menu-icon
Punjabi Story Line
  • Home
  • News
  • Punjab
  • ਪੰਜਾਬ ਦੇ ਇਸ ਪਿੰਡ ਅੰਦਰ ਫੋਟੋਗ੍ਰਾਫੀ ਦੀ ਮਨਾਹੀ, DC ਨੇ ਜਾਰੀ ਕੀਤੇ ਹੁਕਮ

ਪੰਜਾਬ ਦੇ ਇਸ ਪਿੰਡ ਅੰਦਰ ਫੋਟੋਗ੍ਰਾਫੀ ਦੀ ਮਨਾਹੀ, DC ਨੇ ਜਾਰੀ ਕੀਤੇ ਹੁਕਮ

ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਫੋਟੋਗ੍ਰਾਫੀ ਲਈ ਵਰਜਿਤ ਸਥਾਨ ਘੋਸਿ਼ਤ ਕੀਤਾ ਹੈ। ਮਨਾਹੀ ਦੇ ਇਹ ਹੁਕਮ 13 ਅਪ੍ਰੈਲ, 2025 ਤੱਕ ਲਾਗੂ ਰਹਿਣਗੇ।

Date Updated Last Updated : 19 February 2025, 01:30 PM IST
Share:

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਸਮੇਂ ਸਮੇਂ ਸਿਰ ਲੋੜ ਮੁਤਾਬਕ ਹੁਕਮ ਜਾਰੀ ਕਰਕੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਇਸਦੇ ਅਧਿਕਾਰ ਜਿਲ੍ਹਾ ਮੈਜਿਸਟਰੇਟ ਕੋਲ ਹੁੰਦੇ ਹਨ। ਹੁਣ ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਇੱਕ ਪਿੰਡ ਅੰਦਰ ਫੋਟੋਗ੍ਰਾਫੀ ਦੀ ਮਨਾਹੀ ਕੀਤੀ ਗਈ ਹੈ। ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕੀਤੇ ਗਏ ਹਨ ਤੇ ਇਸਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਪਿੰਡ ਅੰਦਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਰੋਕਥਾਮ ਲਈ ਅਜਿਹਾ ਕੀਤਾ ਗਿਆ ਹੈ। 

ਗੈਸ ਸਟੇਸ਼ਨ ਫੋਟੋਗ੍ਰਾਫੀ ਲਈ ਵਰਜਿਤ 

ਜ਼ਿਲ੍ਹਾ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੈਸ ਸਟੇਸ਼ਨ ਪਿੰਡ ਮੀਰਪੁਰ ਤਹਿਸੀਲ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਫੋਟੋਗ੍ਰਾਫੀ ਲਈ ਵਰਜਿਤ ਸਥਾਨ ਘੋਸਿ਼ਤ ਕੀਤਾ ਹੈ। ਸੀਨੀਅਰ ਮੈਨੇਜਰ, ਗੇਲ ਇੰਡੀਆ ਲਿਮ:, ਗੇਲ ਭਵਨ, 16 ਬਿਕਾਜੀ ਕਾਮਾ ਪਲੇਸ ਨਵੀਂ ਦਿੱਲੀ ਦੇ ਬਿਨੈ ਪੱਤਰ ਨੂੰ ਮੁੱਖ ਰੱਖਦੇ ਹੋਏ ਪਿੰਡ ਮੀਰਪੁਰ ਵਿਖੇ ਸਥਾਪਿਤ ਗੈਸ ਸਟੇਸ਼ਨ ਦੀ ਸੁਰੱਖਿਆ ਨੂੰ ਵੇਖਦੇ ਹੋਏ ਪਿੰਡ ਮੀਰਪੁਰ ਦੇ ਗੈਸ ਸਟੇਸ਼ਨ ਨੂੰ ਫੋਟੋਗ੍ਰਾਫੀ ਲਈ ਵਰਜਿਤ ਸਥਾਨ ਐਲਾਨਿਆ ਗਿਆ ਹੈ। ਮਨਾਹੀ ਦੇ ਇਹ ਹੁਕਮ 13 ਅਪ੍ਰੈਲ, 2025 ਤੱਕ ਲਾਗੂ ਰਹਿਣਗੇ।

Recent News