menu-icon
Punjabi Story Line
  • Home
  • News
  • Punjab
  • Punjab government Anti corruption helpline : ਪੰਜਾਬ ਨੂੰ ਬਣਾ ਰਹੀ ਭ੍ਰਿਸ਼ਟਾਚਾਰ ਮੁਕਤ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ

Punjab government Anti corruption helpline : ਪੰਜਾਬ ਨੂੰ ਬਣਾ ਰਹੀ ਭ੍ਰਿਸ਼ਟਾਚਾਰ ਮੁਕਤ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ‘ਚੋਂ ਹਫਤਾ ਵਸੂਲੀ ਬੰਦ ਹੋਈ ਹੈ। ਪੰਜਾਬ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਤਹਿਤ ਹੁਣ ਤੱਕ 761 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ. ਉਨ੍ਹਾਂ ਨੇ ਸਪੱਸ਼ਟ ਕੀਤਾ ਕਿ 99 ਪ੍ਰਤੀਸ਼ਤ ਸਰਕਾਰੀ ਮੁਲਾਜ਼ਮ ਇਮਾਨਦਾਰ ਹਨ ਅਤੇ 1 ਪ੍ਰਤੀਸ਼ਤ ਬੇਈਮਾਨ ਹਨ।

Date Updated Last Updated : 06 December 2024, 03:00 PM IST
Share:

ਪੰਜਾਬ ਨਿਊਜ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਨੂੰ ਅਮਲ ਲਿਆਂਦਿਆਂ ਇਹ ਨੰਬਰ 2022 ਦੀ 23 ਮਾਰਚ ਨੂੰ ਸ਼ਹੀਦ - ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਵਰਸੀ ਤੇ 9501200200 ਨੰਬਰ ਜਾਰੀ ਕੀਤਾ ਗਿਆ | ਜਾਰੀ ਕੀਤੇ ਨੰਬਰ 9501 200 200 ‘ਤੇ ਵਟਸਐਪ ਕਰਕੇ ਕਰ ਸਕਦੇ ਹੋ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਚੋਂ ਹਫਤਾ ਵਸੂਲੀ ਬੰਦ ਹੋਈ ਹੈ ਪੰਜਾਬ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਤਹਿਤ ਹੁਣ ਤੱਕ 761 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ. ਉਨ੍ਹਾਂ ਨੇ ਸਪੱਸ਼ਟ ਕੀਤਾ ਕਿ 99 ਪ੍ਰਤੀਸ਼ਤ ਸਰਕਾਰੀ ਮੁਲਾਜ਼ਮ ਇਮਾਨਦਾਰ ਹਨ ਅਤੇ 1 ਪ੍ਰਤੀਸ਼ਤ ਬੇਈਮਾਨ ਹਨ

ਕਈ ਅਫਸਰਾਂ ਖਿਲਾਫ ਕੀਤੀ ਜਾ ਚੁੱਕੀ ਹੈ ਕਾਰਵਾਈ

ਉਨ੍ਹਾਂ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰ ਮੇਰਾ ਆਪਣਾ ਪਰਸਨਲ ਵਟਸਐੱਪ ਦਿੱਤਾ ਗਿਆ ਹੈ ਜਿਸਤੇ ਕਰੀਬ 12882 ਸ਼ਿਕਾਇਤਾਂ ਮਿਲੀਆਂ ਅਤੇ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ 724 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀਐਮ ਨੇ ਕਿਹਾ ਕਿ ਜੇਕਰ ਹੁਣ ਤੱਕ ਕਈ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ ਉਨ੍ਹਾਂ ਕਿਹਾ ਕਿ 1 ਫ਼ੀਸਦੀ ਮੁਲਾਜ਼ਮ ਗਲਤ ਤੇ ਬੇਈਮਾਨ ਹਨ  

ਅਸੀਂ ਪੂਰਾ ਭ੍ਰਿਸ਼ਟਾਚਾਰ ਰੋਕਾਂਗੇ-ਮਾਨ

ਮੈਂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਬਦਨਾਮੀ ਨਹੀਂ ਹੋਣ ਦੇਣੀ ਭ੍ਰਿਸ਼ਟਾਚਾਰ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਸਿਰਫ਼ ਆਮ ਆਦਮੀ ਦੀ ਸਰਕਾਰ ਹੀ ਕਰ ਸਕਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਦੇ ਪੈਸੇ ਦੀ ਲੋੜ ਨਹੀਂ ਅਸੀਂ ਪੂਰੀ ਭ੍ਰਿਸ਼ਟਾਚਾਰ ਪ੍ਰਣਾਲੀ ਨੂੰ ਰੋਕਾਂਗੇ ਅਤੇ ਕਿਸੇ ਵੀ ਅਧਿਕਾਰੀ ਨੂੰ ਉਪਰੋਂ ਕਾਲ ਨਹੀਂ ਆਵੇਗੀ

Recent News