menu-icon
Punjabi Story Line
  • Home
  • News
  • Punjab
  • ਪੰਜਾਬ ਮੁਲਾਜ਼ਮਾਂ ਨੂੰ ਵੱਡਾ ਝੱਟਕਾ, 15 ਸਤੰਬਰ ਤੱਕ ਛੁੱਟੀਆਂ ਨਹੀਂ ਲੈ ਸਕਦੇ ਕਰਮਚਾਰੀ, ਜਾਣੋ ਵਜ੍ਹਾ?

ਪੰਜਾਬ ਮੁਲਾਜ਼ਮਾਂ ਨੂੰ ਵੱਡਾ ਝੱਟਕਾ, 15 ਸਤੰਬਰ ਤੱਕ ਛੁੱਟੀਆਂ ਨਹੀਂ ਲੈ ਸਕਦੇ ਕਰਮਚਾਰੀ, ਜਾਣੋ ਵਜ੍ਹਾ?

ਪੰਜਾਬ ਵਿੱਚ ਝੋਨੇ ਦੇ ਚੱਲ ਰਹੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਨੇ 15 ਸਤੰਬਰ ਤੱਕ ਵਿਭਾਗ ਦੇ ਸਾਰੇ ਤਕਨੀਕੀ ਸਟਾਫ ਅਤੇ ਫੀਲਡ ਕਰਮਚਾਰੀਆਂ ਦੀਆਂ ਨਿਯਮਿਤ ਛੁੱਟੀਆਂ ਰੱਦ ਕਰ ਦਿੱਤੀਆਂ ਹਨ। 

Date Updated Last Updated : 13 June 2026, 04:14 PM IST
Share:

ਪਠਾਨਕੋਟ: ਪੰਜਾਬ ਤੋਂ ਹਾਲ ਹੀ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਸੂਬੇ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਲੱਗੇਗਾ।  ਪੰਜਾਬ ਵਿੱਚ ਝੋਨੇ (ਪੈਡੀ) ਦੇ ਚੱਲ ਰਹੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪਾਵਰਕਾਮ ਨੇ 15 ਸਤੰਬਰ ਤੱਕ ਵਿਭਾਗ ਦੇ ਸਾਰੇ ਤਕਨੀਕੀ ਸਟਾਫ ਅਤੇ ਫੀਲਡ ਕਰਮਚਾਰੀਆਂ ਦੀਆਂ ਨਿਯਮਿਤ ਛੁੱਟੀਆਂ ਰੱਦ ਕਰ ਦਿੱਤੀਆਂ ਹਨ। 

ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਇਹ ਫੈਸਲਾ ਕਰਦਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਝੋਨੇ ਦੀ ਲਵਾਈ ਅਤੇ ਸਿੰਚਾਈ ਦੇ ਇਸ ਅਹਿਮ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਖੇਤੀਬਾੜੀ ਸੈਕਟਰ ਨੂੰ ਨਿਰਧਾਰਿਤ ਸਮੇਂ ਅਨੁਸਾਰ ਬਿਨਾਂ ਰੁਕਾਵਟ ਬਿਜਲੀ ਦੇਣ ਅਤੇ ਕਿਸੇ ਵੀ ਤਕਨੀਕੀ ਖ਼ਰਾਬੀ ਜਾਂ ਐਮਰਜੈਂਸੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਮਕਸਦ ਨਾਲ ਪਾਵਰਕਾਮ ਨੇ ਇਹ ਅਹਿਮ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਬਿਨਾਂ ਰੁਕਾਵਟ ਬਿਜਲੀ ਮੁਹੱਈਆ ਕਰਵਾਉਣ ਲਈ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ। 


8 ਘੰਟੇ ਤੱਕ ਮਿਲੇਗੀ ਬਿਜਲੀ ਸਪਲਾਈ 

ਪਾਵਰਕਾਮ ਅਰਬਨ ਡਿਵੀਜ਼ਨ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ (ਐਕਸਈਐਨ) ਜਸਵਿੰਦਰ ਪਾਲ ਨੇ ਦੱਸਿਆ ਕਿ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਖੇਤਾਂ ਵਿੱਚ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਸਾਰੇ ਜੋਨਲ ਅਧਿਕਾਰੀਆਂ, ਐਸਡੀਓ ਅਤੇ ਜੂਨੀਅਰ ਇੰਜੀਨੀਅਰਾਂ ਨੂੰ 24 ਘੰਟੇ ਅਲਰਟ ਮੋਡ 'ਤੇ ਰਹਿਣ ਦੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ।


