯਾਦਵ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਦਾਕਾਰ ਸੋਨੂੰ ਸੋਦੂ ਦੀ ਭੈਣ ਅਤੇ ਪੰਜਾਬ ਕਾਂਗਰਸ ਆਗੂ ਮਾਲਵਿਕਾ ਸੂਦ ਦੀਆਂ ਤਸਵੀਰਾਂ ਨੂੰ ਵੀ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਧਰਮਪਾਲ ਸਿੰਘ ਨਿਹਾਲ ਸਿੰਘ ਅਤੇ ਹਲਕਾ ਮੋਗਾ ਦੀ ਫੋਟੋ ਹੈ।

Recent News