menu-icon
Punjabi Story Line
  • Home
  • News
  • Punjab
  • ਕੈਨੇਡਾ-ਭਾਰਤ ਵਿਚਾਲੇ ਤਣਾਅ ਦਾ ਅਸਰ, ਆਸਟ੍ਰੇਲੀਆ ਨੇ ਪੰਜਾਬੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ

ਕੈਨੇਡਾ-ਭਾਰਤ ਵਿਚਾਲੇ ਤਣਾਅ ਦਾ ਅਸਰ, ਆਸਟ੍ਰੇਲੀਆ ਨੇ ਪੰਜਾਬੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ

ਆਸਟ੍ਰੇਲੀਆ ਨੇ ਵੀ ਪੰਜਾਬੀ ਵਿਦਿਆਰਥੀਆਂ ਖਿਲਾਫ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਆਸਟ੍ਰੇਲਿਆ ਨੇ ਪੰਜਾਬ ਦੇ 50 ਫੀਸਦੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ।

Date Updated Last Updated : 02 December 2023, 11:06 AM IST
Share:

ਖਾਲਿਸਤਾਨ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਪੈਦੇ ਹੋਏ ਤਣਾਅ ਦੇ ਕਾਰਨ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਚੁੱਕੇ ਹਨ। ਇਸ ਦੇ ਨਾਲ ਹੀ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਵੱਲੋਂ ਕੀਤੇ ਗਏ ਗਲਤ ਕੰਮਾਂ ਦਾ ਵੀ ਅਸਰ ਪੈਣ ਲੱਗਾ ਹੈ। ਇਸ ਨੂੰ ਲੈ ਕੇ ਦੂਜੇ ਮੁਲਕਾਂ ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਆਸਟ੍ਰੇਲੀਆ ਨੇ ਵੀ ਪੰਜਾਬੀ ਵਿਦਿਆਰਥੀਆਂ ਖਿਲਾਫ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਆਸਟ੍ਰੇਲਿਆ ਨੇ ਪੰਜਾਬ ਦੇ 50 ਫੀਸਦੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਖਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਾਇਦ ਹੀ ਕੋਈ ਵੀਜ਼ਾ ਦਿੱਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਆਸਟ੍ਰੇਲੀਅਨ ਯੂਨੀਵਰਸਿਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਮਾ 2 ਦੀ ਪ੍ਰੀਖਿਆ ਪਾਸ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਫਰ ਲੈਟਰ ਦੇਣ ਤੋਂ ਵੀ ਰੋਕ ਦਿੱਤਾ ਹੈ।

ਪਹਿਲੇ ਪੜਾਅ ਵਿੱਚ ਹੀ ਲੱਗਾ ਝਟਕਾ, ਨਹੀਂ ਦੇ ਰਹੇ ਆਫਰ ਲੈਟਰ

ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਜੀਟੀਈ (ਜੇਨੁਇਨ ਟੈਂਪਰੇਰੀ ਐਂਟਰੈਂਟ) ਨੂੰ ਕਲੀਅਰ ਕਰਨਾ ਪੈਂਦਾ ਹੈ, ਇਸ ਵਿੱਚ SOP, ਵਿੱਤ ਦਸਤਾਵੇਜ਼, ਮੌਖਿਕ ਇੰਟਰਵਿਊ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀਆਂ ਨੂੰ ਪਹਿਲੇ ਪੜਾਅ ਵਿੱਚ ਹੀ ਝਟਕਾ ਲੱਗਾ ਹੈ। ਕੋਈ ਵੀ ਯੂਨੀਵਰਸਿਟੀ ਉਸ ਨੂੰ ਆਫਰ ਲੈਟਰ ਨਹੀਂ ਦਿੰਦੀ ਭਾਵੇਂ ਉਸ ਦੇ ਅੰਕ 90 ਫੀਸਦੀ ਹੋਣ। ਪਿਛਲੇ ਸਾਲ ਪੰਜਾਬ ਤੋਂ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 30 ਹਜ਼ਾਰ ਦੇ ਕਰੀਬ ਸੀ। ਪਰ ਇਸ ਸਾਲ ਇਹ 7 ਹਜ਼ਾਰ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਇਹ ਸੱਤ ਹਜ਼ਾਰ ਸੀਬੀਐਸਈ ਬੋਰਡ ਤੋਂ ਪੜ੍ਹੇ ਵੀ ਹਨ। ਪੰਜਾਬ ਦੇ ਵਿਦਿਆਰਥੀ ਲੈਟਰੋਬ, ਡਿਕਨ, ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ, ਵਿਕਟੋਰੀਆ, ਟੋਇਲ ਮੈਲਬੋਰਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਨਿਊ ਸਾਊਥ ਵੇਲਜ਼, ਯੂਨੀਵਰਸਿਟੀ ਆਫ਼ ਵੈਸਟਰਨ ਸਿਡਨੀ ਆਦਿ ਵਿੱਚ ਪੜ੍ਹਨ ਲਈ ਜਾਂਦੇ ਹਨ। 

Recent News