ਜਸਵਿੰਦਰ ਨੇ ਅੱਗੇ ਦੱਸਿਆ ਕਿ ਸੀਜ਼ਨ ਦੌਰਾਨ ਤਕਨੀਕੀ ਖ਼ਰਾਬੀਆਂ ਕਾਰਨ ਹੋਣ ਵਾਲੇ ਪਾਵਰ ਕੱਟਾਂ ਤੋਂ ਬਚਾਅ ਲਈ ਵਿਭਾਗ ਨੇ ਪਹਿਲਾਂ ਹੀ ਲੋੜੀਂਦੇ ਕਦਮ ਚੁੱਕ ਲਏ ਸਨ। ਇਸ ਤੋਂ ਇਲਾਵਾ ਟਰਾਂਸਫਾਰਮਰਾਂ ਦੀ ਜਾਂਚ ਅਤੇ ਢਿੱਲੀਆਂ ਤਾਰਾਂ ਨੂੰ ਕੱਸਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ, ਤਾਂ ਜੋ ਵੱਧ ਲੋਡ ਪੈਣ ਤੇ ਕੋਈ ਵੱਡੀ ਤਕਨੀਕੀ ਸਮੱਸਿਆ ਸਾਹਮਣੇ ਨਾ ਆਵੇ।

ਜਿੰਨਾ ਸਮਾਂ ਲੱਗੇਗਾ, ਉਨ੍ਹੀਂ ਵਾਧੂ ਬਿਜਲੀ ਸਪਲਾਈ 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਖੇਤਰ ਵਿੱਚ ਹਨੇਰੀ ਜਾਂ ਹੋਰ ਤਕਨੀਕੀ ਕਾਰਨਾਂ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਤਾਂ ਸੰਬੰਧਿਤ ਜੇਈ ਅਤੇ ਐਸਡੀਓ ਤੁਰੰਤ ਇਸ ਦੀ ਜਾਣਕਾਰੀ ਮੇਨ ਕੰਟਰੋਲ ਰੂਮ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਖ਼ਰਾਬੀ ਠੀਕ ਕਰਨ ਵਿੱਚ ਜਿੰਨਾ ਸਮਾਂ ਲੱਗੇਗਾ, ਉਸ ਦੀ ਭਰਪਾਈ ਲਈ ਕਿਸਾਨਾਂ ਨੂੰ ਉਸੇ ਸਮੇਂ ਦੇ ਬਰਾਬਰ ਵਾਧੂ ਬਿਜਲੀ ਸਪਲਾਈ ਦਿੱਤੀ ਜਾਵੇਗੀ।


ਐਮਰਜੈਂਸੀ ਦੇ ਹਾਲਾਤਾਂ ਵਿੱਚ ਹੀ ਮਿਲ ਸਕਦੀ ਹੈ ਛੁੱਟੀ

ਇਸੇ ਕੜੀ 'ਚ ਛੁੱਟੀਆਂ ਨੂੰ ਲੈ ਕੇ ਜਸਵਿੰਦਰ ਪਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਸੂਬੇ ਦੀ ਆਰਥਿਕਤਾ ਲਈ ਝੋਨੇ ਦੀ ਫਸਲ ਬਹੁਤ ਮਹੱਤਵਪੂਰਨ ਹੈ। ਇਸ ਲਈ ਵਿਭਾਗ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਅਨੁਸ਼ਾਸਨ ਬਣਾਈ ਰੱਖਣ ਲਈ 15 ਸਤੰਬਰ ਤੱਕ ਤਕਨੀਕੀ ਸਟਾਫ ਦੀਆਂ ਨਿਯਮਿਤ ਛੁੱਟੀਆਂ ਬੰਦ ਰਹਿਣਗੀਆਂ। ਸਿਰਫ਼ ਬਹੁਤ ਜ਼ਰੂਰੀ ਜਾਂ ਮੈਡੀਕਲ ਐਮਰਜੈਂਸੀ ਵਰਗੇ ਕੇਸ ਤੇ ਹੀ ਛੁੱਟੀ ਨੂੰ ਮਨਜ਼ੂਰੀ ਮਿਲ ਸਕਦੀ ਹੈ। ਇਸਦੇ ਨਾਲ ਹੀ ਫੀਲਡ ਵਿੱਚ ਤਾਇਨਾਤ ਪ੍ਰਸ਼ਾਸਨਿਕ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਵੀ ਵਾਧੂ ਛੁੱਟੀਆਂ ਲੈਣ ਤੋਂ ਰੋਕ ਦਿੱਤਾ ਗਿਆ ਹੈ।

Recent News