menu-icon
Punjabi Story Line
  • Home
  • News
  • Punjab
  • PSEB ਨੇ ਨਵੇਂ ਸੈਸ਼ਨ ਲਈ ਹੁਕਮ ਕੀਤੇ ਜਾਰੀ, ਨਿਯਮ ਤੋੜਨ 'ਤੇ ਹੋਵੇਗੀ ਕਾਰਵਾਈ

PSEB ਨੇ ਨਵੇਂ ਸੈਸ਼ਨ ਲਈ ਹੁਕਮ ਕੀਤੇ ਜਾਰੀ, ਨਿਯਮ ਤੋੜਨ 'ਤੇ ਹੋਵੇਗੀ ਕਾਰਵਾਈ

5ਵੀਂ, 8ਵੀਂ ਅਤੇ 12ਵੀਂ ਜਮਾਤਾਂ ਵਿੱਚ ਹਰ ਸਾਲ ਅੱਠ ਲੱਖ ਦੇ ਕਰੀਬ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਬੋਰਡ ਵੱਲੋਂ ਹੀ ਕੀਤੇ ਜਾਂਦੇ ਹਨ।

Date Updated Last Updated : 24 March 2024, 10:55 AM IST
Share:

Punjab News: ਵਿੱਦਿਅਕ ਸੈਸ਼ਨ 2024-25 ਲਈ ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਸਬੰਧਿਤ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬੋਰਡ ਦੇ ਵੱਲੋਂ 5ਵੀਂ, 8ਵੀਂ ਅਤੇ 12ਵੀਂ ਜਮਾਤਾਂ ਵਿੱਚ ਰੈਗੂਲਰ ਵਿਦਿਆਰਥੀਆਂ ਲਈ ਦਾਖ਼ਲੇ ਦੀ ਆਖਰੀ ਮਿਤੀ 31 ਜੁਲਾਈ ਰੱਖੀ ਗਈ ਸੀ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੁਕਮ ਜਾਰੀ ਕੀਤੇ ਹਨ। ਹੈ। ਜਿਹੜੇ ਸਕੂਲਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਵੇਗੀ ਉਨ੍ਹਾਂ ਸਕੂਲਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

PSEB ਹੁਣ CBSE ਬੋਰਡ ਦੀ ਤਰਜ਼ 'ਤੇ ਬਿਲਕੁਲ ਕੰਮ ਕਰ ਰਿਹਾ ਹੈ। ਬੋਰਡ ਦੇ ਵੱਲੋਂ ਆਪਣਾ ਅਕਾਦਮਿਕ ਕੈਲੰਡਰ ਤਿਆਰ ਕੀਤਾ ਗਿਆ ਹੈ ਜਿਸਦੇ ਤਹਿਤ ਸਾਰਾ ਕੰਮ ਕੀਤਾ ਜਾਵੇਗਾ। ਬੋਰਡ ਅਧਿਕਾਰੀਆਂ ਮੁਤਾਬਕ ਦਾਖ਼ਲਾ ਸ਼ਡਿਊਲ ਮਹੱਤਵਪੂਰਨ ਹੈ।ਜੇਕਰ ਦਾਖਲੇ ਵਿੱਚ ਦੇਰੀ ਹੁੰਦੀ ਹੈ, ਤਾਂ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਿਦਿਆਰਥੀਆਂ ਦੀ ਹਾਜ਼ਰੀ ਤੇ ਨਜ਼ਰ ਰੱਖੇਗਾ ਬੋਰਡ

ਸਕੂਲਾਂ ਨੂੰ ਕਿਹਾ ਗਿਆ ਹੈ ਕਿ ਦਾਖਲਾ ਲੈਣ ਵਾਲੇ ਦਿਨ ਤੋਂ ਇਨ੍ਹਾਂ ਵਿਦਿਆਰਥੀਆਂ ਦੀ ਹਾਜ਼ਰੀ 75 ਫੀਸਦੀ ਹੋਣੀ ਚਾਹੀਦੀ ਹੈ। PSEB 5ਵੀਂ, 8ਵੀਂ ਅਤੇ 12ਵੀਂ ਜਮਾਤਾਂ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ 'ਤੇ ਨਜ਼ਰ ਰੱਖੇਗਾ। ਇਸ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

Tags :

Recent News